Tokyo Paralympics: ਡਿਸਕਸ ਥਰੋਅ ਵਿਚ Yogesh Kathuniya ਨੇ ਜਿੱਤਿਆ ਸਿਲਵਰ ਮੈਡਲ
Tokyo Paralympics : ਟੋਕੀਓ ਪੈਰਾਉਲੰਪਿਕ ਵਿਚ ਪੈਰਾਲੰਪਿਕ ਖੇਡਾਂ (Tokyo Paralympics Games) ਦੇ ਚਲਦਿਆਂ ਅੱਜ ਟੋਕੀਉ ਤੋਂ ਭਾਰਤ ਲਈ ਚੰਗੀ ਖ਼ਬਰ ਆਈ ਹੈ। ਦਰਅਸਲ ਅੱਜ ਸਵੇਰੇ ਹੀ ਟੋਕੀਉ ਪੈਰਾਲੰਪਿਕ ਵਿਚ ਭਾਰਤੀ ਖਿਡਾਰੀਆਂ ਨੇ 4 ਮੈਡਲ ਭਾਰਤ ਦੀ ਝੋਲੀ ਪਾਏ। ਹੁਣ ਭਾਰਤ ਦੇ ਯੋਗੇਸ਼ ਕਥੁਨੀਆ (Yogesh Kathuniya wins silver) ਨੇ F56 ਡਿਸਕਸ ਥਰੋਅ (Discus Throw) ਇਵੈਂਟ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ।
ਸੋਮਵਾਰ ਨੂੰ ਯੋਗੇਸ਼ ਕਥੁਨੀਆ ਨੇ 44.38 ਮੀਟਰ ਨਾਲ ਆਪਣਾ ਬੈਸਟ ਥ੍ਰੋਅ ਕੀਤਾ। ਕਥੁਨੀਆ ਬ੍ਰਾਜ਼ੀਲ ਦੇ ਵਿਸ਼ਵ ਰਿਕਾਰਡ ਧਾਰਕ ਬੇਟੀਸਟਾ ਡੌਸ ਸੈਂਟੋਸ ਕਲੌਡੀਨ ਨੇ 45.59 ਮੀਟਰ ਦੀ ਥਰੋਅ ਕੀਤੀ ਸੀ। ਕਥੁਨੀਆ ਦੀ ਸ਼ੁਰੂਆਤ ਫਾਉਲਨਾਲ ਹੋਈ। ਪਰ ਇਸਦੇ ਬਾਅਦ ਉਸਨੇ 42.84 ਮੀਟਰ ਥ੍ਰੋਅ ਕੀਤਾ। ਇਸ ਤੋਂ ਬਾਅਦ ਉਸਨੇ ਇਸ ਵਿੱਚ ਸੁਧਾਰ ਕੀਤਾ ਅਤੇ 43.55 ਮੀਟਰ ਥ੍ਰੋਅ ਕੀਤਾ ਹਾਲਾਂਕਿ, ਉਸਨੇ ਫਾਈਨਲ ਲਈ ਆਪਣਾ ਸਰਬੋਤਮ ਥ੍ਰੋ ਬਚਾਇਆ। ਇੱਥੇ ਉਸ ਨੇ 44.38 ਮੀਟਰ ਥ੍ਰੋ ਕੀਤਾ। 24 ਸਾਲਾ ਕਥੂਰੀਆ ਨੇ ਦੁਬਈ 2019 ਵਿੱਚ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਗੌਰਤਲਬ ਹੈ ਕਿ ਜਪਾਨ ਦੇ ਟੋਕੀਉ ਵਿਚ ਜਾਰੀ ਪੈਰਾਲੰਪਿਕ ਖੇਡਾਂ ਵਿਚ ਭਾਰਤ ਦੇ ਖਿਡਾਰੀ ਇਤਿਹਾਸ ਸਿਰਜ ਰਹੇ ਹਨ। ਸੋਸ਼ਲ ਮੀਡੀਆ ਉੱਤੇ ਹਰ ਕੋਈ ਇਹਨਾਂ ਖਿਡਾਰੀਆਂ ਦੀਆਂ ਤਾਰੀਫਾਂ ਕਰ ਰਿਹਾ ਹੈ। ਦੇਸ਼ ਦੀਆਂ ਵੱਖ-ਵੱਖ ਹਸਤੀਆਂ ਇਹਨਾਂ ਖਿਡਾਰੀਆਂ ਨੂੰ ਵਧਾਈ ਦੇ ਰਹੀਆਂ ਹਨ।
-PTC News