ਸਹੁਰਿਆਂ ਦੀ ਕਰਤੂਤ, ਕੀਤੀ ਕੁੱਟਮਾਰ, ਨਹਾਉਂਦਿਆਂ ਦੀਆਂ ਖਿੱਚੀਆਂ ਤਸਵੀਰਾਂ!
ਪੀੜਤਾ (ਕਿਰਨਦੀਪ ਕੌਰ ਪੁੱਤਰੀ ਜੋਗਿੰਦਰਪਾਲ) ਨੇ ਆਪਣੀ ਸ਼ਿਕਾਇਤ ਐੱਸ. ਐੱਸ. ਪੀ. ਨੂੰ ਦਿੱਤੀ, ਜਿਸ 'ਚ ਉਹਨਾਂ ਨੇ ਲਿਖਿਆ ਹੈ ਕਿ ਉਸ ਦਾ ਵਿਆਹ ਅਗਸਤ, 2016 ਨੂੰ ਜਸਵਿੰਦਰ ਸਿੰਘ ਵਾਸੀ ਜ਼ਿਲਾ ਜਲੰਧਰ ਹਾਲ ਵਾਸੀ ਭੁੱਲਾ ਰਾਈ (ਫਗਵਾੜਾ) ਨਾਲ ਹੋਇਆ ਸੀ। ਉਹਨੇ ਦੱਸਿਆ ਕਿ ਵਿਆਹ ਸਮਾਗਮ 'ਤੇ ਉਸਦੇ ਪਰਿਵਾਰਵਾਲਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਖਰਚਾ ਕਰ ਕੇ ਸਹੁਰਿਆਂ ਦੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਉਸਨੇ ਕਿਹਾ ਕਿ ਦਾਜ 'ਚ ਸਮਰੱਥਾ ਅਨੁਸਾਰ ਗਹਿਣੇ ਅਤੇ ਹੋਰ ਘਰੇਲੂ ਸਾਮਾਨ ਵੀ ਦਿੱਤਾ ਗਿਆ ਸੀ।
ਪਰ ਵਿਆਹ ਹੋਣ ਦੀ ਦੇਰ ਸੀ ਕਿ ਸੁਹਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਵੱਧਦੀ ਗਈ ਸੀ, ਸਹੁਰਿਆਂ ਵੱਲੋਂ ਹੋਰ ਦਾਜ ਲਿਆਉਣ ਲਈ ਕੁੜੀ ਵਾਲਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਸੀ। ਇੱਥੋਂ ਤੱਕ ਕਿ ਉਸਦੇ ਨਾਲ ਕੁੱਟਮਾਰ ਵੀ ਸ਼ੁਰੂ ਕਰ ਦਿੱਤੀ ਗਈ ਸੀ।
ਪਰ ਜਾਂਚ ਦੌਰਾਨ ਇੱਕ ਹੈਰਾਨੀਜਨਕ ਖੁਲਾਸਾ ਹੋਇਆ, ਜਿਸ ਦੌਰਾਨ ਡੀ. ਐੱਸ. ਪੀ. ਬੰਗਾ ਨੇ ਦੱਸਿਆ ਕਿ ਵਿਆਹੁਤਾ ਦੇ ਚਰਿੱਤਰ 'ਤੇ ਸ਼ੱਕ ਕਰਕੇ ਅਤੇ ਤਾਹਨੇ ਮਿਹਣੇ ਮਾਰ ਕੇ ਤਾਂ ਉਸਨੂੰ ਪਰੇਸ਼ਾਨ ਕੀਤਾ ਹੀ ਜਾ ਰਿਹਾ ਸੀ, ਬਲਕਿ ਉਸ ਨੂੰ ਨਹਾਉਂਦੇ ਸਮੇਂ ਉਸ ਦੀ ਜੇਠਾਣੀ ਵੱਲੋਂ ਚੋਰੀ ਚੋਰੀ ਮੋਬਾਇਲ 'ਤੇ ਫੋਟੋ ਖਿੱਚਣ ਦੀ ਗੱਲ ਵੀ ਸਾਹਮਣੇ ਆਉਣ ਦੀ ਖਬਰ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
—PTC News