Thu, Dec 12, 2024
Whatsapp

Delhi AIIMS Fire: ਦਿੱਲੀ ਏਮਜ਼ ’ਚ ਭਿਆਨਕ ਅੱਗ ਲੱਗਣ ਕਾਰਨ ਮਚਿਆ ਹੜਕੰਪ, ਮਰੀਜ਼ ਸੁਰੱਖਿਅਤ, ਹੁਣ ਇਸ ਤਰ੍ਹਾਂ ਦੀ ਹੈ ਸਥਿਤੀ

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਏਮਜ਼ ’ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦੂਜੀ ਮਜ਼ਿੰਲ ’ਚ ਸਥਿਤ ਐਂਡੋਸਕੋਪੀ ਰੂਮ ’ਚ ਭਿਆਨਕ ਅੱਗ ਲੱਗ ਗਈ ਸੀ। ਜਿਸ ’ਤੇ ਹੁਣ ਕਾਬੂ ਕਰ ਲਿਆ ਗਿਆ ਹੈ।

Reported by:  PTC News Desk  Edited by:  Aarti -- August 07th 2023 01:40 PM
Delhi AIIMS Fire: ਦਿੱਲੀ ਏਮਜ਼ ’ਚ ਭਿਆਨਕ ਅੱਗ ਲੱਗਣ ਕਾਰਨ ਮਚਿਆ ਹੜਕੰਪ, ਮਰੀਜ਼ ਸੁਰੱਖਿਅਤ, ਹੁਣ ਇਸ ਤਰ੍ਹਾਂ ਦੀ ਹੈ ਸਥਿਤੀ

Delhi AIIMS Fire: ਦਿੱਲੀ ਏਮਜ਼ ’ਚ ਭਿਆਨਕ ਅੱਗ ਲੱਗਣ ਕਾਰਨ ਮਚਿਆ ਹੜਕੰਪ, ਮਰੀਜ਼ ਸੁਰੱਖਿਅਤ, ਹੁਣ ਇਸ ਤਰ੍ਹਾਂ ਦੀ ਹੈ ਸਥਿਤੀ

Delhi AIIMS Fire: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਏਮਜ਼ ’ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦੂਜੀ ਮਜ਼ਿੰਲ ’ਚ ਸਥਿਤ ਐਂਡੋਸਕੋਪੀ ਰੂਮ ’ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਹਸਪਤਾਲ 'ਚ ਹਫੜਾ-ਦਫੜੀ ਮਚ ਗਈ। 

ਫਿਲਹਾਲ ਏਮਜ਼ 'ਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਸਾਰੇ ਮਰੀਜ਼ਾਂ ਨੂੰ ਐਂਡੋਸਕੋਪੀ ਕਮਰੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਤੋਂ ਬਾਅਦ ਵਾਪਸ ਪਰਤ ਰਹੀਆਂ ਹਨ। ਫਿਲਹਾਲ, ਸਾਵਧਾਨੀ ਦੇ ਤੌਰ 'ਤੇ ਏਮਜ਼ ਕੈਂਪਸ ਦੇ ਅੰਦਰ ਦਾਖਲਾ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।


ਇਸ ਤੋਂ ਪਹਿਲਾਂ, ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਇੱਥੇ ਏਮਜ਼ ਦੇ ਐਮਰਜੈਂਸੀ ਵਾਰਡ ਨੇੜੇ ਅੱਗ ਲੱਗ ਗਈ। ਸਵੇਰੇ ਕਰੀਬ 11.54 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਗੱਡੀਆਂ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ। ਪੁਰਾਣੀ ਓਪੀਡੀ ਦੀ ਦੂਜੀ ਮੰਜ਼ਿਲ ’ਤੇ ਐਮਰਜੈਂਸੀ ਵਾਰਡ ਦੇ ਉੱਪਰ ਸਥਿਤ ਐਂਡੋਸਕੋਪੀ ਕਮਰੇ ਵਿੱਚ ਅੱਗ ਲੱਗ ਗਈ ਸੀ। 

ਇਸ ਸਬੰਧੀ ਇੱਕ ਫਾਇਰ ਅਧਿਕਾਰੀ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। 

ਇਹ ਵੀ ਪੜ੍ਹੋ: Rahul Gandhi Membership: ਰਾਹੁਲ ਗਾਂਧੀ ਦੀ ਸੰਸਦ ’ਚ ਹੋਈ ਵਾਪਸੀ, ਨੋਟੀਫਿਕੇਸ਼ਨ ਜਾਰੀ, ਜਾਣੋ ਕੀ ਸੀ ਮਾਮਲਾ

- PTC NEWS

Top News view more...

Latest News view more...

PTC NETWORK