Wed, Dec 11, 2024
Whatsapp

Nitin Gadkari YouTube: ਨਿਤਿਨ ਗਡਕਰੀ ਨੇ ਆਪਣੀ YouTube ਦੀ ਕਮਾਈ ਦਾ ਖੋਲ੍ਹਿਆ ਰਾਜ਼, ਦੱਸਿਆ ਯੂ-ਟਿਊਬ ਨੂੰ ਇਸਤੇਮਾਲ ਕਰਨ ਦਾ ਤਰੀਕਾ

Nitin Gadkari YouTube: ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਹਮੇਸ਼ਾ ਆਪਣੇ ਭਾਸ਼ਣ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ ਅਤੇ ਅਕਸਰ ਉਹ ਦਿਲਚਸਪ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ।

Reported by:  PTC News Desk  Edited by:  Amritpal Singh -- August 01st 2023 11:38 AM
Nitin Gadkari YouTube: ਨਿਤਿਨ ਗਡਕਰੀ ਨੇ ਆਪਣੀ YouTube ਦੀ ਕਮਾਈ ਦਾ ਖੋਲ੍ਹਿਆ ਰਾਜ਼, ਦੱਸਿਆ ਯੂ-ਟਿਊਬ ਨੂੰ ਇਸਤੇਮਾਲ ਕਰਨ ਦਾ ਤਰੀਕਾ

Nitin Gadkari YouTube: ਨਿਤਿਨ ਗਡਕਰੀ ਨੇ ਆਪਣੀ YouTube ਦੀ ਕਮਾਈ ਦਾ ਖੋਲ੍ਹਿਆ ਰਾਜ਼, ਦੱਸਿਆ ਯੂ-ਟਿਊਬ ਨੂੰ ਇਸਤੇਮਾਲ ਕਰਨ ਦਾ ਤਰੀਕਾ

Nitin Gadkari YouTube: ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਹਮੇਸ਼ਾ ਆਪਣੇ ਭਾਸ਼ਣ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ ਅਤੇ ਅਕਸਰ ਉਹ ਦਿਲਚਸਪ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਨਿਤਿਨ ਗਡਕਰੀ ਨੇ ਆਪਣੀ ਕਮਾਈ ਬਾਰੇ ਖੁਲਾਸਾ ਕੀਤਾ ਸੀ ਅਤੇ ਦੱਸਿਆ ਸੀ ਕਿ ਉਹ ਹਰ ਮਹੀਨੇ ਯੂ-ਟਿਊਬ ਤੋਂ ਕਾਫੀ ਕਮਾਈ ਕਰਦੇ ਹਨ।

ਨਿਤਿਨ ਗਡਕਰੀ ਦੇ ਯੂ-ਟਿਊਬ 'ਤੇ 5.64 ਲੱਖ ਸਬਸਕ੍ਰਾਈਬਰ ਹਨ


ਦੱਸ ਦੇਈਏ ਕਿ ਨਿਤਿਨ ਗਡਕਰੀ ਦੇ ਯੂ-ਟਿਊਬ 'ਤੇ 5 ਲੱਖ 64 ਹਜ਼ਾਰ ਸਬਸਕ੍ਰਾਈਬਰ ਹਨ ਅਤੇ ਹੁਣ ਤੱਕ ਉਹ ਯੂ-ਟਿਊਬ 'ਤੇ 2500 ਤੋਂ ਜ਼ਿਆਦਾ ਵੀਡੀਓਜ਼ ਸ਼ੇਅਰ ਕਰ ਚੁੱਕੇ ਹਨ। ਨਿਤਿਨ ਗਡਕਰੀ ਦੇ ਯੂ-ਟਿਊਬ ਚੈਨਲ 'ਤੇ ਹੁਣ ਤੱਕ 55 ਮਿਲੀਅਨ ਵਿਊਜ਼ ਆ ਚੁੱਕੇ ਹਨ।

ਗਡਕਰੀ ਯੂ-ਟਿਊਬ ਤੋਂ ਹਰ ਮਹੀਨੇ 3 ਲੱਖ ਰੁਪਏ ਕਮਾਉਂਦੇ ਹਨ

ਹਾਲ ਹੀ 'ਚ ਨਿਤਿਨ ਗਡਕਰੀ ਨੇ ਇੱਕ ਪ੍ਰੋਗਰਾਮ ਦੌਰਾਨ ਆਪਣੀ ਯੂ-ਟਿਊਬ ਦੀ ਆਮਦਨ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਦੱਸਿਆ ਸੀ ਕਿ ਉਨ੍ਹਾਂ ਨੂੰ ਯੂ-ਟਿਊਬ ਤੋਂ ਹਰ ਮਹੀਨੇ ਕਰੀਬ 3 ਲੱਖ ਰੁਪਏ ਮਿਲਦੇ ਹਨ। ਗਡਕਰੀ ਨੇ ਕਿਹਾ ਸੀ ਕਿ ਇਮਾਨਦਾਰੀ ਨਾਲ ਕਮਾਈ ਕਰਨਾ ਮੇਰਾ ਮੰਤਰ ਹੈ ਅਤੇ ਸ਼ਾਰਟਕੱਟ ਕਦੇ ਵੀ ਕੰਮ ਨਹੀਂ ਆਉਂਦੇ।

ਨਿਤਿਨ ਗਡਕਰੀ ਯੂ-ਟਿਊਬ ਤੋਂ ਕਿਵੇਂ ਕਮਾਈ ਕਰਦੇ ਹਨ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ, 'ਮੈਂ ਆਪਣਾ ਭਾਸ਼ਣ ਹਿੰਦੀ, ਅੰਗਰੇਜ਼ੀ ਅਤੇ ਮਰਾਠੀ 'ਚ ਦਿੰਦਾ ਹਾਂ। ਮੈਂ ਆਪਣਾ ਭਾਸ਼ਣ ਆਪਣੇ ਯੂ-ਟਿਊਬ ਚੈਨਲ 'ਤੇ ਅਪਲੋਡ ਕਰਦਾ ਹਾਂ। ਮੈਂ ਆਪਣਾ ਚੈਨਲ ਸਾਲ 2015 ਵਿੱਚ ਸ਼ੁਰੂ ਕੀਤਾ ਸੀ। ਲੋਕ ਮੇਰੇ ਭਾਸ਼ਣ ਨੂੰ ਸੁਣਦੇ ਹਨ ਅਤੇ ਯੂ-ਟਿਊਬ ਨੂੰ ਬਹੁਤ ਸਾਰੇ ਵਿਊਜ਼ ਮਿਲਦੇ ਹਨ, ਬਹੁਤੇ ਲੋਕ ਅਮਰੀਕਾ ਵਿੱਚ ਮੇਰੇ ਭਾਸ਼ਣ ਸੁਣਦੇ ਹਨ।

ਗਡਕਰੀ ਨੇ ਕਿਹਾ ਭ੍ਰਿਸ਼ਟਾਚਾਰ ਸਾਬਤ ਹੋਣ 'ਤੇ ਸੰਨਿਆਸ ਲੈ ਲਵਾਂਗਾ  

ਨਿਤਿਨ ਗਡਕਰੀ ਨੇ ਕਿਹਾ ਹੈ, 'ਦੇਸ਼ 'ਚ ਅਜਿਹਾ ਕੋਈ ਵਿਅਕਤੀ ਨਹੀਂ ਮਿਲੇਗਾ ਜੋ ਇਹ ਕਹਿ ਸਕੇ ਕਿ ਉਸ ਨੇ ਗਡਕਰੀ ਨੂੰ ਦੋ ਪੈਸੇ ਦਿੱਤੇ ਹਨ। ਜੇਕਰ ਕੋਈ ਵੀ ਅਜਿਹਾ ਕਹਿੰਦਾ ਹੈ ਤਾਂ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ। ਰਾਜਨੀਤੀ ਪੈਸਾ ਕਮਾਉਣ ਦਾ ਧੰਦਾ ਨਹੀਂ ਹੈ। ਰੱਬ ਨੇ ਮੈਨੂੰ ਜੋ ਵੀ ਦਿੱਤਾ ਹੈ, ਮੈਂ ਉਸ ਤੋਂ ਬਹੁਤ ਖੁਸ਼ ਹਾਂ।


- PTC NEWS

Top News view more...

Latest News view more...

PTC NETWORK