Sat, May 11, 2024
Whatsapp

ਨੌਜਵਾਨ ਰਵਨੀਤ ਬਿੱਟੂ ਨੂੰ ਪੁੱਛਣ ਕਿ ਉਸ ਨੇ ਨੌਜਵਾਨਾਂ ਨੂੰ ਅਣਦੇਖਿਆ ਕਰਕੇ ਡੀਐਸਪੀ ਦੀ ਨੌਕਰੀ ਆਪਣੇ ਭਰਾ ਨੂੰ ਕਿਉਂ ਦਿਵਾਈ : ਮਜੀਠੀਆ

Written by  Shanker Badra -- March 11th 2019 06:45 PM -- Updated: March 11th 2019 06:48 PM
ਨੌਜਵਾਨ ਰਵਨੀਤ ਬਿੱਟੂ ਨੂੰ ਪੁੱਛਣ ਕਿ ਉਸ ਨੇ ਨੌਜਵਾਨਾਂ ਨੂੰ ਅਣਦੇਖਿਆ ਕਰਕੇ ਡੀਐਸਪੀ ਦੀ ਨੌਕਰੀ ਆਪਣੇ ਭਰਾ ਨੂੰ ਕਿਉਂ ਦਿਵਾਈ : ਮਜੀਠੀਆ

ਨੌਜਵਾਨ ਰਵਨੀਤ ਬਿੱਟੂ ਨੂੰ ਪੁੱਛਣ ਕਿ ਉਸ ਨੇ ਨੌਜਵਾਨਾਂ ਨੂੰ ਅਣਦੇਖਿਆ ਕਰਕੇ ਡੀਐਸਪੀ ਦੀ ਨੌਕਰੀ ਆਪਣੇ ਭਰਾ ਨੂੰ ਕਿਉਂ ਦਿਵਾਈ : ਮਜੀਠੀਆ

ਨੌਜਵਾਨ ਰਵਨੀਤ ਬਿੱਟੂ ਨੂੰ ਪੁੱਛਣ ਕਿ ਉਸ ਨੇ ਨੌਜਵਾਨਾਂ ਨੂੰ ਅਣਦੇਖਿਆ ਕਰਕੇ ਡੀਐਸਪੀ ਦੀ ਨੌਕਰੀ ਆਪਣੇ ਭਰਾ ਨੂੰ ਕਿਉਂ ਦਿਵਾਈ : ਮਜੀਠੀਆ:ਲੁਧਿਆਣਾ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਪੁੱਛਣ ਕਿ ਉਸ ਨੇ ਉਹਨਾਂ ਦੇ ਹੱਕਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਆਪਣੇ ਉਮਰ ਲੰਘਾ ਚੁੱਕੇ ਭਰਾ ਨੂੰ ਡੀਐਸਪੀ ਦੀ ਨੌਕਰੀ ਕਿਉਂ ਦਿਵਾਈ ਹੈ ? ਇੱਥੇ ਨੌਜਵਾਨਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ (ਇੰਚਾਰਜ ਯੂਥ) ਨੇ ਕਿਹਾ ਕਿ ਜਦੋਂ ਬਿੱਟੂ ਵੋਟਾਂ ਮੰਗਣ ਆਇਆ ਨੌਜਵਾਨਾਂ ਨੂੰ ਉਸ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਆਪਣੇ ਅਯੋਗ ਭਰਾ ਨੂੰ ਡੀਐਸਪੀ ਲਗਵਾਉਣ ਲਈ ਉਹਨਾਂ ਦੇ ਹੱਕਾਂ ਨੂੰ ਕਿਉਂ ਕੁਚਲ ਦਿੱਤਾ ਹੈ ? [caption id="attachment_268050" align="aligncenter" width="300"]youth Ravneet Bittu Ask why DSP job for his over age brother : Bikram Majithia ਨੌਜਵਾਨ ਰਵਨੀਤ ਬਿੱਟੂ ਨੂੰ ਪੁੱਛਣ ਕਿ ਉਸ ਨੇ ਨੌਜਵਾਨਾਂ ਨੂੰ ਅਣਦੇਖਿਆ ਕਰਕੇ ਡੀਐਸਪੀ ਦੀ ਨੌਕਰੀ ਆਪਣੇ ਭਰਾ ਨੂੰ ਕਿਉਂ ਦਿਵਾਈ : ਮਜੀਠੀਆ[/caption] ਮਜੀਠੀਆ ਨੇ ਬਿੱਟੂ ਨੂੰ ਇਹ ਵੀ ਪੁੱਛਿਆ ਕਿ ਉਹ ਜੁਆਬ ਦੇਵੇ ਕਿ ਉਸ ਨੇ ਸਥਾਨਕ ਟੋਲ ਪਲਾਜ਼ੇ ਉੱਤੇ ਇੱਕ ਦਿਨ ਡਰਾਮਾ ਕਿਉਂ ਕੀਤਾ ਸੀ ? ਉਹਨਾਂ ਕਿਹਾ ਕਿ ਬਿੱਟੂ ਨੇ ਸਥਾਨਕ ਵਾਸੀਆਂ ਨੂੰ ਕਿਹਾ ਸੀ ਕਿ ਇਸ ਤੋਂ ਬਾਅਦ ਪਲਾਜ਼ੇ ਉੱਤੇ ਕੋਈ ਟੈਕਸ ਨਹੀਂ ਵਸੂਲਿਆ ਜਾਵੇਗਾ ਪਰੰਤੂ ਅਗਲੇ ਦਿਨ ਹੀ ਪਹਿਲਾਂ ਵਾਂਗ ਟੋਲ ਲਿਆ ਜਾਣ ਲੱਗ ਪਿਆ।ਉਹਨਾਂ ਕਿਹਾ ਕਿ ਸਾਫ ਹੈ ਕਿ ਬਿੱਟੂ ਨੇ ਅੰਦਰਖਾਤੇ ਕੋਈ ਸੌਦਾ ਕੀਤਾ ਹੈ। ਅਜਿਹੀ ਘਟੀਆ ਰਾਜਨੀਤੀ ਕਰਨਾ ਬਹੁਤ ਹੀ ਸ਼ਰਮਨਾਕ ਗੱਲ ਹੈ। [caption id="attachment_268048" align="aligncenter" width="300"]youth Ravneet Bittu Ask why DSP job for his over age brother : Bikram Majithia ਨੌਜਵਾਨ ਰਵਨੀਤ ਬਿੱਟੂ ਨੂੰ ਪੁੱਛਣ ਕਿ ਉਸ ਨੇ ਨੌਜਵਾਨਾਂ ਨੂੰ ਅਣਦੇਖਿਆ ਕਰਕੇ ਡੀਐਸਪੀ ਦੀ ਨੌਕਰੀ ਆਪਣੇ ਭਰਾ ਨੂੰ ਕਿਉਂ ਦਿਵਾਈ : ਮਜੀਠੀਆ[/caption] ਮਜੀਠੀਆ ਨੇ ਕਿਹਾ ਕਿ ਲੋਕਾਂ ਨੂੰ ਕਾਂਗਰਸ ਕੋਲੋਂ ਕੋਈ ਵੀ ਵਾਅਦਾ ਪੂਰਾ ਨਾ ਕਰਨ ਦਾ ਹਿਸਾਬ ਲੈਣਾ ਚਾਹੀਦਾ ਹੈ।ਇਹ ਚਾਹੇ ਮੁਕੰਮਲ ਕਰਜ਼ਾ ਮੁਆਫੀ ਹੋਵੇ, ਜਿਸ ਕਰਕੇ 919 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਜਾਂ ਨੌਜਵਾਨਾਂ ਲਈ ਘਰ -ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਹੋਵੇ, ਇਹਨਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਤੁਹਾਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਇੱਕ ਝਟਕਾ ਦੇਣ ਅਤੇ ਸਬਕ ਸਿਖਾਉਣ ਦੀ ਲੋੜ ਹੈ। [caption id="attachment_268051" align="aligncenter" width="300"]youth Ravneet Bittu Ask why DSP job for his over age brother : Bikram Majithia ਨੌਜਵਾਨ ਰਵਨੀਤ ਬਿੱਟੂ ਨੂੰ ਪੁੱਛਣ ਕਿ ਉਸ ਨੇ ਨੌਜਵਾਨਾਂ ਨੂੰ ਅਣਦੇਖਿਆ ਕਰਕੇ ਡੀਐਸਪੀ ਦੀ ਨੌਕਰੀ ਆਪਣੇ ਭਰਾ ਨੂੰ ਕਿਉਂ ਦਿਵਾਈ : ਮਜੀਠੀਆ[/caption] ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਕਾਂਗਰਸ ਸਰਕਾਰ ਬਿਜਲੀ ਦਰਾਂ ਵਿਚ ਵਾਧਾ ਕਰਕੇ ਲੋਕਾਂ ਦੀਆਂ ਜੇਬਾਂ ਵਿਚੋਂ 12 ਹਜ਼ਾਰ ਕਰੋੜ ਰੁਪਏ ਵਾਧੂ ਕਢਵਾ ਰਹੀ ਹੈ।ਉਹਨਾਂ ਕਿਹਾ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਹਨਾਂ ਨੂੰ 10 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ।ਉਹਨਾਂ ਇਹ ਵੀ ਦੱਿਸਆ ਕਿ ਕਿਸ ਤਰ•ਾਂ ਜਮਹੂਰੀ ਢੰਗ ਨਾਲ ਆਪਣੇ ਹੱਕ ਮੰਗਦੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਸ਼ੈਅ ਨਜ਼ਰ ਨਹੀਂ ਆਉਂਦੀ।ਇਹ ਸਰਕਾਰ ਸਿਰਫ ਕਾਂਗਰਸੀ ਵਰਕਰਾਂ ਲਈ ਹੈ, ਜਿਹਨਾਂ ਨੇ ਇੱਥੇ ਜੰਗਲ ਰਾਜ ਕਾਇਮ ਕੀਤਾ ਹੋਇਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਜ਼ੋਨ ਇੰਚਾਰਜ ਗੁਰਪ੍ਰੀਤ ਸਿੰਘ ਰਾਜੂਖੰਨਾ, ਬਰਜਿੰਦਰ ਲੋਪੋ, ਪ੍ਰਭਜੋਤ ਧਾਲੀਵਾਲ ਅਤੇ ਮੀਤਪਾਲ ਡੁੱਗਰੀ ਵੀ ਮੌਜੂਦ ਸਨ। -PTCNews


Top News view more...

Latest News view more...