Sun, Apr 28, 2024
Whatsapp

ਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ 'ਚੋਂ 280 ਕਰੋੜ ਦੀ ਹੈਰੋਇਨ ਜ਼ਬਤ

Written by  Ravinder Singh -- April 25th 2022 11:55 AM
ਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ 'ਚੋਂ 280 ਕਰੋੜ ਦੀ ਹੈਰੋਇਨ ਜ਼ਬਤ

ਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ 'ਚੋਂ 280 ਕਰੋੜ ਦੀ ਹੈਰੋਇਨ ਜ਼ਬਤ

ਅਹਿਮਦਾਬਾਦ : ਗੁਜਰਾਤ ਤੱਟੀ ਰੱਖਿਅਕ ਦਲ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਕਿਸ਼ਤੀ ਨੂੰ ਜ਼ਬਤ ਕੀਤਾ ਹੈ ਜਿਸ ਵਿਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 280 ਕਰੋੜ ਰੁਪਏ ਦੇ ਲਗਪਗ ਹੈ। ਭਾਰਤੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਅਰਬ ਸਾਗਰ ਵਿਚ ਸ਼ੱਕੀ ਹਾਲਤ ਤੇ ਭਾਰਤ ਦੇ ਪਾਣੀ ਵਿਚ ਦਾਖਲ ਹੋਣ ’ਤੇ ਕਿਸ਼ਤੀ ਦਾ ਪਿੱਛਾ ਕੀਤਾ ਗਿਆ ਤੇ ਨੌਂ ਪਾਕਿਸਤਾਨੀਆਂ ਨੂੰ ਹੈਰੋਇਨ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਗਿਆ। ਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ 'ਚੋਂ 280 ਕਰੋੜ ਦੀ ਹੈਰੋਇਨ ਜ਼ਬਤਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਰੱਖਿਆ ਬੁਲਾਰੇ ਨੇ  ਦੱਸਿਆ ਕਿ ਭਾਰਤੀ ਸਮੁੰਦਰੀ ਸੁਰੱਖਿਆ ਗਾਰਡ ਅਤੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਸੂਬੇ ਦੇ ਤੱਟ ਦੇ ਨੇੜੇ ਅਰਬ ਸਾਗਰ ਵਿੱਚ ਪਾਕਿਸਤਾਨ ਦੀ ਕਿਸ਼ਤੀ ਨੂੰ ਫੜ ਲਿਆ ਹੈ। ਇਸ ਕਿਸ਼ਤੀ ਵਿੱਚ ਚਾਲਕ ਸਣੇ 9 ਮੈਂਬਰ ਮੌਜੂਦ ਸਨ। ਤਲਾਸ਼ੀ ਲੈਣ ਉਤੇ ਕਿਸ਼ਤੀ ਵਿੱਚੋਂ 280 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ 'ਚੋਂ 280 ਕਰੋੜ ਦੀ ਹੈਰੋਇਨ ਜ਼ਬਤਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਕੋਸਟ ਗਾਰਡ ਦੇ ਜਹਾਜ਼ਾਂ ਨੇ ਪਾਕਿਸਤਾਨੀ ਕਿਸ਼ਤੀ 'ਅਲ ਹਜ' ਨੂੰ ਰੋਕਿਆ ਅਤੇ ਉਸ ਨੂੰ ਫੜ ਲਿਆ ਜਦੋਂ ਇਹ ਭਾਰਤੀ ਜਲ ਖੇਤਰ ਵਿਚ ਦਾਖਲ ਹੋਈ। ਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ 'ਚੋਂ 280 ਕਰੋੜ ਦੀ ਹੈਰੋਇਨ ਜ਼ਬਤਬਿਆਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਕਿਸ਼ਤੀ 'ਤੇ 280 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਕਿਸ਼ਤੀ ਅਤੇ ਇਸ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਅਗਲੇਰੀ ਜਾਂਚ ਲਈ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਜਾਖਾਊ ਬੰਦਰਗਾਹ 'ਤੇ ਲਿਆਂਦਾ ਗਿਆ। ਪੁਲਿਸ ਕਿਸ਼ਤੀ ਚਾਲਕ ਤੇ ਸਟਾਫ ਮੈਂਬਰਾਂ ਕੋਲੋਂ ਇਸ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਨਾਜਾਇਜ਼ ਕਾਲੋਨਾਈਜ਼ਰਾਂ ਖ਼ਿਲਾਫ਼ ਕਰੇਗੀ ਕਾਰਵਾਈ!


Top News view more...

Latest News view more...