WhatsApp ਨੇ ਭਾਰਤ 'ਚ ਬੈਨ ਕੀਤੇ 18 ਲੱਖ ਤੋਂ ਵੱਧ ਅਕਾਊਂਟਸ
ਚੰਡੀਗੜ੍ਹ : ਵ੍ਹਟਸਐਪ ਨੇ ਭਾਰਤ ਵਿੱਚ ਵੱਡੀ ਕਾਰਵਾਈ ਕਰਦੇ ਹੋਏ 18 ਲੱਖ ਤੋਂ ਜ਼ਿਆਦਾ ਅਕਾਊਂਟਸ ਬੈਨ ਕਰ ਦਿੱਤੇ ਹਨ। ਦੁਨੀਆ ਵਿੱਚ ਸਭ ਤੋਂ ਵੱਧ ਯੂਜ਼ ਕੀਤੇ ਜਾਣ ਵਾਲੀ ਮੈਸੇਜਿੰਗ ਐਪ Whatsapp ਨੇ ਜਨਵਰੀ ਮਹੀਨੇ ਵਿੱਚ ਭਾਰਤ ਵਿੱਚ ਲੱਖਾਂ ਯੂਜਰਸ ਦੇ ਅਕਾਊਂਟ ਨੂੰ ਬੈਨ ਕਰ ਦਿੱਤਾ ਹੈ।
ਵ੍ਹਟਸਐਪ ਨੇ ਜਨਵਰੀ ਮਹੀਨੇ ਵਿੱਚ ਭਾਰਤ ਵਿੱਚ ਬੈਨ ਕੀਤੇ ਗਏ ਅਕਾਊਂਟ ਦੀ ਲੇਟੈਸਟ ਰਿਪੋਰਟ ਜਾਰੀ ਕੀਤੀ ਹੈ। ਆਈਟੀ ਨਿਯਮਾਂ ਮੁਤਾਬਕ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1 ਜਨਵਰੀ 2022 ਤੋਂ 31 ਜਨਵਰੀ 2022 ਦੀ ਮਿਆਦ ਦੌਰਾਨ ਭਾਰਤ ਵਿੱਚ WhatsApp ਨੇ 18,58,000 ਅਕਾਊਂਟਸ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਵੱਟਸਐਪ ਨੇ ਭਾਰਤ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਅਕਾਊਂਟਸ ਉਤੇ ਬੈਨ ਲਗਾ ਦਿੱਤਾ ਹੈ। ਮੇਟਾ ਦੀ ਆਨਰਸ਼ਿਪ ਵਾਲੇ ਇੰਸਟੈਂਟ ਪਲੇਟਫਾਰਮ ਨੇ ਮਹੀਨਾਵਾਰ ਰਿਪੋਰਟ ਸ਼ੇਅਰ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਅਕਾਊਂਟਸ WhatsApp ਦੀ ਪਾਲਿਸੀ ਦੇ ਉਲੰਘਣ ਕਾਰਨ ਬੈਨ ਕੀਤੇ ਗਏ ਹਨ।
ਇਹ ਐਪ ਭਾਰਤ ਵਿੱਚ ਹੋਰ ਯੂਜਰਸ ਵੱਲੋਂ ਕੀਤੀਆਂ ਗਈਆਂ ਰਿਪੋਰਟਾਂ ਦੀਆਂ ਸ਼ਿਕਾਇਤਾਂ ਉਤੇ ਵੀ ਐਕਸ਼ਨ ਲੈਂਦਾ ਹੈ। ਸ਼ਿਕਾਇਤਾਂ ਦੇ ਨਿਵਾਰਣ ਵਜੋਂ ਵ੍ਹਟਸਐਪ ਨੂੰ ਕੁੱਲ 285 ਰਿਕਵੈਸਟ ਮਿਲੀਆਂ ਸਨ। ਇਨ੍ਹਾਂ ਰਿਕਵੈਸਟ ਵਿੱਚੋਂ ਐਪਲੀਕੇਸ਼ਨ ਨੇ ਕੁੱਲ 24 ਅਕਾਊਂਟਸ ਉਤੇ ਬੈਨ ਲਗਾ ਦਿੱਤਾ ਹੈ। WhatsApp ਨੂੰ ਲੈ ਕੇ ਸ਼ਿਕਾਇਤ ਦਰਜ ਕਰਨ ਦੇ ਦੋ ਤਰੀਕੇ ਹਨ। ਤੁਸੀਂ ਆਪਣੀ ਸ਼ਿਕਾਇਤ ਮੇਲ ਜ਼ਰੀਏ ਭੇਜ ਸਕਦੇ ਹੋ।
ਇਹ ਵੀ ਪੜ੍ਹੋ : ਵਧੀਕ ਮੁੱਖ ਚੋਣ ਅਫਸਰ ਨੇ ਲਿਆ ਈਵੀਐਮ ਸਟਰਾਂਗ ਰੂਮਾਂ ਦੀ ਸੁਰੱਖਿਆ ਦਾ ਜਾਇਜ਼ਾ