ਤਰਨ ਤਾਰਨ: ਸ਼ਾਮ ਦੇ ਸਮੇ ਘਰੋ ਦੁੱਧ ਲੈਣ ਲਈ 14 ਸਾਲਾ ਲੜਕੀ ਨੂੰ ਅਗਵਾ ਕਰ ਕੀਤਾ ਜਬਰੀ ਬਲਾਤਕਾਰ
14 year old raped at farm house in Punjab, Tarntaran : ਪੀੜਤ ਲੜਕੀ ਮੁਤਾਬਕ ਜਦੋਂ ਉਹ ਸ਼ਾਮ ਦੇ ਸਮੇ ਘਰੋ ਦੁੱਧ ਲੈਣ ਵਾਸਤੇ ਗਈ ਤਾਂ ਇੱਕ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਵੱਲੋਂ ਉਸਨੂੰ ਜਬਰੀ ਅਗਵਾ ਕਰ ਨੇੜਲੇ ਪਿੰਡ ਘੜਕਾ ਵਿਖੇ ਬੰਬੀ 'ਤੇ ਲੈ ਜਾ ਕੇ ਉਸ ਨਾਲ ਵਾਰ ਵਾਰ ਬਲਾਤਕਾਰ ਕੀਤਾ ਗਿਆ। ਦੋਸ਼ੀਆਂ ਦੀ ਪਹਿਚਾਣ ਜਸਬੀਰ ਸਿੰਘ ਅਤੇ ਜੋਧਾ ਵਜੋਂ ਹੋਈ ਹੈ।
ਪੀੜਤ ਦੀ ਮਾਤਾ ਨੇ ਆਪਣੀ ਧੀ ਦੀ ਨਾਲ ਹੋਏ ਧੱਕੇ ਲਈ ਇਨਸਾਫ ਦੀ ਮੰਗ ਕੀਤੀ ਹੈ।
14 year old raped at farm house in Punjab, Tarntaran : ਉੱਧਰ ਤਰਨ ਤਾਰਨ ਦੀ ਥਾਣਾ ਚੋਹਲਾ ਪੁਲਿਸ ਦੇ ਐਸ ਐਚ ਉ ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋ ਉਕਤ ਕੇਸ ਵਿੱਚ ਦੋ ਵਿਆਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਫਿਲਹਾਲ ਦੋਵੇਂ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ।
—PTC News