Thu, May 16, 2024
Whatsapp

India Vs South Africa: ਅਰਸ਼ਦੀਪ ਸਿੰਘ ਦੇ ਪੰਜੇ ਦਾ ਕਮਾਲ, ਭਾਰਤ ਨੇ ਪਹਿਲੇ ਇੱਕ ਰੋਜ਼ਾ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾਇਆ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਇੱਕ ਰੋਜ਼ਾ ਮੁਕਾਬਲੇ 'ਚ ਹੀ ਦੱਖਣੀ ਅਫਰੀਕਾ 116 ਦੌੜਾਂ 'ਤੇ ਢੇਰ ਹੋ ਗਏ।

Written by  KRISHAN KUMAR SHARMA -- December 17th 2023 04:14 PM -- Updated: December 17th 2023 05:56 PM
India Vs South Africa: ਅਰਸ਼ਦੀਪ ਸਿੰਘ ਦੇ ਪੰਜੇ ਦਾ ਕਮਾਲ, ਭਾਰਤ ਨੇ ਪਹਿਲੇ ਇੱਕ ਰੋਜ਼ਾ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾਇਆ

India Vs South Africa: ਅਰਸ਼ਦੀਪ ਸਿੰਘ ਦੇ ਪੰਜੇ ਦਾ ਕਮਾਲ, ਭਾਰਤ ਨੇ ਪਹਿਲੇ ਇੱਕ ਰੋਜ਼ਾ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾਇਆ

ਨਵੀਂ ਦਿੱਲੀ: ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਪਹਿਲਾ ਇੱਕ ਰੋਜ਼ਾ ਮੈਚ ਜਿੱਤ ਲਿਆ ਹੈ। ਭਾਰਤ ਦੀ ਇਸ ਜਿੱਤ ਵਿੱਚ ਮੈਨ ਆਫ ਦਾ ਮੈਚ ਰਹੇ ਪੰਜਾਬੀ ਸਟਾਰ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਦਾ ਖਾਸ ਵਿਸ਼ੇਸ਼ ਯੋਗਦਾਨ ਰਿਹਾ, ਜਿਸ ਨੇ ਦੱਖਣੀ ਅਫਰੀਕਾ ਨੂੰ 116 ਦੌੜਾਂ 'ਤੇ ਢੇਰ ਕਰਨ 'ਚ ਕੋਈ ਕਸਰ ਨਹੀਂ ਛੱਡੀ। ਜਵਾਬ ਵਿੱਚ ਭਾਰਤੀ ਟੀਮ ਨੇ ਟੀਚੇ ਨੂੰ ਵਿਕਟਾਂ ਨਾਲ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ।

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਇੱਕ ਰੋਜ਼ਾ ਮੁਕਾਬਲੇ 'ਚ ਹੀ ਦੱਖਣੀ ਅਫਰੀਕਾ ਦੇ ਬੱਲੇਬਾਜ਼ 116 ਦੌੜਾਂ 'ਤੇ ਢੇਰ ਹੋ ਗਏ। ਦੱਖਣੀ ਅਫਰੀਕਾ ਦੀ ਅਜਿਹੀ ਪਤਲੀ ਹਾਲਤ ਪਿੱਛੇ ਭਾਰਤੀ ਕ੍ਰਿਕਟ ਟੀਮ ਦੇ ਪੰਜਾਬੀ ਖਿਡਾਰੀ ਅਰਸ਼ਦੀਪ ਸਿੰਘ ਦਾ ਹੱਥ ਰਿਹਾ, ਜਿਸ ਨੇ ਦੱਖਣੀ ਅਫਰੀਕਾ ਦੇ ਪੰਜ ਬੱਲੇਬਾਜ਼ਾਂ ਨੂੰ ਆਊਟ ਕੀਤਾ।


ਅਰਸ਼ਦੀਪ ਤੇ ਆਵੇਸ਼ ਖਾਨ ਨੇ ਝਟਕੇ 9 ਵਿਕਟ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਦੱਖਣੀ ਅਫਰੀਕਾ ਨੂੰ ਭਾਰਤੀ ਕ੍ਰਿਕਟ ਟੀਮ ਦੇ ਪੰਜਾਬੀ ਸਟਾਰ ਕ੍ਰਿਕਟਰ ਨੇ ਆਪਣੇ ਪਹਿਲੇ ਓਵਰ ਤੋਂ ਹੀ ਟਿਕ ਕੇ ਖੇਡਣ ਨਹੀਂ ਦਿੱਤਾ। ਕੋਈ ਵੀ ਦੱਖਣੀ ਅਫਰੀਕਾ ਦਾ ਬੱਲੇਬਾਜ਼ ਉਸ ਦੀਆਂ ਹਵਾ 'ਚ ਲਹਿਰਾਉਂਦੀਆਂ ਗੇਂਦਾਂ ਅੱਗੇ ਨਹੀਂ ਟਿਕਿਆ। ਇਸ ਮੈਚ 'ਚ ਅਰਸ਼ਦੀਪ ਸਿੰਘ ਦੇ ਨਾਲ ਆਵੇਸ਼ ਖਾਨ ਵੀ ਆਪਣੀ ਛਾਪ ਛੱਡਦਾ ਵਿਖਾਈ ਦਿੱਤਾ, ਜਿਸ ਨੇ ਅਰਸ਼ਦੀਪ ਦੇ ਨਾਲ ਹੀ 4 ਵਿਕਟਾਂ ਝਟਕੀਆਂ। ਦੋਵਾਂ ਨੇ ਕੁੱਲ ਮਿਲਾ ਕੇ ਦੱਖਣੀ ਅਫਰੀਕਾ ਦੇ 9 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ।

ਅਰਸ਼ਦੀਪ ਸਿੰਘ ਨੇ 10 ਓਵਰਾਂ ਦੀ ਆਪਣੀ ਗੇਂਦਬਾਜ਼ੀ ਦੌਰਾਨ 3.7 ਦੀ ਐਵਰੇਜ਼ ਨਾਲ 37 ਦੌੜਾਂ ਦੇ ਕੇ 5 ਵਿਕਟਾਂ, ਜਦਕਿ ਆਵੇਸ਼ ਖਾਨ ਨੇ 8 ਓਵਰਾਂ ਦੀ ਗੇਂਦਬਾਜ਼ੀ ਦੌਰਾਨ ਜਿਥੇ 3 ਓਵਰ ਮੇਡਨ ਕੱਢੇ, ਉਥੇ 27 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ। ਨਤੀਜੇ ਵੱਜੋਂ ਦੱਖਣੀ ਅਫਰੀਕਾ ਦੀ ਪੂਰੀ ਟੀਮ 27.3 ਓਵਰਾਂ 'ਚ ਹੀ 116 ਦੌੜਾਂ 'ਤੇ ਢੇਰ ਹੋ ਗਈ।

ਭਾਰਤ ਨੇ ਇਸ ਛੋਟੇ ਜਿਹੇ ਟੀਚੇ ਨੂ਼ੰ ਸਿਰਫ 2 ਵਿਕਟ ਦੇ ਨੁਕਸਾਨ ਨਾਲ 16.4 ਓਵਰਾਂ 'ਚ ਹੀ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ, ਜਿਸ ਵਿੱਚ ਸਾਈ ਸੁਦਰਸ਼ਨ ਨੇ 55 ਅਤੇ ਸ਼੍ਰੇਅਸ ਅਈਅਰ ਨੇ 52 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰ ਲਈ ਹੈ।

- PTC NEWS

Top News view more...

Latest News view more...

LIVE CHANNELS