Sat, Apr 27, 2024
Whatsapp

ਔਰਤ ਆਪਣੇ ਹੀ ਫ਼ੌਜੀ ਪਤੀ ਨੂੰ ਨੰਨਦ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਕਰਦੀ ਰਹੀ ਬਲੈਕਮੇਲ

Written by  Shanker Badra -- November 13th 2020 01:02 PM
ਔਰਤ ਆਪਣੇ ਹੀ ਫ਼ੌਜੀ ਪਤੀ ਨੂੰ ਨੰਨਦ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਕਰਦੀ ਰਹੀ ਬਲੈਕਮੇਲ

ਔਰਤ ਆਪਣੇ ਹੀ ਫ਼ੌਜੀ ਪਤੀ ਨੂੰ ਨੰਨਦ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਕਰਦੀ ਰਹੀ ਬਲੈਕਮੇਲ

ਔਰਤ ਆਪਣੇ ਹੀ ਫ਼ੌਜੀ ਪਤੀ ਨੂੰ ਨੰਨਦ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਕਰਦੀ ਰਹੀ ਬਲੈਕਮੇਲ:ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਔਰਤ ਆਪਣੇ ਹੀ ਫੌਜੀ ਪਤੀ ਨੂੰ ਬਲੈਕਮੇਲ ਕਰਦੀ ਰਹੀ। ਉਹ ਆਪਣੇ ਪਤੀ ਨੂੰ ਉਸਦੀ ਭੈਣ ਯਾਨੀ ਆਪਣੀ ਨੰਨਦ ਦੀਆਂ ਫ਼ੋਟੋਆਂ ਭੇਜਦੀ ਸੀ। ਇਸ ਮਾਮਲੇ ਦਾ ਖ਼ੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। [caption id="attachment_449107" align="aligncenter" width="700"]woman blackmailing her military husband by sending obscene pictures of Nand ਔਰਤ ਆਪਣੇ ਹੀ ਫ਼ੌਜੀ ਪਤੀ ਨੂੰ ਨੰਨਦ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਕਰਦੀ ਰਹੀ ਬਲੈਕਮੇਲ[/caption] ਦਰਅਸਲ 'ਚ ਇਹ ਮਾਮਲਾ ਇੰਦੌਰ ਦੇ ਮਹੋਦਾ ਹੈ। ਰਾਜ ਸਾਈਬਰ ਸੈੱਲ ਦੇ ਐਸ.ਪੀ. ਜਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸਨੂੰ 9 ਸਤੰਬਰ ਨੂੰ ਮਹੋ ਤੋਂ ਅਰਜ਼ੀ ਮਿਲੀ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਫ਼ੌਜੀ ਨੂੰ ਉਸਦੀ ਭੈਣ ਦੀਆਂ ਅਸ਼ਲੀਲ ਫੋਟੋਆਂ ਭੇਜੀਆਂ ਜਾ ਰਹੀਆਂ ਹਨ ਤੇ ਸਾਰੀਆਂ ਫੋਟੋਆਂ ਵੱਖ-ਵੱਖ ਵਟਸਐਪ ਨੰਬਰਾਂ ਤੋਂ ਭੇਜੀਆਂ ਜਾ ਰਹੀਆਂ ਹਨ। [caption id="attachment_449106" align="aligncenter" width="700"]woman blackmailing her military husband by sending obscene pictures of Nand ਔਰਤ ਆਪਣੇ ਹੀ ਫ਼ੌਜੀ ਪਤੀ ਨੂੰ ਨੰਨਦ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਕਰਦੀ ਰਹੀ ਬਲੈਕਮੇਲ[/caption] ਪੁਲਿਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਦੋਸ਼ੀ ਮਹਿਲਾ ਦੀ ਲੋਕੇਸ਼ਨ ਜਬਲਪੁਰ ਦਿਖਾਈ ਦੇ ਰਹੀ ਸੀ। ਇਸ ਤੋਂ ਬਾਅਦ ਸਰਗਰਮ ਹੋਈ ਪੁਲਿਸ ਟੀਮ ਨੇ ਉਕਤ ਔਰਤ ਨੂੰ ਜਬਲਪੁਰ ਤੋਂ ਫੜ ਲਿਆ ਹੈ। ਇਸ ਦੌਰਾਨ ਗ੍ਰਿਫ਼ਤਾਰ ਔਰਤ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਸ ਦਾ ਪਤੀ ਫੌਜ ਵਿਚ ਹੈ। ਦੋਸ਼ੀ ਔਰਤ ਨੇ ਇਹ ਵੀ ਦੱਸਿਆ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ। [caption id="attachment_449105" align="aligncenter" width="700"]woman blackmailing her military husband by sending obscene pictures of Nand ਔਰਤ ਆਪਣੇ ਹੀ ਫ਼ੌਜੀ ਪਤੀ ਨੂੰ ਨੰਨਦ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਕਰਦੀ ਰਹੀ ਬਲੈਕਮੇਲ[/caption] ਉਸਦਾ ਕਹਿਣਾ ਹੈ ਕਿ ਦੋਵਾਂ ਦੇ ਤਲਾਕ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਉਹ ਆਪਣੇ ਪਤੀ ਨਾਲ ਰਾਜ਼ੀਨਾਮਾ ਚਾਹੁੰਦੀ ਸੀ, ਇਸ ਲਈ ਉਹ ਵੱਖ -ਵੱਖ ਨੰਬਰਾਂ ਤੋਂ ਆਪਣੀ ਨੰਨਦ ਦੀਆਂ ਅਸ਼ਲੀਲ ਫੋਟੋਆਂ ਭੇਜ ਰਹੀ ਸੀ। ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਔਰਤ ਦੇ ਭਰਾ ਵਿਰੁੱਧ ਸਾਲ 2019 ਵਿਚ ਸਟੇਟ ਸਾਈਬਰ ਸੈੱਲ ਵਿਚ ਕੇਸ ਦਰਜ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...