ਪੰਜਾਬ 'ਚ ਬਿਜਲੀ ਸੰਕਟ 'ਤੇ PSEB Engineers Association ਨੇ CM ਮਾਨ ਨੂੰ ਲਿਖੀ ਚਿੱਠੀ, PSPCL ਦੇ ਘਾਟੇ ਨੂੰ ਲੈ ਕੇ ਜ਼ਾਹਰ ਕੀਤਾ ਖਦਸ਼ਾ
Punjab Power Crisis : ਪੰਜਾਬ 'ਚ ਵੱਧ ਰਹੇ ਬਿਜਲੀ ਸੰਕਟ ਨੂੰ ਲੈ ਕੇ PSEB ਇੰਜੀਨੀਅਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿੱਚ ਐਸੋਸੀਏਸ਼ਨ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਪੈ ਰਹੇ ਘਾਟੇ ਨੂੰ ਲੈ ਕੇ ਵੱਡੀ ਚਿੰਤਾ ਜ਼ਾਹਰ ਕੀਤੀ ਹੈ।
ਚਿੱਠੀ 'ਚ ਬਿਜਲੀ ਸੰਕਟ ਪਿੱਛੇ ਦੱਸਿਆ ਗਿਆ ਵੱਡਾ ਕਾਰਨ
ਐਸੋਸੀਏਸ਼ਨ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਚਿੱਠੀ ਵਿੱਚ PSPCL ਦੀ ਵਿੱਤੀ ਹਾਲਤ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਬਿਜਲੀ ਦੀ ਕਮੀ ਹੋਰ ਗੰਭੀਰ ਰੂਪ ਧਾਰਨ ਸਕਦੀ ਹੈ। ਐਸੋਸੀਏਸ਼ਨ ਨੇ ਚਿੱਠੀ ਵਿੱਚ ਬਿਜਲੀ ਸੰਕਟ ਪਿੱਛੇ ਪੰਜਾਬ ਸਰਕਾਰ ਨੂੰ ਸਬਸਿਡੀ ਬਕਾਏ ਤੇ ਬਿੱਲ ਨਾ ਭਰਨ ਦੇ ਕਾਰਨ ਦੱਸੇ ਹਨ, ਜਿਸ ਤਹਿਤ PSPCL ਨੂੰ 7,800 ਕਰੋੜ ਰੁਪਏ ਦਾ ਘਾਟਾ ਪੈਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਘਾਟੇ ਨਾਲ ਨਜਿੱਠਣ ਲਈ ਨਿਯਮ ਤੋੜਨ ਵਾਲੇ ਪ੍ਰਾਈਵੇਟ ਥਰਮਲ ਪਲਾਂਟਾਂ 'ਤੇ ਜ਼ੁਰਮਾਨੇ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ।
ਐਸੋਸੀਏਸ਼ਨ ਵੱਲੋਂ 7 ਅਗਸਤ ਨੂੰ ਲਿਖੀ ਗਈ ਸੀ ਸੀਐਮ ਮਾਨ ਚਿੱਠੀ
ਇਹ ਚਿੱਠੀ PSEB Engineers’ Association ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 7 ਅਗਸਤ 2026 ਨੂੰ ਲਿਖੀ ਗਈ ਹੈ। ਚਿੱਠੀ ਦਾ ਮੁੱਖ ਵਿਸ਼ਾ ਪੰਜਾਬ ਵਿੱਚ ਆਪਣੀ ਬਿਜਲੀ ਪੈਦਾਵਾਰ ਵਧਾਉਣ ਦੀ ਤੁਰੰਤ ਲੋੜ ਹੈ। ਪੰਜਾਬ ਵਿੱਚ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀ ਕਮੀ ਹੋਰ ਗੰਭੀਰ ਹੋ ਸਕਦੀ ਹੈ।
ਐਸੋਸੀਏਸ਼ਨ ਮੁਤਾਬਕ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਦੀ ਸਮਰੱਥਾ ਵਧਾਉਣੀ ਬਹੁਤ ਜ਼ਰੂਰੀ ਹੈ। ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦਾ ਖ਼ਤਰਾ ਦੱਸਿਆ ਗਿਆ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਬਿਜਲੀ ਸਬਸਿਡੀ ਦੀ ਅਦਾਇਗੀ ਵਿੱਚ ਦੇਰੀ ਅਤੇ ਸਰਕਾਰੀ ਵਿਭਾਗਾਂ ਵੱਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਦਬਾਅ ਵਧਿਆ ਹੈ।
PSPCL ਨੂੰ 7800 ਕਰੋੜ ਰੁਪਏ ਦੇ ਘਾਟੇ ਦਾ ਜਤਾਇਆ ਖਦਸ਼ਾ
ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ PSPCL ਨੂੰ ਆਪਣੀਆਂ ਅਸਲ ਖਰਚਾ ਲੋੜਾਂ ਦੇ ਮੁਕਾਬਲੇ ਲਗਭਗ ₹7,800 ਕਰੋੜ ਦੇ ਰੈਵਨਿਊ ਸ਼ਾਰਟਫਾਲ ਦਾ ਸਾਹਮਣਾ ਕਰਨਾ ਪਿਆ ਹੈ।ਪੀਕ ਸੀਜ਼ਨ ਵਿੱਚ ਪੰਜਾਬ ਆਪਣੀ ਲੋੜ ਪੂਰੀ ਕਰਨ ਲਈ ਬਾਹਰਲੇ ਰਾਜਾਂ ਅਤੇ ਪਾਵਰ ਐਕਸਚੇਂਜ ਤੋਂ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੁੰਦਾ ਹੈ।
ਚਿੱਠੀ ਵਿੱਚ ਇਹ ਵੀ ਚਿੰਤਾ ਜਤਾਈ ਗਈ ਹੈ ਕਿ ਦੂਜੇ ਰਾਜ ਹੁਣ ਪਾਵਰ ਬੈਂਕਿੰਗ ਦੀ ਬਜਾਏ ਪੀਕ ਸੀਜ਼ਨ ਵਿੱਚ ਮਹਿੰਗੇ ਰੇਟਾਂ ’ਤੇ ਬਿਜਲੀ ਵੇਚਣ ਨੂੰ ਤਰਜੀਹ ਦੇ ਰਹੇ ਹਨ।
ਇਹ ਵੀ ਪੜ੍ਹੋ...
ਕਿਸਾਨਾਂ ਦੇ ਰੋਹ ਅੱਗੇ ਝੁਕੀ ਮਾਨ ਸਰਕਾਰ ! ਲਿਖਤੀ ਰੂਪ 'ਚ ਮੰਨੀਆਂ ਮੰਗਾਂ, ਜਾਣੋ ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ ?
- PTC NEWS