Mon, Dec 22, 2025
Whatsapp

Pushpa 2 Team Accident: 'ਪੁਸ਼ਪਾ 2' ਦੀ ਟੀਮ ਨਾਲ ਵਾਪਰਿਆ ਭਿਆਨਕ ਬੱਸ ਹਾਦਸਾ, ਕਈ ਕਲਾਕਾਰ ਜ਼ਖਮੀ

ਹਾਲ ਹੀ 'ਚ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਦੀ ਟੀਮ ਨਾਲ ਵੱਡਾ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ 'ਪੁਸ਼ਪਾ 2' ਦੀ ਟੀਮ ਦੀ ਬੱਸ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ।

Reported by:  PTC News Desk  Edited by:  Aarti -- June 01st 2023 01:33 PM
Pushpa 2 Team Accident: 'ਪੁਸ਼ਪਾ 2' ਦੀ ਟੀਮ ਨਾਲ ਵਾਪਰਿਆ ਭਿਆਨਕ ਬੱਸ ਹਾਦਸਾ, ਕਈ ਕਲਾਕਾਰ ਜ਼ਖਮੀ

Pushpa 2 Team Accident: 'ਪੁਸ਼ਪਾ 2' ਦੀ ਟੀਮ ਨਾਲ ਵਾਪਰਿਆ ਭਿਆਨਕ ਬੱਸ ਹਾਦਸਾ, ਕਈ ਕਲਾਕਾਰ ਜ਼ਖਮੀ

Pushpa 2 Team Accident: ਹਾਲ ਹੀ 'ਚ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਦੀ ਟੀਮ ਨਾਲ ਵੱਡਾ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ 'ਪੁਸ਼ਪਾ 2' ਦੀ ਟੀਮ ਦੀ ਬੱਸ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਕੁਝ ਕਲਾਕਾਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 'ਪੁਸ਼ਪਾ 2' ਟੀਮ ਦੀ ਬੱਸ ਬੁੱਧਵਾਰ ਨੂੰ ਤੇਲੰਗਾਨਾ ਤੋਂ ਆਂਧਰਾ ਪ੍ਰਦੇਸ਼ ਵਾਪਸ ਆ ਰਹੀ ਸੀ। ਇਸ ਦੌਰਾਨ ਟੀਮ ਦੀ ਬੱਸ ਦੀ ਇਕ ਹੋਰ ਬੱਸ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹੈਦਰਾਬਾਦ-ਵਿਜੇਵਾੜਾ ਹਾਈਵੇਅ 'ਤੇ ਨਰਕੇਤਪੱਲੀ ਨੇੜੇ ਵਾਪਰਿਆ।


ਦੱਸ ਦਈਏ ਕਿ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ 2 ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਟੀਮ ਸ਼ੂਟ ਤੋਂ ਵਾਪਸ ਆ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਦੋ ਕਲਾਕਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: Akash Shloka Ambani : ਅੰਬਾਨੀ ਪਰਿਵਾਰ 'ਚ ਗੁੰਜੀਆਂ ਕਿਲਕਾਰੀਆਂ, ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਨੇ ਦਿੱਤਾ ਧੀ ਨੂੰ ਜਨਮ

- PTC NEWS

Top News view more...

Latest News view more...

PTC NETWORK
PTC NETWORK