Tue, Dec 23, 2025
Whatsapp

ਬਾਲੜੀ ਨਾਲ ਜਬਰ ਜਨਾਹ ਮਗਰੋਂ ਬੈੱਡ ਬਾਕਸ 'ਚ ਕੀਤਾ ਬੰਦ

ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੁਲਜ਼ਮਾਂ ਵੱਲੋਂ ਨਾਬਾਲਗ ਲੜਕੀ ਨਾਲ ਬਲਾਤਕਾਰ ਮਗਰੋਂ ਉਸਨੂੰ ਬੈੱਡ ਬਾਕਸ ਵਿੱਚ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਪਰਿਵਾਰ ਵਾਲਿਆਂ ਨੇ ਜਦੋਂ ਕੁੜੀ ਦੀ ਭਾਲ ਕੀਤੀ ਤਾਂ ਉਨ੍ਹਾਂ ਨੂੰ ਉਹ ਗੁਆਂਢੀਆਂ ਦੇ ਘਰ ਬੈੱਡ ਬਾਕਸ 'ਚ ਨਗਨ ਹਾਲਤ 'ਚ ਬੇਹੋਸ਼ ਮਿਲੀ।

Reported by:  PTC News Desk  Edited by:  Jasmeet Singh -- January 13th 2023 03:08 PM
ਬਾਲੜੀ ਨਾਲ ਜਬਰ ਜਨਾਹ ਮਗਰੋਂ ਬੈੱਡ ਬਾਕਸ 'ਚ ਕੀਤਾ ਬੰਦ

ਬਾਲੜੀ ਨਾਲ ਜਬਰ ਜਨਾਹ ਮਗਰੋਂ ਬੈੱਡ ਬਾਕਸ 'ਚ ਕੀਤਾ ਬੰਦ

ਫ਼ਿਰੋਜ਼ਪੁਰ, 13 ਜਨਵਰੀ: ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੁਲਜ਼ਮਾਂ ਵੱਲੋਂ ਨਾਬਾਲਗ ਲੜਕੀ ਨਾਲ ਬਲਾਤਕਾਰ ਮਗਰੋਂ ਉਸਨੂੰ ਬੈੱਡ ਬਾਕਸ ਵਿੱਚ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਪਰਿਵਾਰ ਵਾਲਿਆਂ ਨੇ ਜਦੋਂ ਕੁੜੀ ਦੀ ਭਾਲ ਕੀਤੀ ਤਾਂ ਉਨ੍ਹਾਂ ਨੂੰ ਉਹ ਗੁਆਂਢੀਆਂ ਦੇ ਘਰ ਬੈੱਡ ਬਾਕਸ 'ਚ ਨਗਨ ਹਾਲਤ 'ਚ ਬੇਹੋਸ਼ ਮਿਲੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਹੋਸ਼ 'ਚ ਆਉਣ ਮਗਰੋਂ ਬਾਲੜੀ ਨੇ ਆਪਣੀ ਆਪ ਬੀਤੀ ਸੁਣਾਈ। ਜਿਸ ਤੋਂ ਬਾਅਦ ਥਾਣਾ ਜ਼ੀਰਾ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸਦੀ ਭਾਲ ਜਾਰੀ ਹੈ। 

ਪੀੜਤਾ ਦੀ ਮਾਂ ਮੁਤਾਬਕ ਉਹ ਆਪਣੇ ਗੁਆਂਢਣ ਨਾਲ ਕਿਸੇ ਕੰਮ ਲਈ ਗਈ ਤੇ ਬੱਚੀ ਨੂੰ ਗੁਆਂਢੀ ਦੇ ਘਰ ਛੱਡ ਦਿੱਤਾ। ਮਾਂ ਦੇ ਪਰਤਣ ਮਗਰੋਂ ਵੀ ਬੱਚੀ ਘਰ ਨਹੀਂ ਆਈ। ਜਦੋਂ ਉਹ ਗੁਆਂਢੀ ਦੇ ਘਰ ਵਾਪਿਸ ਗਈ ਤਾਂ ਇੱਕ ਕਮਰੇ ਨੂੰ ਤਾਲਾ ਲੱਗਿਆ ਹੋਇਆ ਦੇਖ ਖੜਕਾਉਣਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਮੁਲਾਜ਼ਮ ਵੀ ਪਹੁੰਚ ਗਿਆ ਤੇ ਕਿਹਾ ਕਿ ਬੱਚੀ ਇੱਥੇ ਨਹੀਂ ਹੈ। ਪਰ ਬੈੱਡ ਦੇ ਅੰਦਰੋਂ ਕੁਝ ਆਵਾਜ਼ ਸੁਣਾਈ ਦੇਣ ਮਗਰੋਂ ਬੈੱਡ ਬਾਕਸ ਖੋਲ੍ਹਣ 'ਤੇ ਬੱਚੀ ਨੰਗੀ ਹਾਲਤ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ। ਉਸੇ ਸਮੇਂ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ। 


ਦੱਸਿਆ ਜਾ ਰਿਹਾ ਕਿ ਬਾਲੜੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹੋਸ਼ 'ਚ ਆਉਣ 'ਤੇ ਪੀੜਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ ਅਤੇ ਉਸ ਨੂੰ ਬੈਡ ਦੇ ਬਕਸੇ 'ਚ ਬੰਦ ਕਰ ਦਿੱਤਾ। ਪੁਲਿਸ ਨੇ ਪੀੜਤਾ ਦੀ ਮਾਂ ਦੇ ਬਿਆਨਾਂ 'ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਫ਼ਰਾਰ ਮੁਲਜ਼ਮ ਦੀ ਭਾਲ ਜਾਰੀ ਹੈ। 

- PTC NEWS

Top News view more...

Latest News view more...

PTC NETWORK
PTC NETWORK