Tue, Dec 23, 2025
Whatsapp

ਬਰਨਾਲਾ ਦੀ ਤਰਨਪ੍ਰੀਤ ਕੌਰ ਨੇ ਸੀਬੀਐਸਈ ਦੀ ਦਸਵੀਂ ਦੀ ਪ੍ਰੀਖਿਆ 'ਚੋਂ ਹਾਸਲ ਕੀਤਾ ਤੀਜਾ ਸਥਾਨ

Reported by:  PTC News Desk  Edited by:  Shanker Badra -- May 29th 2018 07:20 PM
ਬਰਨਾਲਾ ਦੀ ਤਰਨਪ੍ਰੀਤ ਕੌਰ ਨੇ ਸੀਬੀਐਸਈ ਦੀ ਦਸਵੀਂ ਦੀ ਪ੍ਰੀਖਿਆ 'ਚੋਂ ਹਾਸਲ ਕੀਤਾ ਤੀਜਾ ਸਥਾਨ

ਬਰਨਾਲਾ ਦੀ ਤਰਨਪ੍ਰੀਤ ਕੌਰ ਨੇ ਸੀਬੀਐਸਈ ਦੀ ਦਸਵੀਂ ਦੀ ਪ੍ਰੀਖਿਆ 'ਚੋਂ ਹਾਸਲ ਕੀਤਾ ਤੀਜਾ ਸਥਾਨ

ਬਰਨਾਲਾ ਦੀ ਤਰਨਪ੍ਰੀਤ ਕੌਰ ਨੇ ਸੀਬੀਐਸਈ ਦੀ ਦਸਵੀਂ ਦੀ ਪ੍ਰੀਖਿਆ 'ਚੋਂ ਹਾਸਲ ਕੀਤਾ ਤੀਜਾ ਸਥਾਨ:ਅੱਜ ਸੀਬੀਐਸਈ ਬੋਰਡ ਦਸਵੀ ਦੀ ਪ੍ਰੀਖਿਆ ਦੇ ਨਤੀਜਿਆ ਦਾ ਐਲਾਨ ਹੋ ਗਿਆ ਹੈ ਜਿਸ ਵਿੱਚ ਮੁੰਡਿਆ ਦੇ ਮੁਕਾਬਲੇ ਕੁੜੀਆਂ ਨੇ ਮੌਹਰੀ ਸਥਾਨ ਕੀਤੇ।Barnala Tarnapreet Kaur got third place CBSE Matriculationਇਹਨਾਂ ਨਤੀਜਿਆ ਵਿੱਚ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਦੀ ਰਹਿਣ ਵਾਲੀ ਤਰਨਪ੍ਰੀਤ ਕੌਰ ਨੇ ਦੇਸ਼ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।ਬਰੋਡਵੇਅ ਪਬਲਿਕ ਸਕੂਲ ਮਨਾਲ ਵਿੱਚ ਪੜਦੀ ਤਰਨਪ੍ਰੀਤ ਦੀ ਇਸ ਪ੍ਰਾਪਤੀ ਨੂੰ ਲੈ ਕੇ ਜਿਥੇ ਉਸਦੇ ਸਕੂਲ਼ ਦੇ ਅਧਿਆਪਕ ਖੁਸ਼ ਹਨ ਉਥੇ ਹੀ ਪਰਿਵਾਰ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।Barnala Tarnapreet Kaur got third place CBSE Matriculationਪਰਿਵਾਰ ਮੈਂਬਰਾਂ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ।ਤਰਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੀ ਸਫਲਤਾ ਦੇ ਲਈ ਉਸਦੇ ਅਧਿਆਪਕਾਂ ਅਤੇ ਪਰਿਵਾਰਕ ਮੈਂਬਰਾ ਦਾ ਪੂਰਾ ਸਹਿਯੋਗ ਰਿਹਾ ਹੈ।ਉਸਨੇ ਦੱਸਿਆ ਕਿ ਭਵਿੱਖ ਵਿੱਚ ਉਹ ਹੋਰ ਸਖਤ ਮਿਹਨਤ ਕਰਕੇ ਆਈਏਐਸ ਅਫ਼ਸਰ ਬਣਨਾ ਚਾਹੁੰਦੀ ਹੈ। Barnala Tarnapreet Kaur got third place CBSE Matriculationਉਸਨੇ ਹੋਰਨਾਂ ਵਿਦਿਆਰਥੀਆ ਨੂੰ ਵੀ ਚੰਗੇ ਨੰਬਰ ਲੈਣ ਲਈ ਸਖਤ ਮਿਹਨਤ ਕਰਨ ਦੀ ਨਸੀਅਤ ਦਿੱਤੀ ਹੈ।ਇਸ ਮੌਕੇ ਤਰਨਪ੍ਰੀਤ ਕੌਰ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਦੀ ਪ੍ਰਾਪਤੀ ਉਪਰ ਮਾਣ ਹੈ। -PTCNews


Top News view more...

Latest News view more...

PTC NETWORK
PTC NETWORK