Canada Wildfire: ਕੈਨੇਡਾ ਦੇ ਜੰਗਲਾਂ ’ਚ ਮੁੜ ਭੜਕੀ ਅੱਗ, ਬ੍ਰਿਟਿਸ਼ ਕੋਲੰਬੀਆ ਵੱਲੋਂ ਸੂਬੇ ’ਚ ਐਮਰਜੈਂਸੀ ਦਾ ਐਲਾਨ
Canada Wildfire update: ਕੈਨੇਡਾ ਦੇ ਉੱਤਰ ਪੱਛਮੀ ਖੇਤਰਾਂ ਵਿੱਚ ਸੈਂਕੜੇ ਜੰਗਲੀ ਅੱਗ ਕਾਰਨ ਐਮਰਜੈਂਸੀ ਐਲਾਨ ਕੀਤਾ ਗਿਆ ਹੈ ਅਤੇ ਰਾਜਧਾਨੀ ਯੈਲੋਨਾਈਫ ਨੂੰ ਸੜਕ ਅਤੇ ਹਵਾਈ ਮਾਰਗ ਤੋਂ ਖਾਲੀ ਕਰਵਾ ਲਿਆ ਗਿਆ ਹੈ। ਦੱਸ ਦਈਏ ਕਿ ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਪੱਛਮੀ ਕੇਲੋਨਾ ਸ਼ਹਿਰ ਦੇ ਨੇੜੇ ਤੇਜ਼ੀ ਨਾਲ ਫੈਲ ਰਹੀ ਜੰਗਲੀ ਅੱਗ ਕਾਰਨ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਚਿਤਾਵਨੀ ਦਿੱਤੀ ਗਈ ਹੈ ਕਿ ਹਾਲਾਤ ਬੇਕਾਬੂ ਹੋ ਰਹੇ ਹਨ। ਕਿਉਂਕਿ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਮੈਕਡੌਗਲ ਕ੍ਰੀਕ ਜੰਗਲ ਦੀ ਅੱਗ 24 ਘੰਟਿਆਂ ਦੇ ਅੰਦਰ 64 ਤੋਂ 6,800 ਹੈਕਟੇਅਰ ਤੱਕ ਫੈਲ ਗਈ ਹੈ। 4,800 ਤੋਂ ਵੱਧ ਲੋਕਾਂ ਨੂੰ ਕੱਢਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਯੈਲੋਨਾਈਫ ਸ਼ਹਿਰ ਦੇ ਸਾਰੇ 20,000 ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂ 'ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੌਰਾਨ ਫਾਇਰ ਬ੍ਰਿਗੇਡ ਯੈਲੋਨਾਈਫ ਕਸਬੇ ਤੋਂ ਅੱਗ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਲਾਂਕਿ, ਨਿਵਾਸੀਆਂ ਨੂੰ ਨਿਕਾਸੀ ਨੋਟਿਸ ਨਹੀਂ ਦਿੱਤਾ ਗਿਆ ਹੈ। ਯੈਲੋਨਾਈਫ ਦੀ ਮੇਅਰ ਰੇਬੇਕਾ ਅਲਟੀ ਨੇ ਕਿਹਾ ਕਿ ਲੋਕਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਦੋਂ ਚੀਜ਼ਾਂ ਬਦਲਦੀਆਂ ਹਨ ਤਾਂ ਉਹ ਉਸ ਲਈ ਤਿਆਰ ਹਨ।
ਕਾਬਿਲੇਗੌਰ ਹੈ ਕਿ ਮੰਗਲਵਾਰ ਸਵੇਰੇ 11 ਵਜੇ ਕੈਨੇਡਾ ਦੇ ਉੱਤਰ-ਪੱਛਮ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ। ਜੋ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉੱਤਰ ਅਤੇ ਉੱਤਰ-ਪੱਛਮ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਅੱਗ ਦੱਖਣ ਅਤੇ ਪੂਰਬ ਵੱਲ ਵੀ ਵਧ ਸਕਦੀ ਹੈ।
ਇਸ ਤੋਂ ਪਹਿਲਾਂ ਜੂਨ ਵਿੱਚ ਕੈਨੇਡਾ ਦੇ ਜੰਗਲਾਂ ਵਿੱਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਲੱਗੀ ਸੀ। ਇਸ ਦਾ ਅਸਰ ਇੱਥੋਂ ਦੇ ਲਗਭਗ ਸਾਰੇ 10 ਸੂਬਿਆਂ ਅਤੇ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਿਆ। ਉਸ ਸਮੇਂ ਕਰੀਬ 33 ਹਜ਼ਾਰ ਵਰਗ ਕਿਲੋਮੀਟਰ ਦਾ ਇਲਾਕਾ ਸੜ ਗਿਆ ਹੈ। ਇਹ ਪਿਛਲੇ 10 ਸਾਲਾਂ ਦੀ ਔਸਤ ਨਾਲੋਂ 13 ਗੁਣਾ ਵੱਧ ਅਤੇ ਬੈਲਜੀਅਮ ਦੇ ਕੁੱਲ ਖੇਤਰਫਲ ਨਾਲੋਂ ਵੱਡਾ ਸੀ। ਇਸ ਕਾਰਨ 1 ਲੱਖ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ।
ਇਹ ਵੀ ਪੜ੍ਹੋ: ਸਿੰਗਾਪੁਰ ਪੁਲਿਸ ਦੀ ਵੱਡੀ ਕਾਰਵਾਈ; ਲਗਜ਼ਰੀ ਕਾਰਾਂ, ਗੱਡੀਆ ਸਣੇ ਬੇਹਿਸਾਬ ਜਾਇਦਾਦ ਜਬਤ
- PTC NEWS