Thu, May 16, 2024
Whatsapp

ਲੁਧਿਆਣਾ: ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਕੱਢੀ ਗਈ ਸਾਈਕਲ ਰੈਲੀ

84 ਸਾਲਾ ਸਾਈਕਲਿਸਟ ਡਾ. ਰਾਜ ਭਾਂਤੀ, ਇੱਕ ਉੱਘੇ ਸਮਾਜ ਸੇਵਕ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਨੇ ਕਿਹਾ ਕਿ ਇਹ ਰੈਲੀ ਮਿੱਟੀ ਨੂੰ ਮੁੜ ਜੀਵਿਤ ਕਰਨ ਲਈ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਲਈ ਜਾਗਰੂਕ ਕਰਨ ਵਿੱਚ ਬਹੁਤ ਲਾਹੇਵੰਦ ਸਾਬਿਤ ਹੋਈ ਹੈ ।

Written by  Amritpal Singh -- April 21st 2024 05:28 PM
ਲੁਧਿਆਣਾ: ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਕੱਢੀ ਗਈ ਸਾਈਕਲ ਰੈਲੀ

ਲੁਧਿਆਣਾ: ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਕੱਢੀ ਗਈ ਸਾਈਕਲ ਰੈਲੀ

21 ਅਪ੍ਰੈਲ 2024 ਨੂੰ ਟੀ ਐਨ ਸੀ ਦੇ ਪ੍ਰੋਜੈਕਟ ਪ੍ਰਾਣਾ ਦੇ ਤਹਿਤ ਅੱਜ ਲੁਧਿਆਣਾ ਵਿਖੇ ਵਰਟੀਵਰ ਵੱਲੋਂ ਸਵੇਰੇ 6 ਵਜੇ ਐਮ ਵੀ ਐਸ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ, ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਾਹੀ ਕਰਨ ਸੰਬੰਧੀ ਜਾਗਰੂਕ ਕਰਨ ਲਈ  ਡੀਸੀ ਕੰਪਲੈਕਸ ਲੁਧਿਆਣਾ ਤੋਂ ਪੋਹੀਰ  ਤੱਕ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਦੇ ਤਕਰੀਬਨ 50  ਸਾਈਕਲ ਸਵਾਰਾਂ ਨੇ ਭਾਗ ਲਿਆ |

84 ਸਾਲਾ ਸਾਈਕਲਿਸਟ ਡਾ. ਰਾਜ ਭਾਂਤੀ, ਇੱਕ ਉੱਘੇ ਸਮਾਜ ਸੇਵਕ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਨੇ ਕਿਹਾ ਕਿ ਇਹ ਰੈਲੀ ਮਿੱਟੀ ਨੂੰ ਮੁੜ ਜੀਵਿਤ ਕਰਨ ਲਈ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਲਈ ਜਾਗਰੂਕ ਕਰਨ ਵਿੱਚ ਬਹੁਤ ਲਾਹੇਵੰਦ ਸਾਬਿਤ ਹੋਈ ਹੈ । ਮਾਨਵ ਵਿਕਾਸ ਸੰਸਥਾ (ਐਮ ਵੀ ਐਸ) ਦੇ ਜ਼ਿਲ੍ਹਾ ਕੋਆਰਡੀਨੇਟਰ ਸਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਪਾਣੀ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਖੇਤੀਬਾੜੀ ਵਿੱਚ ਪਾਣੀ ਬਚਾਉਣ ਦੇ ਉਪਾਅ ਅਪਨਾਉਣੇ ਚਾਹੀਦੇ ਹਨ । 


ਟੀਮ ਦੇ ਨਾਲ ਸਾਈਕਲ ਭਾਗੀਦਾਰੀ ਵਿੱਚ ਸ਼ਾਮਿਲ ਹੋ ਕੇ ਵਰਟੀਵਰ ਦੇ ਡਾਇਰੈਕਟਰ ਛਾਇਆ ਭਾਂਤੀ ਨੇ ਕਿਹਾ ਕਿ ਸਾਈਕਲ ਰੈਲੀ ਦੁਆਰਾ ਪੰਜਾਬ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਲਈ ਜਾਗਰੂਕ ਕਰਨ ਵਿੱਚ ਬਹੁਤ ਹੀ ਉਤਸ਼ਾਹ ਮਿਲਿਆ ਹੈ | ਪ੍ਰਾਣਾ ਸਾਈਕਲ ਰੈਲੀਆਂ ਦੁਆਰਾ ਵੱਖ-ਵੱਖ ਸਮੂਹਾਂ ਨੂੰ ਪੰਜਾਬ ਦੇ ਭਵਿੱਖ ਲਈ ਮਿੱਟੀ ਨੂੰ ਮੁੜ ਜੀਵਿਤ ਕਰਨ ਦੀ ਲੋੜ ਵਿੱਚ ਯੋਗਦਾਨ ਪਾਉਣ ਲਈ ਇਕੱਠੇ ਹੋਣ ਦਾ ਮੌਕਾ ਪ੍ਰਦਾਨ ਕਰ ਰਹੀਆਂ ਹਨ।

ਵਰਟੀਵਰ ਦੇ ਸੰਚਾਰ ਮੈਨੇਜਰ ਜਸਦੀਪ ਕੌਰ ਨੇ ਕਿਹਾ ਕਿ ਅਸੀਂ ਸਾਰੇ ਸਾਈਕਲ ਭਾਗੀਦਾਰਾਂ ਅਤੇ ਮਾਨਵ ਵਿਕਾਸ ਸੰਸਥਾ ਦਾ ਰੈਲੀ ਦੀ ਸਫਲਤਾ ਵਿੱਚ ਦਿਲੋਂ ਧੰਨਵਾਦ ਕਰਦੇ ਹਾਂ| ਮਾਨਵ ਵਿਕਾਸ ਸੰਸਥਾ (ਐਮ ਵੀ ਐਸ) ਦੇ ਸੰਚਾਰ ਮੈਨੇਜਰ ਅਨੀਕੇਤ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਮਿੱਟੀ , ਪਾਣੀ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ  ਅਪਨਾਉਣ ਲਈ ਜਾਗਰੂਕ ਕਰਨ ਲਈ ਇਕ ਵਧੀਆ ਤਰੀਕੇ ਨਾਲ ਕੰਮ ਕੀਤਾ |

ਰੈਲੀ ਵਿੱਚ ਅਖੀਰ ਵਿੱਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ  ਅਤੇ ਭਵਿੱਖ ਵਿੱਚ ਅਜਿਹੇ ਸਮਾਗਮਾਂ ਨੂੰ ਲੁਧਿਆਣਾ ਵਿੱਚ ਵੱਡੇ ਪੱਧਰ ’ਤੇ ਆਯੋਜਿਤ ਕਰਨ ਬਾਰੇ ਵਿਚਾਰ ਵਟਾਂਦਰੇ ਨਾਲ ਸਮਾਪਤ ਹੋਈ।


- PTC NEWS

Top News view more...

Latest News view more...