Thu, Oct 1, 2026
Whatsapp

ਸਮਾਨ ਲੈ ਕੇ ਘਰ ਜਾ ਰਹੇ ਵਿਅਕਤੀ ਦੇ ਗਲ ਵਿੱਚ ਫਸੀ ਚੀਨੀ ਡੋਰ

ਡੀ.ਸੀ. ਗੁਰਦਾਸਪੁਰ ਦੇ ਵੱਲੋਂ ਜ਼ਿਲ੍ਹੇ ਵਿੱਚ ਚੀਨੀ ਡੋਰ ਦੀ ਵਿੱਕਰੀ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਚੀਨੀ ਡੋਰ ਦਾ ਇਸਤਮਾਲ ਕਰ ਰਹੇ ਹਨ, ਜੋ ਕਿ ਲੋਕਾਂ ਦੇ ਲਈ ਜੀਅ ਦਾ ਜੰਜਾਲ ਬਣ ਗਈ ਹੈ।

Reported by:  PTC News Desk  Edited by:  Jasmeet Singh -- January 13th 2023 06:21 PM
ਸਮਾਨ ਲੈ ਕੇ ਘਰ ਜਾ ਰਹੇ ਵਿਅਕਤੀ ਦੇ ਗਲ ਵਿੱਚ ਫਸੀ ਚੀਨੀ ਡੋਰ

ਸਮਾਨ ਲੈ ਕੇ ਘਰ ਜਾ ਰਹੇ ਵਿਅਕਤੀ ਦੇ ਗਲ ਵਿੱਚ ਫਸੀ ਚੀਨੀ ਡੋਰ

ਗੁਰਦਸਪੁਰ, 13 ਜਨਵਰੀ (ਗੁਰਬਖ਼ਸ਼ ਸਿੰਘ ਅਰਸ਼ੀ): ਡੀ.ਸੀ. ਗੁਰਦਾਸਪੁਰ ਦੇ ਵੱਲੋਂ ਜ਼ਿਲ੍ਹੇ ਵਿੱਚ ਚੀਨੀ ਡੋਰ ਦੀ ਵਿੱਕਰੀ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਚੀਨੀ ਡੋਰ ਦਾ ਇਸਤਮਾਲ ਕਰ ਰਹੇ ਹਨ, ਜੋ ਕਿ ਲੋਕਾਂ ਦੇ ਲਈ ਜੀਅ ਦਾ ਜੰਜਾਲ ਬਣ ਗਈ ਹੈ। 

ਗੁਰਦਾਸਪੁਰ ਦੇ ਬਟਾਲਾ ਰੋਡ ਸਥਿਤ ਦੁਕਾਨ ਦਾ ਸਮਾਨ ਲੈ ਕੇ ਸਕੂਟਰੀ 'ਤੇ ਵਾਪਿਸ ਘਰ ਜਾ ਰਹੇ ਇੱਕ ਵਿਅਕਤੀ ਦੇ ਗੱਲ ਵਿੱਚ ਚੀਨੀ ਡੋਰ ਫਸਣ ਕਰਕੇ ਵਿਅਕਤੀ ਜ਼ਖਮੀ ਹੋ ਗਿਆ। ਚੀਨੀ ਡੋਰ ਨੇ ਉਸਦੀ ਜੈਕਟ ਬੁਰੀ ਤਰ੍ਹਾਂ ਕੱਟ ਦਿੱਤੀ ਤੇ ਉਸਦੇ ਗਲੇ 'ਚ ਜਾ ਫਸੀ। 

ਜੇਕਰ ਵਿਅਕਤੀ ਨੇ ਜੈਕਟ ਨਾ ਪਾਈ ਹੁੰਦੀ ਤਾਂ ਇਸ ਡੋਰ ਨੇ ਉਸਦਾ ਗਲਾ ਕੱਟ ਦੇਣਾ ਸੀ ਪਰ ਜੈਕਟ ਕਰਕੇ ਵਿਅਕਤੀ ਦੀ ਜਾਨ ਬਚ ਗਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਅਕਤੀ ਅਰਜਨ ਦਾਸ ਨੇ ਦੱਸਿਆ ਕਿ ਉਸਦੀ ਜਾਨ ਤਾਂ ਬਚ ਗਈ ਪਰ ਇਹ ਚੀਨੀ ਡੋਰ ਕਈਆਂ ਲੋਕਾਂ ਦੀ ਜਾਨ ਲੈ ਚੁੱਕੀ ਹੈ। ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪੂਰੀ ਸਖ਼ਤੀ ਕਰਕੇ ਇਸ ਖੂਨੀ ਡੋਰ ਨੂੰ ਬੈਨ ਕੀਤਾ ਜਾਵੇ ਅਤੇ ਜੋ ਲੋਕ ਇਸ ਡੋਰ ਦਾ ਇਸਤਮਾਲ ਕਰਦੇ ਹਨ ਉਨ੍ਹਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਵੇ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK