Fri, Jun 20, 2025
Whatsapp

ਜ਼ੀਰਕਪੁਰ 'ਚ ਹਥਿਆਰਾਂ ਦੇ ਪੁਰਜ਼ੇ ਬਣਾ ਕੇ ਵੇਚਣ ਵਾਲਾ ਇੱਕ ਦੋਸ਼ੀ ਚੜਿਆ ਪੁਲਿਸ ਅੜਿੱਕੇ

Reported by:  PTC News Desk  Edited by:  Shanker Badra -- February 25th 2021 10:04 AM
ਜ਼ੀਰਕਪੁਰ 'ਚ ਹਥਿਆਰਾਂ ਦੇ ਪੁਰਜ਼ੇ ਬਣਾ ਕੇ ਵੇਚਣ ਵਾਲਾ ਇੱਕ ਦੋਸ਼ੀ ਚੜਿਆ ਪੁਲਿਸ ਅੜਿੱਕੇ

ਜ਼ੀਰਕਪੁਰ 'ਚ ਹਥਿਆਰਾਂ ਦੇ ਪੁਰਜ਼ੇ ਬਣਾ ਕੇ ਵੇਚਣ ਵਾਲਾ ਇੱਕ ਦੋਸ਼ੀ ਚੜਿਆ ਪੁਲਿਸ ਅੜਿੱਕੇ

ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਅਸਲੇ ਦੇ ਜਾਅਲੀ ਪੁਰਜ਼ੇ ਬਣਾ ਕੇ ਵੇਚਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ 'ਚ ਹੋਇਆ ਦਿਹਾਂਤ [caption id="attachment_477524" align="aligncenter" width="700"]Zirakpur police Arrested accused of selling weapons parts , Magazine Recovered ਜ਼ੀਰਕਪੁਰ 'ਚ ਹਥਿਆਰਾਂ ਦੇ ਪੁਰਜ਼ੇ ਬਣਾ ਕੇ ਵੇਚਣ ਵਾਲਾ ਇੱਕ ਦੋਸ਼ੀ ਚੜਿਆ ਪੁਲਿਸ ਅੜਿੱਕੇ[/caption] ਜ਼ੀਰਕਪੁਰ ਪੁਲੀਸ ਸਟੇਸ਼ਨ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਥਾਣਾ ਮੁਖੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਸੈਕਟਰ -38 ਏ ਵੱਖ -ਵੱਖ ਹਥਿਆਰਾਂ ਦੇ ਜਾਅਲੀ ਪੁਰਜ਼ੇ ਅਤੇ ਦੇਸੀ ਕੱਟੇ ਬਣਾ ਕੇ ਵੱਖ -ਵੱਖ ਸ਼ਹਿਰਾਂ ਵਿਚ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਹੈ। [caption id="attachment_477523" align="aligncenter" width="700"]Zirakpur police Arrested accused of selling weapons parts , Magazine Recovered ਜ਼ੀਰਕਪੁਰ 'ਚ ਹਥਿਆਰਾਂ ਦੇ ਪੁਰਜ਼ੇ ਬਣਾ ਕੇ ਵੇਚਣ ਵਾਲਾ ਇੱਕ ਦੋਸ਼ੀ ਚੜਿਆ ਪੁਲਿਸ ਅੜਿੱਕੇ[/caption] ਅੱਜ ਵੀ ਨਰਿੰਦਰ ਸਿੰਘ ਆਪਣੀ ਕਾਰ 'ਤੇ ਸਵਾਰ ਹੋ ਕੇ ਵੱਖ- ਵੱਖ ਹਥਿਆਰਾਂ ਦੇ ਪੁਰਜ਼ੇ ਸਪਲਾਈ ਕਰਨ ਆ ਰਿਹਾ ਹੈ। ਜਿਸ 'ਤੇ ਪੁਲਿਸ ਨੇ ਨਾਕੇਬੰਦੀ ਦੌਰਾਨ ਨਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। [caption id="attachment_477522" align="aligncenter" width="700"]Zirakpur police Arrested accused of selling weapons parts , Magazine Recovered ਜ਼ੀਰਕਪੁਰ 'ਚ ਹਥਿਆਰਾਂ ਦੇ ਪੁਰਜ਼ੇ ਬਣਾ ਕੇ ਵੇਚਣ ਵਾਲਾ ਇੱਕ ਦੋਸ਼ੀ ਚੜਿਆ ਪੁਲਿਸ ਅੜਿੱਕੇ[/caption] ਜਦੋਂ ਪੁਲਿਸ ਨੇ ਨਰਿੰਦਰ ਕੁਮਾਰ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ 805 ਮੈਗਜ਼ੀਨ ਅਤੇ ਮੈਗਜ਼ੀਨ ਦੇ ਕੇਸ ਤੋਂ ਇਲਾਵਾ 45 ਪਲਾਸਟਿਕ ਦੇ ਮੈਗਜ਼ੀਨ ਕਬਰ ਬਰਾਮਦ ਹੋਏ ਹਨ। ਪੁਲੀਸ ਨੇ ਕਥਿਤ ਦੋਸ਼ੀ ਖ਼ਿਲਾਫ਼ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। -PTCNews


Top News view more...

Latest News view more...

PTC NETWORK