ਵਿਆਹੁਤਾ ਲਾਈਫ ਨੂੰ ਵਧੇਰੇ ਆਨੰਦਮਈ ਬਣਾਉਣ ਲਈ ਅਪਣਾਓ ਇਹ ਟਿਪਸ
ਚੰਡੀਗੜ੍ਹ: ਅਜੋਕੇ ਦੌਰ ਵਿੱਚ ਮਨੁੱਖ ਦੀ ਜ਼ਿੰਦਗੀ ਕੰਮਕਾਰਾਂ ਵਿੱਚ ਹੀ ਨਿਕਲ ਰਹੀ ਹੈ।ਆਪਣੇ ਰਿਸ਼ਤਿਆਂ ਦੀਆਂ ਤੰਦਾਂ ਤੋਂ ਮਨੁੱਖ ਦੂਰ ਹੁੰਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪਤੀ-ਪਤਨੀ ਦੇ ਰਿਸ਼ਤੇ ਵਿੱਚ ਕੁਝ ਖਟਾਸ ਆਉਣੀ ਸ਼ੁਰੂ ਹੋ ਜਾਂਦੀ ਹੈ। ਆਪਣੀ ਜ਼ਿੰਦਗੀ ਵਿੱਚ ਦੁਬਾਰਾ ਰੰਗ ਭਰਨ ਲਈ ਤੁਸੀਂ ਕੁਝ ਆਸਾਨ ਜਿਹੇ ਟਿੱਪਸ ਅਪਣਾ ਸਕਦੇ ਹੋ ਅਤੇ ਵਿਆਹੁਤਾ ਲਾਈਫ ਨੂੰ ਅਨੰਦਮਈ ਬਣਾ ਸਕਦੇ ਹੋ।
ਰੋਜਾਨਾ ਕਸਰਤ ਲਾਜ਼ਮੀ
ਰੋਜ਼ਮਾਰਾ ਜਿੰਦਗੀ ਵਿੱਚ ਕਈ ਤਰ੍ਹਾਂ ਦੇ ਤਣਾਅ ਤੁਹਾਨੂੰ ਘੇਰ ਲੈਂਦੇ ਹਨ ਜੋ ਕਿ ਸਾਡੀ ਲਾਈਫ ਲਈ ਘਾਤਕ ਸਿੱਧ ਹੁੰਦੇ ਹਨ। ਤਣਾਅ ਤੋਂ ਬਚਣ ਲਈ ਰੁਟੀਨ ਵਿੱਚ ਕਸਰਤ ਕਰਨੀ ਚਾਹੀਦੀ ਹੈ।ਕਸਰਤ ਕਰਨ ਨਾਲ ਸਰੀਰ ਵਿੱਚ ਤਾਜ਼ਗੀ ਆਵੇਗੀ ਅਤੇ ਪਤੀ-ਪਤਨੀ ਦੇ ਰਿਲੈਸ਼ਨਸ਼ਿਪ ਵਿੱਚ ਸੁਧਾਰ ਆਵੇਗਾ।
ਅੰਜੀਰ
ਅੰਜੀਰ ਦੀ ਵਰਤੋਂ ਸਰਦੀ ਵਿੱਚ ਕਰਨੀ ਚਾਹੀਦੀ ਹੈ। ਇਸ ਵਿੱਚ ਜਿਹੇ ਗੁਣ ਹੁੰਦੇ ਹਨ ਜੋ ਤੁਹਾਡੇ ਅੰਦਰ ਕਾਮਵਾਸ਼ਨਾ ਨੂੰ ਉਛਾਲ ਦਿੰਦਾ ਹੈ। ਅੰਜੀਰ ਦੀ ਵਰਤੋਂ ਨਾਲ ਸਰੀਰ ਵਿੱਚ ਖੂਨ ਦਾ ਸਰਕਲ ਤੇਜ ਹੁੰਦਾ ਹੈ।
ਲਸਣ
ਲਸਣ ਖਾਣ ਦੇ ਬਹੁਤ ਸਾਰੇ ਫਾਇਦੇ ਦੱਸੇ ਜਾਂਦੇ ਹਨ ਕਿਉਂਕਿ ਲਸਣ 'ਚ ਰੋਗਾਣੂ ਨਾਸ਼ਕ ਅਤੇ ਐਂਟੀਸੈਪਟਿਕ ਚਿਕਿਤਸਕ ਗੁਣ ਮੌਜੂਦ ਹਨ। ਇਸ 'ਚ ਫਾਸਫੋਰਸ, ਜ਼ਿੰਕ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਅੰਸ਼ ਸ਼ਾਮਿਲ ਹੁੰਦੇ ਹਨ। ਲਸਣ ਵਿਚ ਵਿਟਾਮਿਨ ਸੀ, ਕੇ, ਫੋਲੇਟ, ਨਿਆਸੀਨ ਅਤੇ ਥਿਆਮੀਨ ਵੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਲਸਣ ਖਾਣ ਨਾਲ ਸੈਕਸ ਦੀ ਤੀਬਰਤਾ ਤੇਜ਼ ਹੋ ਜਾਂਦੀ ਹੈ। ਲਸਣ ਖਾਣ ਦੀ ਸਲਾਹ ਕਈ ਡਾਕਟਰ ਵੀ ਦਿੰਦੇ ਹਨ।
ਹਰੀਆਂ ਸਬਜ਼ੀਆਂ :
ਵਿਅਕਤੀ ਨੂੰ ਹਰ ਰੋਜ਼ ਭੋਜਨ ਵਿੱਚ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਹਰੀਆਂ ਸਬਜ਼ੀਆਂ ਤੋਂ ਕਈ ਤਰ੍ਹਾਂ ਵਿਟਾਮਿਨ ਦੇ ਨਾਲ-ਨਾਲ ਭਰਪੂਰ ਮਾਤਰਾ ਵਿੱਚ ਫਾਈਬਰ ਮਿਲਦਾ ਹੈ। ਫਾਈਬਰ ਲੈਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਤੁਹਾਨੂੰ ਹਮੇਸ਼ਾ ਫਾਸਟ ਫੂਡ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।
ਡਰਾਈ ਫਰੂਟ :
ਡਰਾਈ ਫਰੂਟ ਭੋਜਨ ਵਿੱਚ ਖਾਣੇ ਚਾਹੀਦੇ ਹਨ। ਡਰਾਈ ਫਰੂਟ ਵਿੱਚ ਕਾਜੂ, ਅਖਰੋਟ ਅਤੇ ਬਾਦਾਮ ਖਾਣੇ ਚਾਹੀਦੇ ਹਨ। ਇਨ੍ਹਾਂ ਸੁੱਕੇ ਮੇਵਿਆ੍ ਵਿਚੋਂ ਵਿਟਾਮਿਨ ਸੀ ਦੇ ਨਾਲ-ਨਾਲ ਬੀ12 ਮਿਲਦੇ ਹਨ ਜੋ ਸਾਡੇ ਸਰੀਰ ਨੂੰ ਤਰੋਤਾਜਾ ਰੱਖਦੇ ਹਨ।
ਫ਼ਲਾਂ ਦੀ ਵਰਤੋਂ:
ਜਿਹੜੇ ਵਿਅਕਤੀ ਆਪਣੇ ਭੋਜਨ ਵਿੱਚ ਫਲਾਂ ਦੀ ਵਰਤੋਂ ਵਧੇਰੇ ਕਰਦੇ ਹਨ ਉਨ੍ਹਾਂ ਦੀ ਸਿਹਤ ਤੰਦਰੁਸਤ ਰਹਿੰਦੀ ਹੈ। ਨਿੰਬੂ ਜਾਤੀ ਦੇ ਫਲ ਖਾਣ ਨਾਲ ਤੁਹਾਡਾ ਲੀਵਰ ਹਮੇਸ਼ਾ ਜਵਾਨ ਰਹਿੰਦਾ ਹੈ।
ਦੁੱਧ,ਦਹੀ ਤੇ ਲੱਸੀ:
ਦੁੱਧ ਤੋਂ ਬਣੇ ਸਾਰੇ ਪਦਾਰਥਾਂ ਦੀ ਵਰਤੋਂ ਕਾਰਨ ਨਾਲ ਤੁਹਾਡੇ ਸਰੀਰ ਵਿੱਚ ਊਰਜਾ ਵਿੱਚ ਵਾਧਾ ਹੁੰਦਾ ਹੈ। ਦੁੱਧ ਤੁਹਾਡੇ ਅੰਦਰ ਅਗਨੀ ਨੂੰ ਪੈਦਾ ਕਰਦਾ ਹੈ ਉਥੇ ਹੀ ਦਹੀ ਬਿਕਟੈਰੀਆ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਲੱਸੀ ਪੀਣ ਨਾਲ ਗਰਮੀ ਬਾਹਰ ਨਿਕਲ ਜਾਂਦੀ ਹੈ। ਦੇਸੀ ਘਿਓ ਖਾਣ ਨਾਲ ਤੁਹਾਡੇ ਸਰੀਰ ਵਿੱਚ ਹੈਲਥੀ ਫੈਟ ਦਾ ਜਨਮ ਹੁੰਦਾ ਹੈ ਜੋ ਤੁਹਾਨੂੰ ਸਦਾ ਜਵਾਨ ਰੱਖਦੀ ਹੈ।
- PTC NEWS