Sun, Jun 15, 2025
Whatsapp

30 ਰੁਪਏ ਦੇ ਟੀਕੇ ’ਤੇ ਰੈਮਡੇਸਿਵਿਰ ਦਾ ਸਟਿੱਕਰ ਲਾ ਕਮਾਏ 5 ਕਰੋੜ ਰੁਪਏ, 5 ਗ੍ਰਿਫਤਾਰ

Reported by:  PTC News Desk  Edited by:  Baljit Singh -- July 05th 2021 03:55 PM
30 ਰੁਪਏ ਦੇ ਟੀਕੇ ’ਤੇ ਰੈਮਡੇਸਿਵਿਰ ਦਾ ਸਟਿੱਕਰ ਲਾ ਕਮਾਏ 5 ਕਰੋੜ ਰੁਪਏ, 5 ਗ੍ਰਿਫਤਾਰ

30 ਰੁਪਏ ਦੇ ਟੀਕੇ ’ਤੇ ਰੈਮਡੇਸਿਵਿਰ ਦਾ ਸਟਿੱਕਰ ਲਾ ਕਮਾਏ 5 ਕਰੋੜ ਰੁਪਏ, 5 ਗ੍ਰਿਫਤਾਰ

ਪਾਨੀਪਤ: ਦੇਸ਼ ਦੇ 4 ਸੂਬਿਆਂ ਹਰਿਆਣਾ, ਪੰਜਾਬ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਨਕਲੀ ਰੈਮਡੇਸਿਵਿਰ ਦੇ 10 ਹਜ਼ਾਰ ਟੀਕੇ ਵੇਚ ਕੇ 5 ਕਰੋੜ ਰੁਪਏ ਕਮਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੜੋ ਹੋਰ ਖਬਰਾਂ: ਕੋਰੋਨਾ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਦਿੱਲੀ ਸਰਕਾਰ ਨੇ ਇਸ ਮਸ਼ਹੂਰ ਮਾਰਕੀਟ ਨੂੰ ਬੰਦ ਕਰਨ ਦੇ ਦਿੱਤੇ ਆਦੇਸ਼ ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਵਿਚ ਮੁਹੰਮਦ ਸ਼ਹਿਵਾਰ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 48 ਲੱਖ ਰੁਪਏ, ਨਕਲੀ ਰੈਪਰ ਅਤੇ ਡੱਬੇ ਬਰਾਮਦ ਕੀਤੇ ਹਨ। ਇਨ੍ਹਾਂ ਮੁਲਜ਼ਮਾਂ ਤੋਂ ਪੰਜਾਬ ਪੁਲਸ 2 ਕਰੋੜ ਰੁਪਏ ਪਹਿਲਾਂ ਹੀ ਬਰਾਮਦ ਕਰ ਚੁੱਕੀ ਹੈ। ਪੜੋ ਹੋਰ ਖਬਰਾਂ: ਪਤਨੀ ਤੋਂ ਦੂਰ ਰਹਿਣ ਲਈ ਬਣਾਇਆ ਅਜਿਹਾ ਪਲਾਨ ਕਿ ਜਾਣਾ ਪਿਆ ਜੇਲ ਮੁਹੰਮਦ ਸ਼ਹਿਵਾਰ ਨੇ ਹੈਦਰਾਬਾਦ ਸਥਿਤ ਰੈਮਡੇਸਿਵਿਰ ਬਣਾਉਣ ਵਾਲੀ ਮੂਲ ਕੰਪਨੀ ਹੈਟ੍ਰੋਜੈੱਟ ਨੂੰ 30 ਹਜ਼ਾਰ ਇੰਜੈਕਸ਼ਨਾਂ ਦਾ ਆਰਡਰ ਦਿੱਤਾ, ਜੋ ਕਿ ਰਿਜੈਕਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਫਰਜ਼ੀਵਾੜੇ ਦਾ ਪਲਾਨ ਬਣਾਇਆ। ਉਨ੍ਹਾਂ ਨੇ ਪੰਚਕੂਲਾ ਸਥਿਤ ਸਨਵੇਟ ਫਾਰਮਾ ਕੰਪਨੀ ਨੂੰ ਬੁਖ਼ਾਰ ਵਿਚ ਦਿੱਤੀ ਜਾਣ ਵਾਲੀ ਦਵਾਈ ਐਂਟੀਬਾਇਓਟਿਕ ਪਿਪਰੋਟੈਜੋ (30 ਰੁਪਏ ਦਾ ਇਕ) ਇੰਜੈਕਸ਼ਨ ਦਾ ਆਰਡਰ ਦਿੱਤਾ, ਜਿਸ ਵਿਚੋਂ 12 ਹਜ਼ਾਰ ਇੰਜੈਕਸ਼ਨ ਮਿਲੇ। ਪੜੋ ਹੋਰ ਖਬਰਾਂ: ਪ੍ਰਧਾਨ ਮੰਤਰੀ ਨੂੰ ਭੇਜਣਾ ਚਾਹੁੰਦੇ ਹੋ ਆਪਣੀ ਸ਼ਿਕਾਇਤ? ਜਾਣੋਂ ਕੀ ਹੈ ਆਨਲਾਈਨ ਪ੍ਰੋਸੈੱਸ ਸ਼ਹਿਵਾਰ ਨੇ ਆਪਣੇ 2 ਫੁਫੇਰੇ ਭਰਾਵਾਂ ਨਾਲ ਮਿਲ ਕੇ ਉਨ੍ਹਾਂ ਦੇ ਰੈਪਰ ਅਤੇ ਡੱਬੀ ਬਦਲ ਦਿੱਤੀ। ਸਟਿੱਕਰ ਹਟਾਉਣ ਅਤੇ ਲਾਉਣ ਦਾ ਕੰਮ ਮੋਹਾਲੀ ਵਿਚ ਹੋਇਆ ਸੀ। ਰੈਪਰ ਅਤੇ ਡੱਬੀ ਉਸ ਨੇ ਇਕ ਪ੍ਰੈੱਸ ਤੋਂ ਛਪਵਾਏ ਸਨ, ਜਿਸ ਵਿਚੋਂ 10 ਹਜ਼ਾਰ ਇੰਜੈਕਸ਼ਨ ਉਸ ਨੇ 4 ਸੂਬਿਆਂ ਵਿਚ 5 ਹਜ਼ਾਰ ਰੁਪਏ ਪ੍ਰਤੀ ਇੰਜੈਕਸ਼ਨ ਦੇ ਹਿਸਾਬ ਨਾਲ ਵੇਚ ਦਿੱਤੇ ਅਤੇ ਪੁਲਸ ਤੋਂ ਬਚਣ ਲਈ ਬਾਕੀ ਦੇ 2 ਹਜ਼ਾਰ ਇੰਜੈਕਸ਼ਨ ਭਾਖੜਾ ਨਹਿਰ ਵਿਚ ਸੁੱਟ ਦਿੱਤੇ। -PTC News


Top News view more...

Latest News view more...

PTC NETWORK