Sun, May 19, 2024
Whatsapp

New Video: ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ; ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੀ ਵੱਡੀ ਗੱਲ

ਪਹਿਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ ਦੇ ਇੱਕ ਧਿਰ ਵੱਲੋਂ ਇਹ ਕਿਆਸ ਲਾਏ ਗਏ ਸਨ ਕਿ ਅੰਮ੍ਰਿਤਪਾਲ ਦੀ ਪਹਿਲੀ ਵੀਡੀਓ ਪੁਲਿਸ ਕਸਟਡੀ 'ਚ ਬਣਾਈ ਗਈ ਹੈ। ਉਸ ਸ਼ੰਕੇ ਦਾ ਨਿਵਾਰਾ ਕਰਦਿਆਂ ਸਿੰਘ ਵਲੋਂ ਹੁਣ ਨਵੀਂ ਵੀਡੀਓ ਪਾਈ ਗਈ ਹੈ।

Written by  Jasmeet Singh -- March 30th 2023 09:29 PM -- Updated: March 30th 2023 09:45 PM
New Video: ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ; ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੀ ਵੱਡੀ ਗੱਲ

New Video: ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ; ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੀ ਵੱਡੀ ਗੱਲ

ਵੈੱਬ-ਡੈਸਕ: ਫ਼ਰਾਰ ਅੰਮ੍ਰਿਤਪਾਲ ਸਿੰਘ ਵੱਲੋਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਖ਼ਾਲਿਸਤਾਨ ਸਮਰੱਥਕ ਦੀ ਪਹਿਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ ਦੇ ਇੱਕ ਧਿਰ ਵੱਲੋਂ ਇਹ ਕਿਆਸ ਲਾਏ ਗਏ ਸਨ ਕਿ ਅੰਮ੍ਰਿਤਪਾਲ ਦੀ ਪਹਿਲੀ ਵੀਡੀਓ ਪੁਲਿਸ ਕਸਟਡੀ 'ਚ ਬਣਾਈ ਗਈ ਹੈ। ਉਸ ਸ਼ੰਕੇ ਦਾ ਨਿਵਾਰਾ ਕਰਦਿਆਂ ਸਿੰਘ ਵਲੋਂ ਹੁਣ ਨਵੀਂ ਵੀਡੀਓ ਪਾਈ ਗਈ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਖ਼ਾਲਸਾ ਵਹੀਰ ਨੂੰ ਲੈਕੇ ਬੇਨਤੀ ਵੀ ਕੀਤੀ ਗਈ ਹੈ।

  

ਇਸ ਤੋਂ ਪਹਿਲਾਂ ਬੀਤੇ ਦਿਨ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਰੰਡਰ ਕਰਨ ਦੀਆਂ ਕਿਆਸਰਾਈਆਂ ’ਤੇ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ 'ਆਪਰੇਸ਼ਨ ਅੰਮ੍ਰਿਤਪਾਲ' ਦੌਰਾਨ ਅੰਮ੍ਰਿਤਪਾਲ ਸਿੰਘ ਦਾ ਪਹਿਲਾਂ ਵੀਡੀਓ ਸਾਹਮਣੇ ਆਇਆ। ਇਸ ਵੀਡੀਓ ਨੂੰ ਅੰਮ੍ਰਿਤਪਾਲ ਵੱਲੋਂ ਖੁਦ ਜਾਰੀ ਕੀਤਾ ਗਿਆ ਸੀ। 


- PTC NEWS

Top News view more...

Latest News view more...

LIVE CHANNELS
LIVE CHANNELS