Sat, Jun 21, 2025
Whatsapp

Viral Video : ਪਿਆਸੀ ਕਾਟੋ/ਗਿਲਹਰੀ ਦੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਾਇਰਲ, ਜਾਣੋ ਕਾਰਨ

Reported by:  PTC News Desk  Edited by:  Manu Gill -- March 21st 2022 05:55 PM
Viral Video : ਪਿਆਸੀ ਕਾਟੋ/ਗਿਲਹਰੀ ਦੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਾਇਰਲ, ਜਾਣੋ ਕਾਰਨ

Viral Video : ਪਿਆਸੀ ਕਾਟੋ/ਗਿਲਹਰੀ ਦੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਾਇਰਲ, ਜਾਣੋ ਕਾਰਨ

Viral Video : ਅਸੀਂ ਬਚਪਨ ਤੋਂ ਸੁਣਦੇ ਆ ਰਹੇ ਆ ਕਿਸੇ ਪਿਆਸੇ ਨੂੰ ਪਾਣੀ ਪਿਲਾਉਣ ਬਹੁਤ ਵੱਡਾ ਪੁਨ ਦਾ ਕੰਮ ਹੈ। ਸਾਡੇ ਮਾਤਾ-ਪਿਤਾ ਵੀ ਸਾਨੂੰ ਹੀ ਸਿਖਾਉਂਦੇ ਨੇ ਕਿ ਕਦੇ ਵੀ ਕਿਸੇ ਪਿਆਸੇ ਨੂੰ ਪਾਣੀ ਤੋਂ ਮਨਾ ਨਹੀਂ ਕਰਨਾ ਚਾਹੀਦਾ। ਸੋਸ਼ਲ ਮੀਡੀਆ ਰਾਹੀਂ ਵੀ ਕਈ ਲੋਕ ਕਿਸੇ ਨੂੰ ਖਾਣਾ ਖਿਲਾਉਂਦੇ ਜਾਂ ਪਾਣੀ ਪਿਲਾਉਂਦੇ ਹੋਏ ਵੀਡੀਓ ਸ਼ੇਅਰ ਕਰਦੇ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਕਈ ਲੋਕ ਪਸ਼ੂਆਂ ਨੂੰ ਪਾਣੀ ਦਿੰਦੇ ਵੀ ਦੇਖੇ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਅੱਜਕਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਿਅਕਤੀ ਇਕ ਕਾਟੋ/ਗਿਲਹਰੀ ਨੂੰ ਪਾਣੀ ਦਿੰਦਾ ਨਜ਼ਰ ਆ ਰਿਹਾ ਹੈ। ਇਸ ਸ਼ਾਨਦਾਰ ਵੀਡੀਓ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਪਿਆਸੀ-ਕਾਟੋਗਿਲਹਰੀ-ਦੀ-ਦਿਲ-ਨੂੰ-ਛੂਹ-ਲੈਣ-ਵਾਲੀ-ਵੀਡੀਓ-ਵਾਇਰਲ- ਕਾਟੋ/ਗਿਲਹਰੀ ਨੂੰ ਤਾਂ ਸਭ ਨੇ ਦੇਖਿਆ ਹੀ ਹੋਵੇਗਾ। ਇਹ ਬਹੁਤ ਚੁਸਤ ਤੇ ਤੇਜ ਹੁੰਦੇ ਹਨ। ਹਾਲਾਂਕਿ ਇਨ੍ਹਾਂ ਦਾ ਨਿਵਾਸ ਸਿਰਫ਼ ਰੁੱਖ ਹੀ ਹਨ। ਵਾਇਰਲ ਵੀਡੀਓ 'ਚ ਦੇਖਿਆ ਜਾਂ ਸਕਦਾ ਹੈ ਕਿ ਕਿਵੇਂ ਵਿਅਕਤੀ ਇਕ ਕਾਟੋ/ਗਿਲਹਰੀ ਨੂੰ ਪਾਣੀ ਪਿਲਾ ਰਿਹਾ ਹੈ। ਜਿਸ ਤਰ੍ਹਾਂ ਇਨਸਾਨ ਬੋਤਲ 'ਚ ਮੂੰਹ ਪਾ ਕੇ ਪਾਣੀ ਪੀਂਦਾ ਹੈ, ਉਸੇ ਤਰ੍ਹਾਂ ਕਾਟੋਆਂ ਵੀ ਬੋਤਲ 'ਚ ਮੂੰਹ ਪਾ ਕੇ ਪਾਣੀ ਪੀਣ ਲੱਗ ਜਾਂਦੀਆਂ ਹਨ। ਉਨ੍ਹਾਂ ਨੂੰ ਬਹੁਤ ਪਿਆਸ ਲੱਗ ਰਹੀ ਹੈ। ਇਸ ਵਿਚ ਉਸ ਵਿਅਕਤੀ ਦੀ ਇਨਸਾਨੀਅਤ ਦੇਖਣ ਯੋਗ ਹੈ ਕਿ ਉਹ ਕਿਵੇਂ ਇਕ ਕਾਟੋ ਨੂੰ ਪਾਣੀ ਪਿਲਾ ਰਿਹਾ ਹੈ। ਉਸ ਬੰਦੇ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਪਿਆਸੀ-ਕਾਟੋਗਿਲਹਰੀ-ਦੀ-ਦਿਲ-ਨੂੰ-ਛੂਹ-ਲੈਣ-ਵਾਲੀ-ਵੀਡੀਓ-ਵਾਇਰਲ- ਇਸ ਸ਼ਾਨਦਾਰ ਵੀਡੀਓ ਨੂੰ IFS ਅਧਿਕਾਰੀ ਸੁਸਾਂਤਾ ਨੰਦਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕਰਦਿਆਂ ਕਿਹਾ ਕਿ "ਤੁਸੀਂ ਵੀ ਇਸੇ ਤਰ੍ਹਾਂ ਦੀ ਦਿਆਲਤਾ ਦਿਖਾਓ, ਇਸ ਉਮੀਦ ਦੇ ਬਿਨਾਂ ਕਿ ਇਕ ਦਿਨ ਕੋਈ ਤੁਹਾਡੇ ਲਈ ਅਜਿਹਾ ਕਰ ਸਕਦਾ ਹੈ"। 14 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 54 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਵੀਡੀਓ ਨੂੰ 4 ਹਜ਼ਾਰ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ। ਇਹ ਵੀਡੀਓ IFS ਅਧਿਕਾਰੀ ਸੁਸਾਂਤਾ ਨੰਦਾ ਦੇ ਟਵਿੱਟਰ ਅਕਾਊਂਟ ਤੋਂ ਲਈ ਗਈ ਹੈ 

ਇਸ ਦੇ ਨਾਲ ਹੀ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, 'ਇਹ ਬਹੁਤ ਪਿਆਰਾ ਸੀਨ ਹੈ', ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਹਮਦਰਦੀ ਅਤੇ ਦਿਆਲਤਾ ਦਾ ਕੰਮ ਹਰ ਚੀਜ਼ ਤੋਂ ਵੱਡਾ ਹੁੰਦਾ ਹੈ। ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਕਰਮ ਕਰੋ, ਫਲ ਦੀ ਚਿੰਤਾ ਨਾ ਕਰੋ। ਪਿਆਸੀ-ਕਾਟੋਗਿਲਹਰੀ-ਦੀ-ਦਿਲ-ਨੂੰ-ਛੂਹ-ਲੈਣ-ਵਾਲੀ-ਵੀਡੀਓ-ਵਾਇਰਲ- ਇਹ ਵੀ ਪੜ੍ਹੋ : 'ਆਪ' ਵੱਲੋਂ ਸੰਦੀਪ ਪਾਠਕ ਐਲਾਨੇ ਗਏ ਰਾਜ ਸਭਾ ਲਈ ਉਮੀਦਵਾਰ -PTC News

Top News view more...

Latest News view more...

PTC NETWORK
PTC NETWORK