Sat, Dec 20, 2025
Whatsapp

ਦਾਰਜੀਲਿੰਗ 'ਚ ਧਮਾਕਾ: ਮਚੀ ਤਬਾਹੀ

Reported by:  PTC News Desk  Edited by:  Joshi -- August 19th 2017 06:59 PM
ਦਾਰਜੀਲਿੰਗ 'ਚ ਧਮਾਕਾ: ਮਚੀ ਤਬਾਹੀ

ਦਾਰਜੀਲਿੰਗ 'ਚ ਧਮਾਕਾ: ਮਚੀ ਤਬਾਹੀ

ਇੱਕ ਉੱਚ-ਤੀਬਰਤਾ ਵਾਲੇ ਧਮਾਕੇ ਨੇ ਦਾਰਜਲਿੰਗ ਨੂੰ ਸ਼ੁੱਕਰਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਸ ਦੀ ਰਿਪੋਰਟ ਅਨੁਸਾਰ ਪਹਾੜੀ ਇਲਾਕੇ ਦੇ ਚੌਕਬਾਰ ਇਲਾਕੇ ਦੇ ਮੋਟਰ ਸਟੈਂਡ ਨੇੜੇ ਹੋਏ ਧਮਾਕੇ ਵਿਚ ਕਈ ਦੁਕਾਨਾਂ ਤਬਾਹ ਹੋ ਗਈਆਂ ਹਨ। Blast shook Darjeeling: shops destroyed in Darjeeling blast! "ਸਵੇਰੇ ੧੨.੧੫ - ੧੨.੩੦ ਵਜੇ ਧਮਾਕਾ ਹੋਇਆ ਜਦੋਂ ਇਕ ਪੁਲਸ ਵੈਨ ਖੇਤਰ 'ਚ ਪੈਟਰੋਲਿੰਗ ਹੋ ਰਹੀ ਸੀ। ਇੰਸਪੈਕਟਰ ਜਨਰਲ ਆਫ ਪੁਲਿਸ ਰੇਂਜ ਮਨੋਜ ਵਰਮਾ ਨੇ ਕਿਹਾ, "ਕੁਝ ਦਿਨ ਪਹਿਲਾਂ ਇਹ ਰਿਪੋਰਟ ਕੀਤੀ ਗਈ ਸੀ ਕਿ ਬਿਜਾਨਬਾਰੀ ਇਲਾਕੇ ਵਿਚ ਇਕ ਪਾਵਰ ਪਲਾਂਟ ਤੋਂ ਵੱਡੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ ਚੋਰੀ ਹੋ ਗਈ ਹੈ"। Blast shook Darjeeling: shops destroyed in Darjeeling blast! "ਸਾਨੂੰ ਸ਼ੱਕ ਹੈ ਕਿ ਇਹ ਉਹੀ ਵਿਸਫੋਟਕ ਹਨ ਜੋ ਵਰਤੇ ਗਏ ਸਨ। ਸਾਨੂੰ ਇਸ ਧਮਾਕੇ ਦੇ ਪਿੱਛੇ ਜੀਜੇਐਮ ਸਮਰਥਕਾਂ ਦੇ ਹੱਥ ਹੋਣ ਦਾ ਸ਼ੱਕ ਹੈ। ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ"।ਆਈਜੀਜੀ ਨੇ ਕਿਹਾ। —PTC News


  • Tags

Top News view more...

Latest News view more...

PTC NETWORK
PTC NETWORK