Advertisment

ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਵਾਪਿਸ ਪਰਤੇ 118 ਭਾਰਤੀ ਨਾਗਰਿਕ

author-image
Shanker Badra
Updated On
New Update
ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਵਾਪਿਸ ਪਰਤੇ 118 ਭਾਰਤੀ ਨਾਗਰਿਕ
Advertisment
ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਵਾਪਿਸ ਪਰਤੇ 118 ਭਾਰਤੀ ਨਾਗਰਿਕ: ਅੰਮ੍ਰਿਤਸਰ : ਵੰਦੇ ਭਾਰਤ ਮਿਸ਼ਨ ਤਹਿਤ ਲਾਕਡਾਊਨ ਕਾਰਨ ਪਾਕਿਸਤਾਨ 'ਚ ਫ਼ਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਗਵਾਂਢੀ ਮੁਲਕ 'ਚ ਫਸੇ 118 ਭਾਰਤੀ  ਨਾਗਰਿਕ, ਅਟਾਰੀ ਵਾਘਾ ਸਰਹੱਦ ਰਾਹੀਂ ਆਪਣੇ ਵਤਨ ਪਰਤੇ ਹਨ। ਕੋਰੋਨਾ ਦੇ ਮੱਦੇਨਜ਼ਰ ਅਟਾਰੀ ਵਾਘਾ ਸਰਹੱਦ 'ਤੇ ਖਾਸ ਚੌਕਸੀ ਵਰਤਦਿਆਂ ਸਿਹਤ ਵਿਭਾਗ ਦੀ ਟੀਮ ਵਲੋਂ ਆਉਣ ਵਾਲੇ ਸਾਰੇ ਨਾਗਰਿਕਾਂ ਦੀ ਮੁਕੰਮਲ ਜਾਂਚ ਕੀਤੀ ਗਈ। publive-image ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਵਾਪਿਸ ਪਰਤੇ 118 ਭਾਰਤੀ ਨਾਗਰਿਕ ਅੰਮ੍ਰਿਤਸਰ ਦੇ ਐਸਡੀਐਮ ਡਾਕਟਰ ਸ਼ਿਵਰਾਜ ਸਿੰਘ ਬੱਲ ਅਨੁਸਾਰ ਦੇਸ਼ ਦੇ ਵੱਖ -ਵੱਖ ਰਾਜਾਂ ਨਾਲ ਸਬੰਧਿਤ ਕੁਲ 118 ਭਾਰਤੀ ਨਾਗਰਿਕ ਅੱਜ ਲਗਭਗ 5 ਮਹੀਨੇ ਬਾਅਦ ਵਾਪਿਸ ਪਰਤ ਰਹੇ ਹਨ। ਜਿਨ੍ਹਾਂ ਵਿਚੋਂ ਜਿਆਦਾਤਰ ਉੱਤਰ ਪ੍ਰਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਨਾਲ ਸਬੰਧਿਤ ਹਨ ,ਜਿਨ੍ਹਾਂ ਨੂੰ ਸਬੰਧਿਤ ਸੂਬਾ ਸਰਕਾਰਾਂ ਵਲੋਂ ਭੇਜੀਆਂ ਬੱਸਾਂ ਰਾਹੀਂ ਵਾਪਿਸ ਭੇਜ ਦਿੱਤਾ ਜਾਵੇਗਾ ਅਤੇ ਪੰਜਾਬ, ਗੁਜਰਾਤ, ਉਤਰਾਖੰਡ, ਬਿਹਾਰ ਅਤੇ ਕਰਨਾਟਕ ਆਦਿ ਰਾਜਾਂ ਨਾਲ ਸਬੰਧਿਤ ਬਾਕੀ ਸਾਰੇ ਨਾਗਰਿਕਾਂ ਨੂੰ ਅੰਮ੍ਰਿਤਸਰ ਵਿਖੇ ਕੁਆਰਨਟੀਨ ਕੀਤਾ ਜਾਵੇਗਾ। publive-image ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਵਾਪਿਸ ਪਰਤੇ 118 ਭਾਰਤੀ ਨਾਗਰਿਕ ਉਨ੍ਹਾਂ ਦੱਸਿਆ ਕਿ ਅਗਲੇ 7 ਦਿਨਾਂ 'ਚ ਇਨ੍ਹਾਂ ਸਾਰਿਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਜਣਗੇ ਅਤੇ ਰਿਪੋਰਟ ਨੈਗੇਟਿਵ ਆਉਣ ਉਪਰੰਤ ਹੀ ਇਨ੍ਹਾਂ ਨੂੰ ਇਕ ਹਫਤੇ ਲਈ ਘਰਾਂ ਚ ਕੁਆਰਨਟੀਨ ਰਹਿਣ ਦੇ ਨਿਰਦੇਸ਼ ਦੇ ਕੇ ਆਪੋ ਆਪਣੇ ਰਾਜਾਂ ਨੂੰ ਭੇਜਿਆ ਜਵੇਗਾ। ਵਤਨ ਪਰਤੇ ਭਾਰਤੀ ਆਪਣੀ ਘਰ ਵਾਪਸੀ ਤੇ ਖਾਸੇ ਖੁਸ਼ ਨਜਰ ਆਏ ਅਤੇ ਉਨ੍ਹਾਂ ਨੇ ਭਾਰਤ ਪਾਕ ਦੋਨਾਂ ਸਰਕਾਰਾਂ ਦਾ ਸ਼ੁਕਰੀਆ ਅਦਾ ਕੀਤਾ। -PTCNews-
118-indians indians-from-pakistan
Advertisment

Stay updated with the latest news headlines.

Follow us:
Advertisment