Fri, Oct 9, 2026
Whatsapp

Amit Shah Rally Highlights : 2029 ਤੋਂ ਪਹਿਲਾਂ ਪੰਜਾਬ ਨੂੰ ਨਸ਼ਾ-ਮੁਕਤ ਬਣਾਵਾਂਗੇ : ਸ਼ਾਹ ਦਾ ਪੰਜਾਬੀਆਂ ਨਾਲ ਵਾਅਦਾ; ਕਿਹਾ - AAP ਨੇ ਸੂਬੇ ਨੂੰ ਸਿੰਥੈਟਿਕ ਨਸ਼ਿਆਂ 'ਚ ਧੱਕਿਆ

BJP Jalandhar Rally : ਕੇਂਦਰੀ ਗ੍ਰਹਿ ਮੰਤਰੀ ਸ਼ਾਹ ਦੀ ਰੈਲੀ ਤੋਂ ਪਹਿਲਾਂ ਬੰਬ ਦੀਆਂ ਧਮਕੀਆਂ ਕਾਰਨ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਈਮੇਲ ਰਾਹੀਂ ਪ੍ਰਾਪਤ ਹੋਈ ਧਮਕੀ 'ਚ ਰੈਲੀ ਤੋਂ ਲੈ ਕੇ ਸਕੂਲਾਂ, ਬੱਸਾਂ ਤੇ ਕੋਰਟਾਂ ਨੂੰ ਵੀ ਉਡਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- September 30th 2026 11:06 AM -- Updated: September 30th 2026 03:56 PM
Amit Shah Rally Highlights : 2029 ਤੋਂ ਪਹਿਲਾਂ ਪੰਜਾਬ ਨੂੰ ਨਸ਼ਾ-ਮੁਕਤ ਬਣਾਵਾਂਗੇ : ਸ਼ਾਹ ਦਾ ਪੰਜਾਬੀਆਂ ਨਾਲ ਵਾਅਦਾ; ਕਿਹਾ - AAP ਨੇ ਸੂਬੇ ਨੂੰ ਸਿੰਥੈਟਿਕ ਨਸ਼ਿਆਂ 'ਚ ਧੱਕਿਆ

Amit Shah Rally Highlights : 2029 ਤੋਂ ਪਹਿਲਾਂ ਪੰਜਾਬ ਨੂੰ ਨਸ਼ਾ-ਮੁਕਤ ਬਣਾਵਾਂਗੇ : ਸ਼ਾਹ ਦਾ ਪੰਜਾਬੀਆਂ ਨਾਲ ਵਾਅਦਾ; ਕਿਹਾ - AAP ਨੇ ਸੂਬੇ ਨੂੰ ਸਿੰਥੈਟਿਕ ਨਸ਼ਿਆਂ 'ਚ ਧੱਕਿਆ

  • 03:56 PM, Sep 30 2026
    BJP Jalandhar Rally Live Updates : ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ : Amit Shah

    'ਅਸੀਂ ਪੰਜਾਬ ਦੀ ਵਿੱਤੀ ਹਾਲਤ ਨੂੰ ਠੀਕ ਕਰਾਂਗੇ'

    'ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ'

    'ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ'

    'ਪੰਜਾਬੀਆਂ ਨੇ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੇਖ ਲਈਆਂ ਹਨ'

    'ਇਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਦੇਖੋ'

  • 03:55 PM, Sep 30 2026
    BJP jalandhar Rally Live Updates : 'ਪੰਜਾਬੀਆਂ ਦੀ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲੀ'

    ਅਮਿਤ ਸ਼ਾਹ ਨੇ ਪੰਜਾਬ ਦੀਆਂ ਮਾਂਵਾਂ ਦੀ ਬਹਾਦਰੀ ਨੂੰ ਕੀਤਾ ਸਲਾਮ

    ਕਿਹਾ - ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਕੀਤੀਆਂ

    'ਪੰਜਾਬ ਹਮੇਸ਼ਾ ਦੋ ਚੀਜ਼ਾਂ ਅੰਨ ਅਤੇ ਕੁਰਬਾਨੀਆਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ'

    'ਪਰ ਅੱਜ ਪੰਜਾਬ ਨੂੰ ਆਮ ਆਦਮੀ ਪਾਰਟੀ ਨੇ ਚਿੱਟਾ ਸ਼ਰੇਆਮ ਚੱਲਣ ਲਾ ਦਿੱਤਾ ਹੈ'

    'ਜੇਕਰ ਇਹ ਨਸ਼ਾ ਖਤਮ ਕਰ ਦਿੰਦੇ ਤਾਂ ਅਸੀਂ ਮਾਫ ਕਰ ਦਿੰਦੇ, ਪਰ ਹੁਣ ਹਿਸਾਬ ਦੇਣਾ ਪਵੇਗਾ'

  • 03:26 PM, Sep 30 2026
    BJP Jalandhar Rally Live Updates : ‘ਇਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਦੇਖੋ’

    ‘ਅਸੀਂ ਪੰਜਾਬ ਦੀ ਵਿੱਤੀ ਹਾਲਤ ਨੂੰ ਠੀਕ ਕਰਾਂਗੇ’

    ‘ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ’

    ‘ਅਸੀਂ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ’

    ‘ਪੰਜਾਬੀਆਂ ਨੇ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੇਖ ਲਈਆਂ ਹਨ’

    ‘ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ’

    -ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ

  • 03:00 PM, Sep 30 2026
    31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਨਸ਼ਾ-ਮੁਕਤ ਬਣਾਵਾਂਗੇ- ਸ਼ਾਹ

    ਸ਼ਾਹ ਨੇ ਕਿਹਾ, "ਮੈਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕਰਦਾ ਹਾਂ: ਭਾਜਪਾ ਨੂੰ ਵੋਟ ਪਾਓ, 'ਕਮਲ' ਦੇ ਨਿਸ਼ਾਨ 'ਤੇ ਆਪਣੀ ਵੋਟ ਪਾਓ। ਅਸੀਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ 'ਚਿੱਟੇ' (ਸਿੰਥੈਟਿਕ ਨਸ਼ਿਆਂ) ਤੋਂ ਮੁਕਤ ਕਰਾਂਗੇ।" ਇਸੇ ਲਈ ਉਨ੍ਹਾਂ ਨੇ ਪੰਜਾਬ ਭਰ ਵਿੱਚ 4,000 ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਵਿਧਾਨ ਸਭਾ ਦੇ ਸਾਰੇ 117 ਹਲਕਿਆਂ ਦਾ ਦੌਰਾ ਕੀਤਾ।

  • 02:59 PM, Sep 30 2026
    ਸ਼ਾਹ ਨੇ ਕਿਹਾ: 'ਆਪ' ਨੇ ਪੰਜਾਬ ਨੂੰ ਸਿੰਥੈਟਿਕ ਨਸ਼ਿਆਂ ਦੀ ਜਕੜ ਵਿੱਚ ਧੱਕ ਦਿੱਤਾ

    ਅਮਿਤ ਸ਼ਾਹ ਨੇ ਕਿਹਾ, "ਮੈਂ ਪੰਜਾਬ ਦੀਆਂ ਮਾਵਾਂ ਨੂੰ ਨਮਨ ਕਰਨਾ ਚਾਹੁੰਦਾ ਹਾਂ। ਦੋਸਤੋ, ਅੱਜ ਸਾਨੂੰ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦਾ ਕੰਮ ਕਿਉਂ ਕਰਨਾ ਪੈ ਰਿਹਾ ਹੈ? ਆਮ ਆਦਮੀ ਪਾਰਟੀ ਨੇ ਪੰਜਾਬ ਨੂੰ 'ਚਿੱਟੇ' (ਸਿੰਥੈਟਿਕ ਨਸ਼ਿਆਂ) ਦੀ ਜਕੜ ਵਿੱਚ ਧੱਕ ਦਿੱਤਾ ਹੈ। ਅੱਜ ਇੱਥੇ ਕਈ ਮੁੱਦੇ ਹਨ—'ਚਿੱਟੇ' ਦਾ ਮੁੱਦਾ, ਔਰਤਾਂ ਦੀ ਸੁਰੱਖਿਆ, ਆਮ ਸੁਰੱਖਿਆ ਅਤੇ ਕਾਨੂੰਨ-ਵਿਵਸਥਾ। ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਚੋਣਾਂ 'ਨਸ਼ਾ-ਮੁਕਤ ਪੰਜਾਬ' ਦੇ ਏਜੰਡੇ 'ਤੇ ਲੜਨ ਜਾ ਰਹੀ ਹੈ।"


  • 02:57 PM, Sep 30 2026
    ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬੀਆਂ ਨਾਲ ਵਾਅਦਾ

    ਕਿਹਾ- 31 ਦਸੰਬਰ 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ

    'ਅਸੀ ਪੰਜਾਬ ਚ ਨਸ਼ੇ ਦੀ ਮੁੱਦੇ ਤੇ ਲੜਾਂਗੇ ਚੋਣ'


  • 02:32 PM, Sep 30 2026
    ਭਾਜਪਾ ਦੀ ਨਸ਼ਿਆਂ ਖਿਲਾਫ਼ ਰੈਲੀ ਤੋਂ ਪਹਿਲਾਂ ਸਾਂਸਦ ਸੁਖਜਿੰਦਰ ਰੰਧਾਵਾ ਨੇ ਕੇਂਦਰੀ ਮੰਤਰੀ ਨੂੰ ਪੁੱਛੇ ਸਵਾਲ

    BJP Jalandhar Rally Live Updates : ਭਾਜਪਾ ਦੀ ਨਸ਼ਿਆਂ ਖਿਲਾਫ਼ ਯਾਤਰਾ ਰੈਲੀ ਤੋਂ ਪਹਿਲਾਂ ਸਾਂਸਦ ਸੁਖਜਿੰਦਰ ਰੰਧਾਵਾ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਕੁੱਝ ਸਵਾਲ ਕੀਤੇ ਹਨ। 

    1. ਉਨ੍ਹਾਂ ਪੁੱਛਿਆ ਕਿ AmitShah ਜੀ, ਦਿੱਲੀ ਬੈਠ ਕੇ ਤੁਸੀਂ ਮੇਰੇ ਵੱਲੋਂ ਪੰਜਾਬ ਦੇ ਮਸਲਿਆਂ ’ਤੇ ਲਿਖੇ ਪੱਤਰਾਂ ਦਾ ਜਵਾਬ ਨਹੀਂ ਦਿੰਦੇ। ਅੱਜ ਤੁਸੀਂ ਖੁਦ ਪੰਜਾਬ ਆ ਰਹੇ ਹੋ, ਉਮੀਦ ਹੈ ਪੰਜਾਬ ਖ਼ਾਤਰ ਪੁੱਛੇ ਇਨ੍ਹਾਂ ਸਵਾਲਾਂ ਦੇ ਜਵਾਬ ਜ਼ਰੂਰ ਦਿਓਗੇ ?
    2. ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ਾ ਅਤੇ ਹਥਿਆਰ ਪੰਜਾਬ ਵਿੱਚ ਪਹੁੰਚਣ ਦੀਆਂ ਘਟਨਾਵਾਂ ਅਜੇ ਵੀ ਸਾਹਮਣੇ ਆ ਰਹੀਆਂ ਹਨ। ਜਦੋਂ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ BSF ਦੇ ਹੱਥ ਹੈ, ਤਾਂ ਇਹ supply chain ਪੂਰੀ ਤਰ੍ਹਾਂ ਕਿਉਂ ਨਹੀਂ ਟੁੱਟ ਰਹੀ?
    3. Anti-drone technology ’ਤੇ ਕੀਤੇ ਜਾ ਰਹੇ ਕੰਮ ਦੇ ground-level ਨਤੀਜੇ ਕੀ ਹਨ ਅਤੇ ਪੂਰੀ border belt ਨੂੰ ਪ੍ਰਭਾਵਸ਼ਾਲੀ coverage ਕਦੋਂ ਮਿਲੇਗੀ?
    4. ਜੇਲ੍ਹਾਂ ਅੰਦਰੋਂ ਅਤੇ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਫਿਰੌਤੀਆਂ, ਕਤਲ ਅਤੇ organised crime ਚਲਾਉਣ ਵਾਲੇ gangster networks ਖ਼ਿਲਾਫ਼ ਕੇਂਦਰ ਦੀ strategy ਕੀ ਹੈ?
    5. ਇਕੱਲੇ ਸਤੰਬਰ ਮਹੀਨੇ ਵਿੱਚ ਹੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚੋਂ 100 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਣ ਦਾ ਅੰਕੜਾ ਸਾਹਮਣੇ ਆਇਆ ਹੈ। ਜੇਕਰ ਸਰਹੱਦਾਂ ’ਤੇ ਕੇਂਦਰ ਦੀ ਨਿਗਰਾਨੀ ਹੈ, ਤਾਂ ਇਹ ਜ਼ਹਿਰ ਅੰਦਰ ਕਿਵੇਂ ਪਹੁੰਚ ਰਿਹਾ ਹੈ?
    6. ਪੁਲਿਸ ਥਾਣਿਆਂ/ਚੌਕੀਆਂ ਅਤੇ ਹੋਰ ਥਾਵਾਂ ’ਤੇ ਹੋਏ grenade attacks ਵਰਗੇ ਮਾਮਲਿਆਂ ਦੇ ਪਿੱਛੇ ਦੇ networks ਅਤੇ handlers ਤੱਕ ਪਹੁੰਚਣ ਲਈ ਕੀ ਠੋਸ ਕਦਮ ਚੁੱਕੇ ਗਏ ਹਨ?
    7. ਵਿਦੇਸ਼ਾਂ ਵਿੱਚ ਬੈਠੇ gangsters/handlers ਨੂੰ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਕਿੱਥੋਂ ਤੱਕ ਪਹੁੰਚੀ ਹੈ?
    8. Drugs, arms ਅਤੇ organised crime ਖ਼ਿਲਾਫ਼ BSF, NIA, ਕੇਂਦਰੀ intelligence agencies ਅਤੇ Punjab Police ਵਿਚਕਾਰ coordination ਹੋਰ ਮਜ਼ਬੂਤ ਕਰਨ ਦਾ roadmap ਕੀ ਹੈ?

    ਜੇ ਤੁਸੀਂ ਸੱਚਮੁੱਚ ਪੰਜਾਬ ਦੇ ਹਿਤੈਸ਼ੀ ਹੋ ਤਾਂ ਸਖ਼ਤ ਕਦਮ ਚੁੱਕੋ ਅਤੇ ਨਤੀਜੇ ਦਿਓ। ਜੇ ਸਿਰਫ਼ ਸਿਆਸੀ ਯਾਤਰਾ ਲਈ ਪੰਜਾਬ ਆਏ ਹੋ, ਤਾਂ ਮੈਂ ਤੁਹਾਡੀ ਸੁਖਦ ਯਾਤਰਾ ਲਈ ਅਰਦਾਸ ਕਰਦਾ ਹਾਂ।

  • 02:28 PM, Sep 30 2026
    BJP Jalandhar Rally Live Updates : ਜਲੰਧਰ ਤੋਂ ਬਾਅਦ ਅੰਮ੍ਰਿਤਸਰ ਦੇ ਸਕੂਲਾਂ 'ਚ ਵੀ ਮਿਲੀ ਧਮਕੀ, ਡੀਸੀਪੀ ਬੋਲੇ - ਅਫਵਾਹ
  • 02:27 PM, Sep 30 2026
    BJP Jalandhar Rally Live Updates : ਦੇਵੀ ਤਲਾਬ ਮੰਦਰ 'ਚ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਇੱਕ ਤਸਵੀਰ।


  • 02:25 PM, Sep 30 2026
    BJP Jalandhar Rally Live Updates : ਅਮਿਤ ਸ਼ਾਹ ਨੇ ਦੇਵੀ ਤਲਾਬ ਮੰਦਿਰ 'ਚ ਟੇਕਿਆ ਮੱਥਾ
  • 01:49 PM, Sep 30 2026

    BJP Jalandhar Rally Live Updates : ਰੈਲੀ ਦੇ ਮੱਦੇਨਜ਼ਰ ਕਰੀਬ 5,000 ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਵੱਡੀ ਗਿਣਤੀ ਵਿੱਚ ਆਈਪੀਐਸ ਅਤੇ ਆਈਏਐਸ ਅਧਿਕਾਰੀ ਵੀ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਰੈਲੀ ਵਾਲੇ ਸਥਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

  • 01:49 PM, Sep 30 2026
    Amit Shah Jalandhar Rally ਪਹੁੰਚਣ ਤੋਂ ਪਹਿਲਾਂ ਸੁਰੱਖਿਆ ਸਖ਼ਤ, ਵੱਡੀ ਗਿਣਤੀ ’ਚ Police ਬਲ ਤਾਇਨਾਤ
  • 01:48 PM, Sep 30 2026
    ਜਲੰਧਰ ਰੈਲੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀ !

    ਈਮੇਲ ਰਾਹੀਂ ਰੈਲੀ ਵਾਲੀ ਸਟੇਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ

    ਬੱਸਾਂ ਤੇ ਸਕੂਲਾਂ 'ਚ ਵੀ ਬੰਬ ਧਮਾਕਿਆਂ ਦੀ ਕਹੀ ਗਈ ਗੱਲ

    ਈਮੇਲ 'ਚ ਰੈਲੀ ਵਿੱਚ ਨਾ ਜਾਣ ਬਾਰੇ ਲਿਖਿਆ, ਪ੍ਰਸ਼ਾਸਨ ਹਾਈ ਅਲਰਟ 'ਤੇ

    ਬੱਬਰ ਖਾਲਸਾ ਪਰਮਾਰ (ਕੈਨੇਡਾ) ਅਤੇ ਖਾਲਿਸਤਾਨ ਨੈਸ਼ਨਲ ਆਰਮੀ ਦਾ ਸਾਹਮਣੇ ਆਇਆ ਨਾਮ

    ਰੈਲੀ ਲਈ 5000 ਦੇ ਕਰੀਬ ਮੁਲਾਜ਼ਮ ਤੈਨਾਤ, IPS, IAS ਅਫਸਰ ਰੱਖ ਰਹੇ ਨਜ਼ਰ

  • 01:44 PM, Sep 30 2026
    ਜਲੰਧਰ ਪਹੁੰਚੇ ਅਮਿਤ ਸ਼ਾਹ

    BJP Jalandhar Rally Live Updates : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਪਹੁੰਚ ਗਏ ਹਨ। ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅੱਜ ਦੁਪਹਿਰ ਕਰੀਬ 2 ਵਜੇ ਜਲੰਧਰ ਦੇ ਪਰਾਗਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਗੁਰੂ ਰਵਿਦਾਸ ਮਹਾਰਾਜ ਜੀ ਏਅਰਪੋਰਟ ਪਹੁੰਚਣਗੇ। ਏਅਰਪੋਰਟ ਤੋਂ ਬਾਅਦ ਅਮਿਤ ਸ਼ਾਹ ਜਲੰਧਰ ਦੇ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣਗੇ, ਜਿਸ ਤੋਂ ਬਾਅਦ ਉਹ ਰੈਲੀ ਵਿੱਚ ਪਹੁੰਚ ਕੇ ਸੰਬੋਧਨ ਕਰਨਗੇ।

BJP Jalandhar Rally : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਨਸ਼ਿਆਂ ਵਿਰੁੱਧ ਯਾਤਰਾ ਦੇ ਤਹਿਤ ਭਾਜਪਾ ਵੱਲੋਂ ਜਲੰਧਰ 'ਚ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਪਰੰਤੂ ਰੈਲੀ ਤੋਂ ਪਹਿਲਾਂ ਬੰਬ ਦੀਆਂ ਧਮਕੀਆਂ ਕਾਰਨ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਈਮੇਲ ਰਾਹੀਂ ਪ੍ਰਾਪਤ ਹੋਈ ਧਮਕੀ (ਧਮਕੀ ਦੀ ਈਮੇਲ ਬਾਰੇ ਪੀਟੀਸੀ ਨਿਊਜ਼ ਪੁਸ਼ਟੀ ਨਹੀਂ ਕਰਦਾ) 'ਚ ਰੈਲੀ ਤੋਂ ਲੈ ਕੇ ਸਕੂਲਾਂ, ਬੱਸਾਂ ਤੇ ਕੋਰਟਾਂ ਨੂੰ ਵੀ ਉਡਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰੈਲੀ ਵਿੱਚ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਪੰਜਾਬ ਭਾਜਪਾ ਦੀ ਉਚ ਲੀਡਰਸ਼ਿਪ ਵੀ ਵੱਡੀ ਗਿਣਤੀ 'ਚ ਹਿੱਸਾ ਲਵੇਗੀ। 

ਜਾਣਕਾਰੀ ਅਨੁਸਾਰ, ਧਮਕੀ ਵਾਲੀ ਈਮੇਲ 'ਚ ਬੱਬਰ ਖਾਲਸਾ ਪਰਮਾਰ (ਕੈਨੇਡਾ) ਅਤੇ ਖਾਲਿਸਤਾਨ ਨੈਸ਼ਨਲ ਆਰਮੀ ਦਾ ਨਾਮ ਦਾ ਜ਼ਿਕਰ ਕੀਤਾ ਗਿਆ ਹੈ। ਈਮੇਲ 'ਚ ਵੱਖ ਵੱਖ ਸਕੂਲਾਂ ਨੂੰ ਉਡਾਉਣ, ਬੱਸਾਂ 'ਚ ਬੰਬ ਰੱਖਣ ਅਤੇ ਕੋਰਟਾਂ ਨੂੰ ਉਡਾਉਣ ਦੀ ਗੱਲ ਲਿਖੀ ਗਈ ਹੈ। ਨਾਲ ਹੀ ਅਮਿਤ ਸ਼ਾਹ ਦੀ ਰੈਲੀ 'ਚ ਨਾ ਜਾਣ ਲਈ ਕਿਹਾ ਗਿਆ ਹੈ।

ਰੈਲੀ ਨੂੰ ਲੈ ਕੇ ਹਾਈ ਅਲਰਟ 'ਤੇ ਪੁਲਿਸ ਪ੍ਰਸ਼ਾਸਨ, 5000 ਮੁਲਾਜ਼ਮ ਤੈਨਾਤ (Bomb Threat For BJP Rally)

ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੁਪਹਿਰ ਕਰੀਬ 2 ਵਜੇ ਜਲੰਧਰ ਦੇ ਪਰਾਗਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਕਰੀਬ 12:30 ਵਜੇ ਗੁਰੂ ਰਵਿਦਾਸ ਮਹਾਰਾਜ ਜੀ ਏਅਰਪੋਰਟ ਪਹੁੰਚਣਗੇ। ਏਅਰਪੋਰਟ ਤੋਂ ਬਾਅਦ ਅਮਿਤ ਸ਼ਾਹ ਜਲੰਧਰ ਦੇ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣਗੇ, ਜਿਸ ਤੋਂ ਬਾਅਦ ਉਹ ਰੈਲੀ ਵਿੱਚ ਪਹੁੰਚ ਕੇ ਸੰਬੋਧਨ ਕਰਨਗੇ।

'ਆਪਣੇ ਬੱਚਿਆਂ ਨੂੰ ਬਚਾਓ, ਸ਼ਾਹ ਦੀ ਰੈਲੀ ਵਿੱਚ ਨਾ ਜਾਣ ਦਿਓ...'

ਈਮੇਲ 'ਚ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਇਸ ਰੈਲੀ ਵਿੱਚ ਨਾ ਭੇਜਿਆ ਜਾਵੇ।

Asian Games 2026 : ਭਾਰਤ ਕੁੜੀਆਂ ਨੇ ਤੀਰਅੰਦਾਜ਼ੀ 'ਚ ਜਿੱਤਿਆ Gold, ਵਰਲਡ ਰਿਕਾਰਡ ਦੀ ਕੀਤੀ ਬਰਾਬਰੀ

ਰੈਲੀ ਦੇ ਮੱਦੇਨਜ਼ਰ ਕਰੀਬ 5,000 ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਵੱਡੀ ਗਿਣਤੀ ਵਿੱਚ ਆਈਪੀਐਸ ਅਤੇ ਆਈਏਐਸ ਅਧਿਕਾਰੀ ਵੀ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਰੈਲੀ ਵਾਲੇ ਸਥਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਪੁਲਿਸ ਨੇ ਸਕੂਲਾਂ ਨੂੰ ਕਰਵਾਇਆ ਖਾਲੀ, ਵਧਾਈ ਸੁਰੱਖਿਆ

ਜਾਣਕਾਰੀ ਅਨੁਸਾਰ, ਰਿਆਨ ਇੰਟਰਨੈਸ਼ਨਲ ਸਕੂਲ, ਸ੍ਰੀ ਰਾਮ ਆਸ਼ਰਮ ਸਕੂਲ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਹਾਈ ਸਕੈਂਡਰੀ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜੋ ਕਿ ਸਵੇਰੇ 7 ਵਜੇ ਦੇ ਕਰੀਬ ਪ੍ਰਾਪਤ ਹੋਈ। ਧਮਕੀ ਮਿਲਣ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਲੰਘੇ ਸਤੰਬਰ ਮਹੀਨੇ ਦੀ 24 ਤਰੀਕ ਨੂੰ ਵੀ ਚੀਫ਼ ਖਾਲਸਾ ਦੀਵਾਨ ਨੂੰ ਅਜਿਹੀ ਈਮੇਲ ਪ੍ਰਾਪਤ ਹੋਈ ਸੀ।


ਪੁਲਿਸ ਵੱਲੋਂ ਧਮਕੀ ਵਾਲੇ ਸਾਰੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਚੱਪੇ ਚੱਪੇ 'ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਵੀ ਸ਼ੱਕੀ ਵਸਤੂ ਮਿਲਣ ਬਾਰੇ ਸਾਹਮਣੇ ਨਹੀਂ ਆਇਆ ਹੈ।

ਪੜ੍ਹੋ ਈਮੇਲ ਦਾ ਪੂਰਾ ਵੇਰਵਾ, ਕਿੱਥੇ ਕਿੱਥੇ ਧਮਾਕਿਆਂ ਦੀ ਕੀਤੀ ਗੱਲ ? (Amit Shah Rally Bomb Threat)

ਈਮੇਲ ਵਿੱਚ ਜਲੰਧਰ ਦੇ ਸਕੂਲਾਂ ਵਿੱਚ ਸਵੇਰੇ 11:11 ਵਜੇ, ਸ਼੍ਰੀ ਦੇਵੀ ਤਲਾਬ ਮੰਦਰ ਵਿੱਚ ਦੁਪਹਿਰ 12:11 ਵਜੇ, ਕੋਰਟ ਕੰਪਲੈਕਸ ਵਿੱਚ ਦੁਪਹਿਰ 2:11 ਵਜੇ ਅਤੇ ਇੱਕ ਦਫਤਰ ਵਿੱਚ ਦੁਪਹਿਰ 3:11 ਵਜੇ ਵਿਸਫੋਟਕ ਵਿਸਫੋਟ ਕਰਨ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ...Chandigarh News : ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ, 30 ਸਤੰਬਰ ਤੇ 1 ਅਕਤੂਬਰ ਨੂੰ ਰਹੇਗੀ ਪਾਣੀ ਦੀ ਕਿੱਲ੍ਹਤ !

ਧਮਕੀ ਭਰੀ ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਲੰਧਰ ਵਿੱਚ ਅਮਿਤ ਸ਼ਾਹ ਦੀ ਰੈਲੀ ਦੇ ਸਟੇਜ ਹੇਠਾਂ ਇੱਕ ਆਈਈਡੀ (IED Blast Threat in Amit Shah Rally) ਲਗਾਇਆ ਗਿਆ ਹੈ। ਇਸ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਰੈਲੀ ਵਿੱਚ ਲੋਕਾਂ ਨੂੰ ਲੈ ਕੇ ਜਾਣ ਵਾਲੀਆਂ 2,000 ਬੱਸਾਂ ਵਿੱਚੋਂ ਦੋ ਜਾਂ ਤਿੰਨ ਵਿੱਚ ਬੰਬ ਹੋ ਸਕਦੇ ਹਨ।

ਈਮੇਲ "ਖਾਲਿਸਤਾਨ ਨੈਸ਼ਨਲ ਆਰਮੀ" ਅਤੇ "ਬੱਬਰ ਖਾਲਸਾ (ਪਰਮਾਰ-ਕੈਨੇਡਾ)" ਦੇ ਨਾਵਾਂ ਨਾਲ ਖਤਮ ਹੁੰਦੀ ਹੈ। ਗੁਰਨਾਖ ਸਿੰਘ, ਡਾ. ਗੁਰਨਿਰਵੈਰ ਸਿੰਘ, ਪ੍ਰੋ. ਗੁਰਕਮਲ ਸਿੰਘ ਅਤੇ ਪ੍ਰੋ. ਗੁਰਨਗਰ ਸਿੰਘ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ...

Punjab School Timings : ਪੰਜਾਬ ਦੇ ਸਕੂਲਾਂ 'ਚ 1 ਅਕਤੂਬਰ ਤੋਂ ਬਦਲੇਗਾ ਸਮਾਂ, ਜਾਣੋ ਕਿੰਨੇ ਤੋਂ ਕਿੰਨੇ ਵਜੇ ਦਾ ਹੋਇਆ ਸਮਾਂ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK