Mon, Jun 17, 2024
Whatsapp

ਕਸ਼ਮੀਰ 'ਚ ਪੰਜਾਬ ਦੇ 4 ਸੈਲਾਨੀਆਂ ਦੀ ਮੌਤ, 3 ਦੀ ਹਾਲਤ ਨਾਜ਼ੁਕ

ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਮੀਰ ਬਾਜ਼ਾਰ ਇਲਾਕੇ ਵਿੱਚ ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

Written by  Amritpal Singh -- May 25th 2024 08:15 PM
ਕਸ਼ਮੀਰ 'ਚ ਪੰਜਾਬ ਦੇ 4 ਸੈਲਾਨੀਆਂ ਦੀ ਮੌਤ, 3 ਦੀ ਹਾਲਤ ਨਾਜ਼ੁਕ

ਕਸ਼ਮੀਰ 'ਚ ਪੰਜਾਬ ਦੇ 4 ਸੈਲਾਨੀਆਂ ਦੀ ਮੌਤ, 3 ਦੀ ਹਾਲਤ ਨਾਜ਼ੁਕ

Punjab News: ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਮੀਰ ਬਾਜ਼ਾਰ ਇਲਾਕੇ ਵਿੱਚ ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ 'ਚ ਚਾਰ ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੋਕਾਂ ਨੇ ਉਨ੍ਹਾਂ ਨੂੰ ਬਚਾਇਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ।

ਹਾਦਸਾਗ੍ਰਸਤ ਵਾਹਨ ਸਕਾਰਪੀਓ (PB47F-8687) ਹੈ। ਇਹ ਗੱਡੀ ਪੰਜਾਬ ਦੇ ਜ਼ੀਰਾ ਇਲਾਕੇ ਦੀ ਹੈ। ਇਹ ਘਟਨਾ ਤਵੀ ਗਰਿੱਡ ਸਟੇਸ਼ਨ ਮੀਰ ਬਾਜ਼ਾਰ NHW-44 ਨੇੜੇ ਨਪੋਰਾ ਦੇ ਸਾਹਮਣੇ ਵਾਪਰੀ। ਇਸ ਤੋਂ ਬਾਅਦ ਮੌਕੇ 'ਤੇ ਲੋਕਾਂ ਦਾ ਇਕੱਠ ਹੋ ਗਿਆ।


ਜਾਣਕਾਰੀ ਮੁਤਾਬਕ ਮੌਕੇ 'ਤੇ ਮੌਜੂਦ ਲੋਕਾਂ ਅਤੇ ਸੁਰੱਖਿਆ ਬਲਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਵਾਹਨ 'ਚੋਂ ਜ਼ਖਮੀ ਲੋਕਾਂ ਨੂੰ ਬਾਹਰ ਕੱਢ ਕੇ ਜੰਗਲਾਤ ਮੰਡੀ ਦੇ ਹਸਪਤਾਲ 'ਚ ਦਾਖਲ ਕਰਵਾਇਆ। ਹਸਪਤਾਲ ਲਿਜਾਂਦੇ ਹੀ ਡਾਕਟਰਾਂ ਨੇ 4 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀਆਂ ਦਾ ਉੱਥੇ ਇਲਾਜ ਚੱਲ ਰਿਹਾ ਹੈ।

ਫਿਲਹਾਲ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਘਟਨਾ ਵਾਲੀ ਥਾਂ ਤੋਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਲੋਕ ਆਲੇ-ਦੁਆਲੇ ਇਕੱਠੇ ਹੋਏ ਦਿਖਾਈ ਦੇ ਰਹੇ ਹਨ।

ਸਾਰੇ ਪੰਜਾਬ ਦੇ ਮੋਗਾ ਦੇ ਵਸਨੀਕ ਹਨ

ਪੁਲੀਸ ਚੌਕੀ ਮੀਰ ਬਜ਼ਾਰ ਦੇ ਇੰਚਾਰਜ ਤੌਸਰ ਖਾਨ ਨੇ ਦੱਸਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਸੱਤ ਲੋਕ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਨ। ਘਟਨਾ ਦੀ ਜਾਣਕਾਰੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਇਹ ਹਾਦਸਾ ਅੱਜ ਬਾਅਦ ਦੁਪਹਿਰ ਵਾਪਰਿਆ।

ਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸ਼ਰਮਾ (28), ਰੋਮੀ (26), ਜਗਦੀਸ਼ ਉਰਫ਼ ਹਨੀ (23) ਅਤੇ ਗੁਰਮੀਤ ਸਿੰਘ (23) ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਹਰਚੰਦ ਸਿੰਘ (35), ਕਰਨਪਾਲ (25) ਅਤੇ ਆਸ਼ੂ (18) ਵਜੋਂ ਹੋਈ ਹੈ। ਇਹ ਸਾਰੇ ਮੋਗਾ ਦੇ ਰਹਿਣ ਵਾਲੇ ਹਨ।


- PTC NEWS

Top News view more...

Latest News view more...

PTC NETWORK