Fri, May 10, 2024
Whatsapp

ਸੀਟਾਂ ਦੀ ਵੰਡ ਨੂੰ ਲੈ ਕੇ ਛਿੜਿਆ ਵਿਵਾਦ , ਯੂਥ ਕਾਗਰਸ ਦੇ ਆਗੂ ਜਗਦੀਪ ਕੰਬੋਜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Written by  Shanker Badra -- September 24th 2019 09:27 AM -- Updated: September 24th 2019 09:30 AM
ਸੀਟਾਂ ਦੀ ਵੰਡ ਨੂੰ ਲੈ ਕੇ ਛਿੜਿਆ ਵਿਵਾਦ , ਯੂਥ ਕਾਗਰਸ ਦੇ ਆਗੂ ਜਗਦੀਪ ਕੰਬੋਜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਸੀਟਾਂ ਦੀ ਵੰਡ ਨੂੰ ਲੈ ਕੇ ਛਿੜਿਆ ਵਿਵਾਦ , ਯੂਥ ਕਾਗਰਸ ਦੇ ਆਗੂ ਜਗਦੀਪ ਕੰਬੋਜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਸੀਟਾਂ ਦੀ ਵੰਡ ਨੂੰ ਲੈ ਕੇ ਛਿੜਿਆ ਵਿਵਾਦ , ਯੂਥ ਕਾਗਰਸ ਦੇ ਆਗੂ ਜਗਦੀਪ ਕੰਬੋਜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ:ਜਲਾਲਾਬਾਦ : ਪੰਜਾਬ ਦੇ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਨੇ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਵਿਚ ਨਵੇਂ ਚਿਹਰੇ ਚੋਣ ਮੈਦਾਨ 'ਚ ਉਤਾਰੇ ਹਨ ,ਜਿਸ ਕਾਰਨ ਪਾਰਟੀ ਅੰਦਰ ਸੀਟਾਂ ਨੂੰ ਲੈ ਕੇ ਨਰਾਜ਼ਗੀ ਸਾਹਮਣੇ ਆਉਣ ਲੱਗੀ ਹੈ। [caption id="attachment_342904" align="aligncenter" width="300"]Youth Congress leader Jagdeep Kamboj Goldy Resign From the post ਸੀਟਾਂ ਦੀ ਵੰਡ ਨੂੰ ਲੈ ਕੇ ਛਿੜਿਆ ਵਿਵਾਦ , ਯੂਥ ਕਾਗਰਸ ਦੇ ਆਗੂ ਜਗਦੀਪ ਕੰਬੋਜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ[/caption] ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਯੂਥ ਕਾਗਰਸ ਦੇ ਆਗੂ ਜਗਦੀਪ ਕੰਬੋਜ ਨੇ ਆਪਣੇ ਅਹੁਦੇ ਤੋਂਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਇਹ ਕਦਮ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਟਿਕਟ ਦਿੱਤੇ ਜਾਣ ਦੇ ਰੋਸ ਵਜੋਂ ਉਠਾਇਆ ਹੈ। [caption id="attachment_342903" align="aligncenter" width="300"]Youth Congress leader Jagdeep Kamboj Goldy Resign From the post ਸੀਟਾਂ ਦੀ ਵੰਡ ਨੂੰ ਲੈ ਕੇ ਛਿੜਿਆ ਵਿਵਾਦ , ਯੂਥ ਕਾਗਰਸ ਦੇ ਆਗੂ ਜਗਦੀਪ ਕੰਬੋਜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ[/caption] ਇਸ ਦੌਰਾਨ ਕਾਂਗਰਸ ਨੇ ਜਲਾਲਾਬਾਦ ਸੀਟ 'ਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਵਲਾ ਨੂੰ ,ਦਾਖਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸੰਦੀਪ ਸਿੰਘ ਸੰਧੂ , ਆਈਏਐੱਸ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ ਰਿਜ਼ਰਵ ਚੋਣਾਂ ਲੜਨਗੇ। ਇਸ ਦੇ ਨਾਲ ਹੀ ਮੁਕੇਰੀਆਂ ਤੋਂ ਇੰਦੂ ਬਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ ,ਜੋ ਕਾਂਗਰਸ ਦੇ ਸਵ.ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਪਤਨੀ ਹੈ। [caption id="attachment_342902" align="aligncenter" width="300"]Youth Congress leader Jagdeep Kamboj Goldy Resign From the post ਸੀਟਾਂ ਦੀ ਵੰਡ ਨੂੰ ਲੈ ਕੇ ਛਿੜਿਆ ਵਿਵਾਦ , ਯੂਥ ਕਾਗਰਸ ਦੇ ਆਗੂ ਜਗਦੀਪ ਕੰਬੋਜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ[/caption] ਜ਼ਿਕਰਯੋਗ ਹੈ ਕਿ ਫਗਵਾੜਾ ਸੀਟ ਸੋਮ ਪ੍ਰਕਾਸ਼ ਦੇ ਪਾਰਲੀਮੈਂਟ ਮੈਂਬਰ ਬਣਨ ਪਿੱਛੋਂ ਖਾਲੀ ਹੋਈ ਸੀ ਜਦੋਂ ਕਿ ਜਲਾਲਾਬਾਦ ਸੀਟ ਵੀ ਸੁਖਬੀਰ ਬਾਦਲ ਦੇ ਪਾਰਲੀਮੈਂਟ ਮੈਂਬਰ ਬਣਨ ਪਿੱਛੋਂ ਖਾਲੀ ਹੋਈ ਸੀ। ਇਸ ਦੇ ਨਾਲ ਹੀ ਦਾਖਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਦੇ ਅਸਤੀਫ਼ਾ ਦੇਣ ਪਿੱਛੋਂ ਇਹ ਸੀਟ ਖਾਲੀ ਹੋ ਗਈ ਸੀ। ਮੁਕੇਰੀਆਂ ਸੀਟ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਅਚਾਨਕ ਦਿਹਾਂਤ ਕਾਰਨ ਖਾਲੀ ਹੋਈ ਸੀ। -PTCNews


Top News view more...

Latest News view more...