Fri, Sep 18, 2026
Whatsapp

MAITC ਹੋਵੇਗਾ ਮਮਤਾ ਬੈਨਰਜੀ ਦੀ ਪਾਰਟੀ ਦਾ ਨਵਾਂ ਨਾਂ, ਫੁੱਟਬਾਲ ਖਿਡਾਰੀ ਚੋਣ ਚਿੰਨ

ਚੋਣ ਕਮਿਸ਼ਨ ਨੇ TMC ਦੇ ਦੋਵਾਂ ਧੜਿਆਂ ਲਈ ਨਾਵਾਂ ਅਤੇ ਸਿੰਬਲ ਤੈਅ ਕਰ ਦਿੱਤੇ ਹਨ। ਮਮਤਾ ਬੈਨਰਜੀ ਗੁੱਟ ਨੂੰ ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ (MAITC) ਅਤੇ ਫੁੱਟਬਾਲ ਖਿਡਾਰੀ ਚੋਣ ਚਿੰਨ੍ਹ ਦਿੱਤਾ ਗਿਆ ਹੈ

Reported by:  PTC News Desk  Edited by:  Amritpal Singh -- September 18th 2026 03:05 PM
MAITC ਹੋਵੇਗਾ ਮਮਤਾ ਬੈਨਰਜੀ ਦੀ ਪਾਰਟੀ ਦਾ ਨਵਾਂ ਨਾਂ, ਫੁੱਟਬਾਲ ਖਿਡਾਰੀ ਚੋਣ ਚਿੰਨ

MAITC ਹੋਵੇਗਾ ਮਮਤਾ ਬੈਨਰਜੀ ਦੀ ਪਾਰਟੀ ਦਾ ਨਵਾਂ ਨਾਂ, ਫੁੱਟਬਾਲ ਖਿਡਾਰੀ ਚੋਣ ਚਿੰਨ

ਚੋਣ ਕਮਿਸ਼ਨ ਨੇ TMC ਦੇ ਦੋਵਾਂ ਧੜਿਆਂ ਲਈ ਨਾਵਾਂ ਅਤੇ ਸਿੰਬਲ ਤੈਅ ਕਰ ਦਿੱਤੇ ਹਨ। ਮਮਤਾ ਬੈਨਰਜੀ ਗੁੱਟ ਨੂੰ ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ (MAITC) ਅਤੇ ਫੁੱਟਬਾਲ ਖਿਡਾਰੀ ਚੋਣ ਚਿੰਨ੍ਹ ਦਿੱਤਾ ਗਿਆ ਹੈ, ਜਦੋਂ ਕਿ ਅਰੂਪ ਰਾਏ ਦੀ ਅਗਵਾਈ ਵਾਲੇ ਧੜੇ ਨੂੰ ਡੈਮੋਕ੍ਰੇਟਿਕ ਤ੍ਰਿਣਮੂਲ ਕਾਂਗਰਸ ਨਾਮ ਅਤੇ ਲਿਫਾਫਾ ਚੋਣ ਚਿੰਨ੍ਹ ਦਿੱਤਾ ਗਿਆ ਹੈ।

ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਤਿੰਨ ਨਾਮ ਅਤੇ ਤਿੰਨ ਚਿੰਨ੍ਹ ਸੁਝਾਅ ਭੇਜੇ ਸਨ। ਸੂਤਰਾਂ ਅਨੁਸਾਰ, ਮਮਤਾ ਕੈਂਪ ਨੇ ਤ੍ਰਿਣਮੂਲ ਮਮਤਾ ਕਾਂਗਰਸ ਜਾਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਮਮਤਾ ਵਰਗੇ ਨਾਮ ਸੁਝਾਏ ਸਨ। ਪ੍ਰਤੀਕ ਵਿਕਲਪਾਂ ਵਿੱਚ ਫੁੱਟਬਾਲ, ਪ੍ਰਾਰਥਨਾ ਅਤੇ ਕ੍ਰਿਕਟ ਬੈਟ ਸ਼ਾਮਲ ਸਨ। ਕ੍ਰਿਕੇਟ ਬੈਟ ਦੇ ਨਾਲ “ਖੇਲਾ ਹੋਬੇ” ਸਲੋਗਨ ਭੇਜਿਆ ਗਿਆ ਸੀ। ਮਮਤਾ ਕੈਂਪ ਨੇ ਈਮੇਲ ਰਾਹੀਂ ਚੋਣ ਕਮਿਸ਼ਨ ਨੂੰ ਆਪਣੀਆਂ ਪੰਸਦ ਭੇਜੀ ਸੀ।

ਤ੍ਰਿਣਮੂਲ ਕਾਂਗਰਸ (TMC) ਦੇ ਬਾਗ਼ੀ ਧੜੇ ਦੀ ਅਗਵਾਈ ਕਰਨ ਵਾਲੇ ਰਿਤਾਬ੍ਰਤ ਬੈਨਰਜੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਈਮੇਲ ਰਾਹੀਂ ਤਿੰਨ ਨਾਮ ਅਤੇ ਤਿੰਨ ਚਿੰਨ੍ਹ ਭੇਜੇ ਸਨ, ਜਿਸਤੇ ਚੋਣ ਕਮਿਸ਼ਨ ੇ ਫੈਸਲਾ ਲੈਣਾ ਸੀ।

ਇਹ ਪ੍ਰਬੰਧ ਆਉਣ ਵਾਲੀਆਂ ਉਪ ਚੋਣਾਂ ਲਈ ਅੰਤਰਿਮ ਹੈ। ਮੂਲ ਪਾਰਟੀ ਦੇ ਨਾਮ ਅਤੇ ਫੁੱਲ ਅਤੇ ਘਾਹ ਦੇ ਰਾਖਵੇਂ ਚਿੰਨ੍ਹ ਬਾਰੇ ਅੰਤਿਮ ਫੈਸਲਾ ਪੈਰਾ 15 ਦੀ ਕਾਰਵਾਈ ਤੋਂ ਬਾਅਦ ਕੀਤਾ ਜਾਵੇਗਾ।

ਕਿਵੇਂ ਸ਼ੁਰੂ ਹੋਇਆ ਵਿਵਾਦ?

ਪੂਰਾ ਵਿਵਾਦ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼ੁਰੂ ਹੋਇਆ। ਟੀਐਮਸੀ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਭਾਜਪਾ ਨੇ ਭਾਰੀ ਜਿੱਤ ਪ੍ਰਾਪਤ ਕੀਤੀ। ਇਸ ਹਾਰ ਤੋਂ ਬਾਅਦ, ਜ਼ਿਆਦਾਤਰ ਜੇਤੂ ਵਿਧਾਇਕਾਂ ਨੇ ਮਮਤਾ ਬੈਨਰਜੀ ਨੂੰ ਆਪਣਾ ਨੇਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਰਿਤਬ੍ਰਤ ਬੈਨਰਜੀ ਦੀ ਅਗਵਾਈ ਵਿੱਚ ਇੱਕ ਵੱਖਰਾ ਧੜਾ ਬਣਾ ਲਿਆ। ਇਸ ਨਾਲ ਟੀਐਮਸੀ ਦੇ ਅਧਿਕਾਰਾਂ ਨੂੰ ਮੁੜ ਪ੍ਰਾਪਤ ਕਰਨ ਲਈ ਲੜਾਈ ਸ਼ੁਰੂ ਹੋ ਗਈ। ਪਹਿਲਾਂ, ਪਾਰਟੀ ਫੰਡ ‘ਤੇ ਦਾਅਵੇ ਕੀਤੇ ਗਏ, ਫਿਰ ਨਾਮ ਅਤੇ ਚਿੰਨ੍ਹ ‘ਤੇ।

ਪਾਰਟੀ ਦੇ ਸੰਗਠਨਾਤਮਕ ਢਾਂਚੇ ਅਤੇ ਰਾਸ਼ਟਰੀ ਕਾਰਜ ਕਮੇਟੀ ਦੇ ਕਾਰਜਕਾਲ ਨੂੰ ਵਜ੍ਹਾ ਬਣਾਇਆ ਗਿਆ। ਰਿਤਬ੍ਰਤ ਬੈਨਰਜੀ ਦੀ ਅਗਵਾਈ ਵਾਲੇ ਬਾਗੀ ਧੜੇ ਦਾ ਦਾਅਵਾ ਹੈ ਕਿ ਟੀਐਮਸੀ ਦੀ ਰਾਸ਼ਟਰੀ ਕਾਰਜ ਕਮੇਟੀ ਫਰਵਰੀ 2022 ਵਿੱਚ ਬਣਾਈ ਗਈ ਸੀ ਅਤੇ ਇਸਦਾ ਤਿੰਨ ਸਾਲ ਦਾ ਕਾਰਜਕਾਲ ਫਰਵਰੀ 2025 ਵਿੱਚ ਖਤਮ ਹੋ ਗਿਆ ਸੀ। ਇਸ ਆਧਾਰ ‘ਤੇ, ਇਸ ਧੜੇ ਨੇ ਪਾਰਟੀ ਦੇ ਮੌਜੂਦਾ ਸੰਗਠਨਾਤਮਕ ਢਾਂਚੇ ਦੀ ਜਾਇਜ਼ਤਾ ‘ਤੇ ਸਵਾਲ ਉਠਾਏ। ਰਿਤਬ੍ਰਤ ਬੈਨਰਜੀ ਧੜੇ ਦਾ ਕਹਿਣਾ ਹੈ ਕਿ ਪਾਰਟੀ ਸੰਵਿਧਾਨ ਦੇ ਅਨੁਸਾਰ ਨਵੀਂ ਕਮੇਟੀ ਬਣਾਈ ਜਾਣੀ ਚਾਹੀਦੀ ਸੀ।

ਇਸ ਵਿਵਾਦ ਦੇ ਵਿਚਕਾਰ, 22 ਜੂਨ, 2026 ਨੂੰ ਬਾਗੀ ਆਗੂਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ, ਅਰੂਪ ਰਾਏ ਨੂੰ ਰਾਸ਼ਟਰੀ ਕਾਰਜ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ, ਰਿਤਬ੍ਰਤ ਧੜੇ ਨੇ ਚੋਣ ਕਮਿਸ਼ਨ ਦੇ ਸਾਹਮਣੇ ਦਾਅਵਾ ਕੀਤਾ ਕਿ ਉਹ ਅਸਲ ਟੀਐਮਸੀ ਹੈ ਅਤੇ ਪਾਰਟੀ ਦੇ ਨਾਮ ਅਤੇ ਚੋਣ ਚਿੰਨ੍ਹ ਤੇ ਉਸਦਾ ਅਧਿਕਾਰ ਹੋਣਾ ਚਾਹੀਦਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK