Sun, Dec 15, 2024
Whatsapp

Manipur violence: ਮਣੀਪੁਰ 'ਚ ਨਹੀਂ ਰੁਕ ਰਹੀ ਹਿੰਸਾ, ਉਖਰੁਲ 'ਚ ਹੋਈ ਭਿਆਨਕ ਗੋਲੀਬਾਰੀ

Manipur violence: ਹਿੰਸਾ ਪ੍ਰਭਾਵਿਤ ਮਣੀਪੁਰ 'ਚ ਪਿਛਲੇ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਇਕ ਵਾਰ ਫਿਰ ਹਿੰਸਾ ਭੜਕ ਗਈ।

Reported by:  PTC News Desk  Edited by:  Amritpal Singh -- August 18th 2023 03:00 PM
Manipur violence: ਮਣੀਪੁਰ 'ਚ ਨਹੀਂ ਰੁਕ ਰਹੀ ਹਿੰਸਾ, ਉਖਰੁਲ 'ਚ ਹੋਈ ਭਿਆਨਕ ਗੋਲੀਬਾਰੀ

Manipur violence: ਮਣੀਪੁਰ 'ਚ ਨਹੀਂ ਰੁਕ ਰਹੀ ਹਿੰਸਾ, ਉਖਰੁਲ 'ਚ ਹੋਈ ਭਿਆਨਕ ਗੋਲੀਬਾਰੀ

Manipur violence: ਹਿੰਸਾ ਪ੍ਰਭਾਵਿਤ ਮਣੀਪੁਰ 'ਚ ਪਿਛਲੇ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਇਕ ਵਾਰ ਫਿਰ ਹਿੰਸਾ ਭੜਕ ਗਈ। ਸੂਤਰਾਂ ਦੇ ਅਨੁਸਾਰ, ਸ਼ੱਕੀ ਮੀਤੀ ਹਥਿਆਰਬੰਦ ਬਦਮਾਸ਼ਾਂ ਅਤੇ ਕੁਕੀ ਵਲੰਟੀਅਰਾਂ ਵਿਚਕਾਰ ਸਵੇਰੇ ਕਰੀਬ 5.30 ਵਜੇ ਉਖਰੁਲ ਜ਼ਿਲੇ ਦੇ ਲਿਟਨ ਥਾਣੇ ਦੇ ਅਧੀਨ ਥਵਈ ਕੁਕੀ ਪਿੰਡ 'ਚ ਗੋਲੀਬਾਰੀ ਹੋਈ। ਤਿੰਨ ਕੁਕੀ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਬੀਐੱਸਐੱਫ ਸਮੇਤ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਇਲਾਕੇ ਵਿੱਚ ਸਥਿਤੀ ਤਣਾਅਪੂਰਨ ਦੱਸੀ ਜਾ ਰਹੀ ਹੈ।

ਸੂਤਰਾਂ ਮੁਤਾਬਿਕ ਮੀਤੀ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਪਿੰਡ ਦੀ ਡਿਊਟੀ ਪੋਸਟ 'ਤੇ ਹਮਲਾ ਕੀਤਾ, ਜਿੱਥੇ ਪਿੰਡ ਦੀ ਸੁਰੱਖਿਆ ਲਈ ਵਲੰਟੀਅਰ ਡਿਊਟੀ 'ਤੇ ਸਨ। ਇਸ ਗੋਲੀਬਾਰੀ ਵਿੱਚ ਕੁਕੀ ਵਾਲੰਟੀਅਰਾਂ ਦੇ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਮਰਨ ਵਾਲਿਆਂ ਦੀ ਪਛਾਣ ਜਮਖੋਗਿਨ ਹਾਓਕਿਪ (26), ਥੰਗਖੋਕਾਈ ਹਾਓਕਿਪ (35) ਅਤੇ ਹੋਲੇਨਸਨ ਬਾਈਟ (24) ਵਜੋਂ ਹੋਈ ਹੈ।


ਦੱਸਣਯੋਗ ਹੈ ਕਿ ਇਹ ਪਿੰਡ ਮੀਤੀ ਆਬਾਦੀ ਵਾਲੇ ਖੇਤਰ ਤੋਂ ਕਾਫੀ ਦੂਰ ਸਥਿਤ ਹੈ। ਸਭ ਤੋਂ ਨੇੜਲਾ ਮੇਤੇਈ ਨਿਵਾਸ ਯਿੰਗਾਂਗਪੋਕਪੀ ਵਿਖੇ ਹੈ ਜੋ ਘਟਨਾ ਵਾਲੀ ਥਾਂ ਤੋਂ 10 ਕਿਲੋਮੀਟਰ ਤੋਂ ਵੱਧ ਦੂਰ ਹੈ। ਦੱਸਿਆ ਜਾ ਰਿਹਾ ਹੈ ਕਿ 37 ਬੀ.ਐਸ.ਐਫ (ਮਹਾਦੇਵ) ਘਟਨਾ ਸਥਾਨ ਤੋਂ ਕਰੀਬ ਪੰਜ ਤੋਂ ਛੇ ਕਿਲੋਮੀਟਰ ਦੂਰ ਹੈ, ਘਟਨਾ ਤੋਂ ਬਾਅਦ ਬੀਐੱਸਐੱਫ ਸਮੇਤ ਹੋਰ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਹਨ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਮਾਈਤਾਈ ਭਾਈਚਾਰਾ ਆਦਿਵਾਸੀ ਰਾਖਵੇਂਕਰਨ ਦੀ ਮੰਗ ਕਰ ਰਿਹਾ ਹੈ

ਦੱਸ ਦੇਈਏ ਕਿ ਮਣੀਪੁਰ ਵਿੱਚ ਬਹੁਗਿਣਤੀ ਮੀਤਾਈ ਭਾਈਚਾਰਾ ਆਦਿਵਾਸੀ ਰਾਖਵੇਂਕਰਨ ਦੀ ਮੰਗ ਕਰ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਮੀਤੀ ਭਾਈਚਾਰੇ ਦੀ ਆਬਾਦੀ ਲਗਭਗ 53 ਫੀਸਦੀ ਹੈ, ਪਰ ਇਹ ਲੋਕ ਸੂਬੇ ਦੇ ਮੈਦਾਨੀ ਇਲਾਕਿਆਂ 'ਚ ਸਿਰਫ 10 ਫੀਸਦੀ ਹੀ ਰਹਿੰਦੇ ਹਨ। ਦੂਜੇ ਪਾਸੇ ਕੂਕੀ ਤੇ ਨਾਗਾ ਭਾਈਚਾਰੇ ਰਾਜ ਦੇ ਪਹਾੜੀ ਖੇਤਰਾਂ ਵਿੱਚ ਰਹਿੰਦੇ ਹਨ, ਜੋ ਕਿ ਰਾਜ ਦਾ ਲਗਭਗ 90 ਪ੍ਰਤੀਸ਼ਤ ਹੈ। ਭੂਮੀ ਸੁਧਾਰ ਕਾਨੂੰਨ ਤਹਿਤ ਮੀਤੀ ਭਾਈਚਾਰਾ ਪਹਾੜੀਆਂ 'ਤੇ ਜ਼ਮੀਨ ਨਹੀਂ ਖਰੀਦ ਸਕਦਾ, ਜਦਕਿ ਕੁਕੀ ਅਤੇ ਨਾਗਾ ਭਾਈਚਾਰਿਆਂ 'ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ। ਇਹੀ ਕਾਰਨ ਹੈ, ਜਿਸ ਕਾਰਨ ਹਿੰਸਾ ਸ਼ੁਰੂ ਹੋਈ ਅਤੇ ਹੁਣ ਤੱਕ ਇਸ ਹਿੰਸਾ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸੀਬੀਆਈ ਨੇ ਮਣੀਪੁਰ ਹਿੰਸਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

ਇਸ ਦੇ ਨਾਲ ਹੀ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਮਣੀਪੁਰ ਹਿੰਸਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ 53 ਅਫਸਰਾਂ ਦੀ ਟੀਮ ਬਣਾਈ ਗਈ ਹੈ, ਜਿਸ ਵਿੱਚ 29 ਮਹਿਲਾ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸੀਬੀਆਈ ਦੀ ਟੀਮ ਵਿੱਚ ਤਿੰਨ ਡੀਆਈਜੀ ਲਵਲੀ ਕਟਿਆਰ, ਨਿਰਮਲਾ ਦੇਵੀ ਅਤੇ ਮੋਹਿਤ ਗੁਪਤਾ ਅਤੇ ਪੁਲਿਸ ਸੁਪਰਡੈਂਟ ਰਾਜਵੀਰ ਸਿੰਘ ਵੀ ਸ਼ਾਮਲ ਹਨ। ਇਹ ਅਧਿਕਾਰੀ ਆਪਣੀ ਰਿਪੋਰਟ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਘਨਸ਼ਿਆਮ ਉਪਾਧਿਆਏ ਨੂੰ ਦੇਣਗੇ, ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਮਹਿਲਾ ਜਾਂਚ ਅਧਿਕਾਰੀ ਜਾਂਚ ਟੀਮ ਵਿੱਚ ਸ਼ਾਮਲ ਕੀਤੇ ਗਏ ਹਨ।

- PTC NEWS

Top News view more...

Latest News view more...

PTC NETWORK