ਅਮਰੀਕਾ: ਭਾਰਤੀ ਮੂਲ ਦਾ ਡਾਕਟਰ ਰਿਸ਼ਵਤ ਦੇ ਦੋਸ਼ 'ਚ ਗ੍ਰਿਫਤਾਰ
ਅਮਰੀਕਾ: ਭਾਰਤੀ ਮੂਲ ਦਾ ਡਾਕਟਰ ਰਿਸ਼ਵਤ ਦੇ ਦੋਸ਼ 'ਚ ਗ੍ਰਿਫਤਾਰ
ਅਮਰੀਕਾ: ਭਾਰਤੀ ਮੂਲ ਦਾ ਡਾਕਟਰ ਰਿਸ਼ਵਤ ਦੇ ਦੋਸ਼ 'ਚ ਗ੍ਰਿਫਤਾਰ: ਅਮਰੀਕਾ 'ਚ ਭਾਰਤੀ ਮੂਲ ਦੇ ਇਕ ਡਾਕਟਰ 'ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ 'ਚ ਅਤੇ 2 ਹੋਰ ਲੋਕਾਂ 'ਤੇ ਵੀ ਹੈਲਥ ਕੇਅਰ ਯੋਜਨਾ ਵਿਚ ਕਥਿਤ ਰੂਪ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ।
ਕਥਿਤ ਦੋਸ਼ੀਆਂ ਦੀ ਪਹਿਚਾਣ ੬੦ ਸਾਲਾਂ ਅਮਰੀਕੀ ਡਾਕਟਰ ਪਦਮਨੀ ਨਾਗਰਾਜ, ਮੁਹੰਮਦ ਕਲੀਮ ਅਰਸ਼ਦ (62) ਅਤੇ ਜੋਸੇਫ ਏ ਹਾਈਨਸ (61) ਵਜੋਂ ਹੋਈ ਹੈ। ਇਸਹਨਾਂ 'ਤੇ ਗੈਰ-ਕਾਨੂੰਨੀ ਰੂਪ ਨਾਲ ਸਿਹਤ ਸੰਭਾਲ ਦੇ ਨਾਂ 'ਤੇ ਰਿਸ਼ਵਤ ਲੈਣ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲੱਗਿਆ ਹੈ।
ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਅਰਸ਼ਦ ਅਤੇ ਪਦਮਨੀ 'ਤੇ ਹੈਲਥ ਕੇਅਰ ਧੋਖਾਧੜੀ ਦਾ ਦੋਸ਼ ਹੈ ਅਤੇ ਹਾਈਨਸ ਇਕ ਕੰਪਨੀ ਵਿਚ ਮਾਰਕੇਟਿੰਗ ਦਾ ਕੰਮ ਕਰਦਾ ਸੀ।
ਇਹ ਤਿੰਨ੍ਹੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ 'ਚੋਂ ਜੂਝ ਰਹੇ ਮਰੀਜਾਂ ਨੂੰ ਘਰ ਵਿਚ ਗੈਰ-ਜ਼ਰੂਰੀ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੀ ਗੱਲ ਕਹਿੰਦੇ ਸਨ। ਇਸ ਮਾਮਲੇ 'ਚ ਰਿਸ਼ਵਤ ਲੈਣ ਲਈ ਨਿਊ ਓਰਲੀਨਸ ਹੋਮ ਹੈਲਥ ਏਜੰਸੀ ਦੇ ਮਾਲਕ ਦੇ ਨਾਲ ਸਾਜਿਸ਼ ਰਚੀ ਸੀ।
—PTC News