Parvinder Jhota Postmotem : 'ਨਾ ਸਾਨੂੰ ਨੌਕਰੀ ਚਾਹੀਦੀ ਐ...ਨਾ ਹੀ ਥੋਡੇ ਪੈਸੇ', CM Mann 'ਤੇ ਭੜਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ
Parvinder Jhota Postmotem : ਮਾਨਸਾ (Mansa) 'ਚ ਨਸ਼ਿਆਂ ਦਾ ਵਿਰੋਧ ਕਰਨ ਦੌਰਾਨ ਗੋਲੀ ਮਾਰ ਕੇ ਕਤਲ ਕੀਤੇ ਪਰਵਿੰਦਰ ਸਿੰਘ ਝੋਟਾ ਦਾ ਅੱਜ ਚੰਡੀਗੜ੍ਹ ਪੀਜੀਆਈ ਵਿਖੇ ਪੋਸਟਮਾਰਮ ਹੋਇਆ। ਝੋਟਾ ਦੀ ਮ੍ਰਿਤਕ ਦੇਹ ਦੇਰ ਰਾਤ ਮਾਨਸਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਪੀਜੀਆਈ ਵਿੱਚ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਕੁੱਝ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ। ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅਤੇ ਆਮ ਆਦਮੀ ਪਾਰਟੀ (AAP) ਨੂੰ ਝੋਟੇ ਦੇ ਮੁਆਵਜ਼ੇ ਅਤੇ ਸਹੂਲਤਾਂ ਦੇਣ ਨੂੰ ਲੈ ਕੇ ਜੰਮ ਕੇ ਖਰੀਆਂ ਖਰੀਆਂ ਸੁਣਵਾਈਆਂ।
ਭੀਮ ਸਿੰਘ ਨੇ ਪੰਜਾਬੀਆਂ ਨੂੰ ਕੀਤੀ ਅਪੀਲ (Parvinder Jhota Father Bhim Singh Appeal to Punjabis)
ਪਰਵਿੰਦਰ ਸਿੰਘ ਝੋਟਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਨੂੰ ਜੜ੍ਹੋਂ ਖਤਮ ਕਰਨ 'ਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ''ਮੈਂ ਹੁਣ ਬਿਲਕੁਲ ਵੀ ਅੰਨ੍ਹ ਨਹੀਂ ਖਾਵਾਂਗਾ, ਚਾਹੇ ਮੈਂ ਰਾਤ ਨੂੰ ਮਰਾਂ, ਮੈਂ ਸਿਰਫ਼ ਇਹ ਕਹਿੰਦਾ ਹਾਂ ਕਿ ਪੰਜਾਬ ਦੇ ਲੋਕੋ, ਜੇ ਮੈਂ ਮਰ ਗਿਆ ਤਾਂ ਤੁਸੀ ਨਸ਼ੇ ਨੂੰ ਖਤਮ ਕਰ ਦਿਓ।''
ਭੀਮ ਸਿੰਘ ਨੇ ਕਿਹਾ ਕਿ ਜਿਹੜਾ ਕੋਈ ਇਹ ਕਹਿੰਦਾ ਹੈ ਕਿ ਝੋਟੇ ਦੇ ਪਰਿਵਾਰ ਨੂੰ ਸਹੂਲਤਾਂ ਮਿਲੀਆਂ ਹਨ ਤਾਂ ਨਾ ਸਾਨੂੰ ਭਗਵੰਤ ਮਾਨ ਸਰਕਾਰ ਦੀਆਂ ਸਹੂਲਤਾਂ ਦੀ ਲੋੜ ਹੈ, ਨਾ ਸਾਨੂੰ ਨੌਕਰੀ ਅਤੇ ਨਾ ਸਾਨੂੰ ਥੋਡੇ ਪੈਸੇ ਦੀ ਜ਼ਰੂਰਤ ਹੈ।
'ਸਾਨੂੰ ਝਾੜੂ ਸਰਕਾਰ ਦੀ ਨੌਕਰੀ ਦੀ ਲੋੜ ਨਹੀਂ'
ਉਨ੍ਹਾਂ ਆਮ ਆਦਮੀ ਪਾਰਟੀ 'ਤੇ ਤੱਤੇ ਹੁੰਦੇ ਕਿਹਾ ਕਿ ਕਿਹਾ, ''ਛੱਡੀ ਥੋਡੀ ਨੌਕਰੀ, ਝਾੜੂ ਸਰਕਾਰੇ, ਛੱਡੀ ਤੁਹਾਡੀ ਨੌਕਰੀ, ਸਾਨੂੰ ਕਿਸੇ ਚੈਕ ਦੀ ਲੋੜ ਨਹੀਂ, ਪਾ ਪਾਇਓ ਚੈਕ।'' ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵੀ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਲਈ ਕੋਈ ਪੈਸਾ ਇਕੱਠਾ ਨਾ ਕਰਨ। ਜੇਕਰ ਕੋਈ ਪੈਸਾ ਇਕੱਠਾ ਕਰਦਾ ਹੈ ਜਾਂ ਦਿੰਦਾ ਹੈ ਤਾਂ ਉਨ੍ਹਾਂ ਦੀ ਆਪਣੀ ਗਲਤੀ ਹੋਵੇਗੀ।
'ਭਗਵੰਤ ਮਾਨਾ ਮੇਰੀ ਸਿਕਿਓਰਿਟੀ ਵੀ ਤੂੰ ਲੈ' (Bhim Singh Appeal on Drugs)
ਉਨ੍ਹਾਂ ਕਿਹਾ ਕਿ ਮੈਂ ਐਕਸ ਸਰਵਿਸਮੈਨ ਹਾਂ, ਮੇਰੇ ਵੀ ਅਕਾਊਂਟ ਹਨ ਅਤੇ ਮੈਨੂੰ ਵੀ ਪੈਨਸ਼ਨ ਆਉਂਦੀ ਹੈ ਅਤੇ ਨਾਲ ਹੀ ਮੇਰੀ ਨੂੰਹ ਵੀ ਕੰਮ ਕਰਦੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਪਹਿਲਾਂ ਇਹ ਲੋਕ ਕਿੱਥੇ ਸਨ, ਜਦੋਂ ਝੋਟਾ ਨਸ਼ੇ ਖਿਲਾਫ਼ ਲੜਦਾ ਸੀ, ਉਦੋਂ ਉਸ ਨਾਲ ਕੋਈ ਨਹੀਂ ਆਇਆ, ਜਦੋਂ ਲੋੜ ਸੀ ਉਦੋਂ ਇੱਕ ਵੀ ਨਹੀਂ ਦਿੱਤਾ, ਹੁਣ ਸਾਨੂੰ 6-6 ਬਾਡੀਗਾਰਡ ਦੇ ਦਿੱਤੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਸਿਕਿਓਰਿਟੀ ਤੁਸੀ ਆਪ ਹੀ ਲੈ ਲਓ, ਕਿਉਂਕਿ ਤੁਹਾਡੇ ਕੋਲ ਘੱਟ ਹੈ।
ਖਬਰ ਅਪਡੇਟ ਜਾਰੀ...
ਇਹ ਵੀ ਪੜ੍ਹੋ...ਕੰਪਿਊਟਰ ਅਧਿਆਪਕ ਮਨਾਉਣਗੇ ਕਾਲੀ ਦਿਵਾਲੀ , ਅੱਜ ਸੰਗਰੂਰ 'ਚ ਸੀਐਮ ਮਾਨ ਦੀ ਕੋਠੀ ਅੱਗੇ ਬੋਲਣਗੇ ਹੱਲਾ
- PTC NEWS