Fri, Jun 20, 2025
Whatsapp

12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ 'ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ

Reported by:  PTC News Desk  Edited by:  Shanker Badra -- July 02nd 2021 11:37 AM -- Updated: July 02nd 2021 11:38 AM
12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ 'ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ

12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ 'ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ

ਮਿਰਜ਼ਾਪੁਰ : ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ(Child marriage)ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਲਾੜੇ ਸਮੇਤ ਵਿਆਹ 'ਚ ਆਏ ਬਰਾਤੀਆਂ ਨੂੰ ਵੀ ਜੇਲ ਦੀਆਂ ਸਲਾਖਾਂ ਦੇ ਪਿੱਛੇ ਕਰ ਦਿੱਤਾ ਹੈ। ਲਾੜੀ ਦੀ ਉਮਰ 12 ਸਾਲ (12-year-old bride married )ਹੈ ਅਤੇ ਉਹ ਅੱਠਵੀਂ ਜਮਾਤ ਵਿਚ ਪੜ੍ਹਦੀ ਹੈ , ਜਦਕਿ ਲਾੜੇ ਦੀ ਉਮਰ 40 ਸਾਲ (40-year-old groom )ਦੱਸੀ ਜਾਂਦੀ ਹੈ। ਪੁਲਿਸ ਮਨੁੱਖੀ ਤਸਕਰੀ ਦੀ ਸ਼ੰਕਾ ਦੇ ਮੱਦੇਨਜ਼ਰ ਮਾਮਲੇ ਦੀ ਜਾਂਚ ਕਰ ਰਹੀ ਹੈ। [caption id="attachment_511709" align="aligncenter" width="300"] 12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ 'ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ ਇਹ ਮਾਮਲਾ ਮਿਰਜ਼ਾਪੁਰ ਦੇ ਲਾਲਗੰਜ ਥਾਣਾ ਖੇਤਰ ਅਧੀਨ ਆਉਂਦੇ ਕੋਟਾ ਘਾਟ ਬਿਜਰੀ ਪਿੰਡ ਦਾ ਹੈ। ਜਿੱਥੇ ਇੱਕ 12 ਸਾਲ ਦੀ ਲੜਕੀ ਦਾ ਅਤੇ 40 ਸਾਲ ਦੇ ਇੱਕ ਆਦਮੀ ਨਾਲ ਵਿਆਹ ਹੋ ਰਿਹਾ ਸੀ। ਜਿਵੇਂ ਹੀ ਇਹ ਮਾਮਲਾ ਸਾਹਮਣੇ ਤਾਂ ਪੂਰੇ ਖੇਤਰ ਵਿਚ ਹਲਚਲ ਮਚ ਗਈ। ਹੁਣ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। [caption id="attachment_511706" align="aligncenter" width="300"] 12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ 'ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ[/caption] ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਅਫ਼ਸਰ ਨੂੰ ਇਸ ਬਾਲ ਵਿਆਹ ਬਾਰੇ ਜਾਣਕਾਰੀ ਦਿੱਤੀ। ਟੀਮ ਮੌਕੇ 'ਤੇ ਪਹੁੰਚੀ ਅਤੇ ਵਿਆਹ ਨੂੰ ਅੱਧ ਵਿਚਕਾਰ ਹੀ ਬੰਦ ਕਰਵਾ ਦਿੱਤਾ। ਲਾੜੇ ਅਤੇ ਬਰਾਤ ਵਿੱਚ ਸ਼ਾਮਲ 8 ਤੋਂ 10 ਲੋਕਾਂ ਨੂੰ ਫੜ ਲਿਆ ਗਿਆ ਅਤੇ ਲਾਲਗੰਜ ਥਾਣੇ ਲਿਆਂਦਾ ਗਿਆ। ਜਿਥੇ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। [caption id="attachment_511708" align="aligncenter" width="300"] 12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ 'ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ[/caption] ਪੁਲਿਸ ਇਸ ਮਾਮਲੇ ਵਿੱਚ ਬਾਲ ਵਿਆਹ ਦੀ ਆੜ ਵਿੱਚ ਮਨੁੱਖੀ ਤਸਕਰੀ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ, ਕਿਉਂਕਿ ਸੀਤਾਪੁਰ ਨੇਪਾਲ ਨਾਲ ਜੁੜਿਆ ਜ਼ਿਲ੍ਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਕੁਝ ਲੋਕਾਂ ਵਿਚ ਸੀਤਾਪੁਰ ਭਾਜਪਾ ਦੇ ਯੂਥ ਪ੍ਰਧਾਨ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕੁੜੀ ਵਾਲਿਆਂ ਨੂੰ ਇਸ ਵਿਆਹ ਵਿੱਚ ਇਕ ਲੱਖ ਰੁਪਏ ਮਿਲਣੇ ਸੀ ,ਜਿਸ ਕਾਰਨ ਉਹ ਆਪਣੀ ਨਾਬਾਲਗ ਧੀ ਦਾ ਵਿਆਹ ਕਰਵਾ ਰਹੇ ਸੀ। [caption id="attachment_511711" align="aligncenter" width="300"] 12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ 'ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ[/caption] ਇਸ ਮਾਮਲੇ 'ਤੇ ਜ਼ਿਲ੍ਹਾ ਪ੍ਰੋਵੀਜ਼ਨਿੰਗ ਅਫਸਰ ਦਾ ਕਹਿਣਾ ਹੈ ਕਿ ਉਸ ਨੂੰ ਮੁਖਬਰਾਂ ਤੋਂ ਬਾਲ ਵਿਆਹ ਬਾਰੇ ਜਾਣਕਾਰੀ ਮਿਲੀ ਸੀ। ਇਹ ਮਾਮਲਾ ਲਾਲਗੰਜ ਦੇ ਪਿੰਡ ਬਿਜਰੀ ਦਾ ਹੈ। ਕੁੜੀ ਨਾਬਾਲਗ ਹੈ, ਉਸ ਦੀ ਉਮਰ 12 ਸਾਲ ਹੈ ਅਤੇ ਉਹ ਅੱਠਵੀਂ ਜਮਾਤ ਵਿਚ ਪੜ੍ਹਦੀ ਹੈ। ਉਸੇ ਸਮੇਂ ਲਾੜੇ ਦੀ ਉਮਰ 38 ਅਤੇ 40 ਸਾਲ ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਲਾੜੇ ਦਾ ਨਾਮ ਭਾਨੂ ਸ਼ੁਕਲਾ ਹੈ। [caption id="attachment_511709" align="aligncenter" width="300"] 12 ਸਾਲ ਦੀ ਦੁਲਹਨ 40 ਸਾਲ ਦਾ ਦੁਲਹਾ , 1 ਲੱਖ 'ਚ ਤੈਅ ਹੋਇਆ ਸੌਦਾ, ਕਈ ਬਰਾਤੀ ਗ੍ਰਿਫ਼ਤਾਰ[/caption] ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ LPG ਸਿਲੰਡਰ ਹੋਇਆ ਹੋਰ ਮਹਿੰਗਾ , ਪੜ੍ਹੋ 1 ਜੁਲਾਈ ਤੋਂ ਜਾਰੀ ਕੀਤੇ ਨਵੇਂ ਰੇਟ ਪਿੰਡ ਵਾਸੀਆਂ ਨੇ ਇਕ ਲੱਖ ਰੁਪਏ ਵਿੱਚ ਸੌਦਾ ਹੋਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਇਸ ਬਾਲ ਵਿਆਹ ਦੀ ਆੜ ਹੇਠ ਮਨੁੱਖੀ ਤਸਕਰੀ ਦੀ ਵੀ ਸੰਭਾਵਨਾ ਹੈ। ਕਿਉਂਕਿ ਕੁੜੀ ਕੋਲ ਸਮਾਜ ਦੀ ਹੈ ਅਤੇ ਲੜਕਾ ਬ੍ਰਾਹਮਣ ਸਮਾਜ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਤੇ ਡੀਪੀਓ ਦਾ ਕਹਿਣਾ ਹੈ ਕਿ ਹਰ ਇਕ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਕਿਸੇ ਵੀ ਸਥਿਤੀ ਵਿੱਚ ਰਿਹਾ ਨਹੀਂ ਕੀਤਾ ਜਾਵੇਗਾ। -PTCNews


Top News view more...

Latest News view more...

PTC NETWORK