ਕਾਂਗਰਸ ਨਿਗਮ ਚੋਣ 'ਚ ਮੁਸਲਮਾਨਾਂ ਨੂੰ ਵੀ ਬਣਾਏ ਪਾਰਟੀ ਉਮੀਦਵਾਰ : ਸ਼ਾਹੀ ਇਮਾਮ ਪੰਜਾਬ
ਪੱਤਰਕਾਰ ਸੰਮੇਲਨ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਘੱਟਗਿਣਤੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਨੁਮਾਇੰਦਗੀ ਦੇਣਾ ਉਨ•ਾਂ ਦਾ ਹੱਕ ਬਣਦਾ ਹੈ । ਉਨ•ਾਂ ਕਿਹਾ ਕਿ ਮੈਂ ਇਹ ਸਮਝਦਾ ਹਾਂ ਕਿ ਸ਼ਹਿਰ ਦੇ 95 ਵਾਰਡਾਂ 'ਚੋਂ ਘੱਟ ਤੋਂ ਘੱਟ 6 ਵਾਰਡਾਂ 'ਚ ਕਾਂਗਰਸ ਪਾਰਟੀ ਨੂੰ ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਦੇਣੀ ਚਾਹੀਦੀ ਹੈ । ਸ਼ਾਹੀ ਇਮਾਮ ਨੇ ਦੱਸਿਆ ਕਿ ਵਾਰਡ ਨੰਬਰ-11 ਤੋਂ ਹਿਨਾਜ ਬਾਨੋ ਪਤਨੀ ਮਲਕੀਤ ਆਲਮ ਅਤੇ ਵਾਰਡ ਨੰਬਰ-9 ਤੋਂ ਗੁਲੀਸਤਾਂ ਬੇਗਮ ਪਤਨੀ ਅਹਿਮਦ ਅਲੀ ਗੁੱਡੂ ਨੇ ਪਾਰਟੀ ਟਿਕਟ ਲਈ ਕਾਗਜ ਦਾਖਲ ਕੀਤੇ ਹੋਏ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਘੱਟ ਗਿਣਤੀ ਵਰਗ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ।
ਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਉਂਮੀਦ ਹੈ ਕਿ ਘੱਟ ਗਿਣਤੀ ਵਰਗ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕਾਂਗਰਸ ਪਾਰਟੀ ਮੁਸਲਮਾਨ ਉਮੀਦਵਾਰਾਂ ਨੂੰ ਵੀ ਉਮੀਦਵਾਰ ਬਣਾਏਗੀ । ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਦੱਸਿਆ ਕਿ ਘੱਟ ਗਿਣਤੀਆਂ ਨੂੰ ਉਮੀਦਵਾਰ ਨਾ ਬਣਾਏ ਜਾਣ ਦੀ ਸੂਰਤ 'ਚ ਸਮੁਦਾਏ ਦੀ ਅਗਲੀ ਰਣਨੀਤੀ ਦਾ ਐਲਾਨ ਨਿਗਮ ਚੋਣਾਂ ਤੋਂ ਪਹਿਲਾਂ ਹੀ ਕਰ ਦਿੱਤਾ ਜਾਵੇਗਾ । ਜਿਕਰਯੋਗ ਹੈ ਕਿ ਬੀਤੇ ਦਿਨੀ ਜਲੰਧਰ 'ਚ ਹੋਈਆਂ ਨਗਰ ਨਿਗਮ ਚੋਣਾਂ 'ਚ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਵੀ ਇੱਕ - ਇੱਕ ਮੁਸਲਮਾਨ ਉਮੀਦਵਾਰ ਨੂੰ ਪਾਰਟੀ ਉਮੀਦਵਾਰ ਬਣਾਕੇ ਚੋਣ ਮੈਦਾਨ 'ਚ ਉਤਾਰਿਆ ਸੀ । ਹੁਣ ਵੇਖਣਾ ਇਹ ਹੈ ਕਿ ਲੁਧਿਆਣਾ 'ਚ ਜਲੰਧਰ ਤੋਂ ਵੱਧ ਮੁਸਲਮਾਨ ਆਬਾਦੀ ਹੈ, ਹੁਣ ਇੱਥੇ ਕਾਂਗਰਸ ਪਾਰਟੀ ਕਿੰਨੇ ਕੁ ਮੁਸਲਮਾਨ ਉਮੀਦਵਾਰਾਂ ਨੂੰ ਪਾਰਟੀ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰਦੀ ਹੈ ਜਾਂ ਫਿਰ ਘੱਟ ਗਿਣਤੀ ਵਰਗ ਦੀ ਨਰਾਜਗੀ ਸਿਰ ਲੈਂਦੀ ਹੈ ।
—PTC News