Sun, Dec 15, 2024
Whatsapp

ਪਾਣੀਪਤ ਇਸਰਾਨਾ 'ਚ ਚੱਲਦੇ ਟਰੱਕ 'ਚ ਵੱਜੀ ਕਾਰ, 3 ਜ਼ਿੰਦਾ ਸੜੇ

Reported by:  PTC News Desk  Edited by:  Ravinder Singh -- April 15th 2022 05:22 PM
ਪਾਣੀਪਤ ਇਸਰਾਨਾ 'ਚ ਚੱਲਦੇ ਟਰੱਕ 'ਚ ਵੱਜੀ ਕਾਰ, 3 ਜ਼ਿੰਦਾ ਸੜੇ

ਪਾਣੀਪਤ ਇਸਰਾਨਾ 'ਚ ਚੱਲਦੇ ਟਰੱਕ 'ਚ ਵੱਜੀ ਕਾਰ, 3 ਜ਼ਿੰਦਾ ਸੜੇ

ਪਾਣੀਪਤ : ਪਾਣੀਪਤ ਦੇ ਇਸਰਾਨਾ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਪਾਣੀਪਤ-ਰੋਹਤਕ ਹਾਈਵੇਅ ਉਤੇ ਟਰੱਕ ਦੀ ਕਾਰ ਨਾਲ ਟੱਕਰ ਹੋ ਗਈ। ਕਾਰ ਨੂੰ ਅੱਗ ਲੱਗ ਗਈ। ਕਾਰ 'ਚ ਸਵਾਰ ਤਿੰਨ ਲੋਕ ਜ਼ਿੰਦਾ ਸੜ ਗਏ। ਕਰੀਬ 45 ਮਿੰਟ ਤੱਕ ਕਾਰ ਸੜਦੀ ਰਹੀ। ਹਾਦਸਾ ਦੁਪਹਿਰ ਕਰੀਬ 12:15 ਵਜੇ ਵਾਪਰਿਆ। ਤਿੰਨੋਂ ਲਾਸ਼ਾਂ ਦੀ ਪਛਾਣ ਹੋ ਗਈ ਹੈ। ਪਾਣੀਪਤ ਇਸਰਾਨਾ 'ਚ ਚੱਲਦੇ ਟਰੱਕ 'ਚ ਵੱਜੀ ਕਾਰ, 3 ਜ਼ਿੰਦਾ ਸੜੇਸੋਨੀਪਤ ਦੀ ਐਚਆਰ 10 ਏਸੀ 5675 ਨੰਬਰ ਦੀ ਕਾਰ ਪਾਣੀਪਤ ਤੋਂ ਗੋਹਾਨਾ ਵੱਲ ਜਾ ਰਹੀ ਸੀ। ਇਸਰਾਣਾ ਅਨਾਜ ਮੰਡੀ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਦੋਂ ਤੱਕ ਡਰਾਈਵਰ ਕਾਰ ਨੂੰ ਸੰਭਾਲ ਸਕਿਆ ਤਾਂ ਅੱਗ ਲੱਗ ਗਈ। ਕਾਰ ਨੂੰ ਅੱਗ ਲੱਗਦੇ ਹੀ ਇਸਰਾਨਾ ਅਨਾਜ ਮੰਡੀ ਤੇ ਆਸ-ਪਾਸ ਦੇ ਲੋਕ ਇਸ ਨੂੰ ਬੁਝਾਉਣ ਲਈ ਭੱਜੇ। ਲੋਕਾਂ ਨੇ ਰੌਲਾ ਪਾਇਆ ਪਰ ਕਾਰ ਸਵਾਰ ਬਾਹਰ ਨਹੀਂ ਨਿਕਲ ਸਕੇ। ਕਾਰ ਸੀਐਨਜੀ ਨਾਲ ਚੱਲ ਰਹੀ ਸੀ। ਟੱਕਰ ਕਾਰਨ ਕਾਰ ਦੇ ਦਰਵਾਜ਼ੇ ਵੀ ਬੰਦ ਹੋ ਗਏ। ਇਸ ਕਾਰਨ ਕਾਰ 'ਚ ਸਵਾਰ ਵਿਅਕਤੀ ਬਾਹਰ ਨਹੀਂ ਨਿਕਲ ਸਕੇ। ਅੱਗ ਨੇ ਕਾਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ।ਪੁਲਿਸ ਨੇ ਜਾਣਾਕਰੀ ਦਿੰਦੇ ਹੋਏ ਦੱਸਿਆ ਕਿ ਪਾਣੀਪਤ-ਰੋਹਤਕ ਰਾਸ਼ਟਰੀ ਰਾਜਮਾਰਗ 'ਤੇ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਕਾਰਨ ਤਿੰਨ ਲੋਕ ਝੁਲਸ ਗਏ। ਕਰੀਬ 45 ਮਿੰਟ ਤੱਕ ਕਾਰ ਸੜਦੀ ਰਹੀ। ਕਾਰ 'ਚੋਂ ਇਕ ਵੀ ਵਿਅਕਤੀ ਬਾਹਰ ਨਹੀਂ ਨਿਕਲਿਆ। ਲੋਕਾਂ ਨੇ ਕਿਸੇ ਤਰ੍ਹਾਂ ਕਾਰ ਨੂੰ ਲੱਗੀ ਅੱਗ ਨੂੰ ਬੁਝਾਇਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਪਹੁੰਚ ਗਈ। ਪੁਲਿਸ ਟੀਮ ਨੇ ਕਾਰ ਦੀ ਭੰਨ-ਤੋੜ ਕੀਤੀ। ਕਾਰ ਦੇ ਅੰਦਰ ਤਿੰਨ ਲੋਕਾਂ ਦੀਆਂ ਲਾਸ਼ਾਂ ਪਈਆਂ ਸਨ। ਤਿੰਨੋਂ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ। ਕਾਰ 'ਚ ਜ਼ਿੰਦਾ ਸੜਨ ਵਾਲਿਆਂ 'ਚੋਂ ਇਕ ਦੀ ਪਛਾਣ ਹੋ ਗਈ ਹੈ। ਪਾਣੀਪਤ ਇਸਰਾਨਾ 'ਚ ਚੱਲਦੇ ਟਰੱਕ 'ਚ ਵੱਜੀ ਕਾਰ, 3 ਜ਼ਿੰਦਾ ਸੜੇਕਾਰ ਵਿੱਚ ਜ਼ਿੰਦਾ ਸੜਨ ਵਾਲਿਆਂ ਵਿੱਚ ਬਰੌਤ ਦੇ ਪਿੰਡ ਹੇਲਵਾੜੀ ਦੇ ਵਿਕਰਾਂਤ ਰਾਠੀ, ਪਾਣੀਪਤ ਪਿੰਡ ਬਰਾਨਾ ਦੇ ਸ਼ੁਗਮ ਤੇ ਜਲਾਲਪੁਰ ਦੇ ਪੰਕਜ ਸ਼ਾਮਲ ਸਨ। ਵਿਕਰਾਂਤ ਦੇ ਪਿਤਾ ਸੀਤਮਪਾਲ ਰਾਠੀ ਫੌਜ ਤੋਂ ਸੇਵਾਮੁਕਤ ਹਨ ਅਤੇ ਇਸ ਸਮੇਂ ਨੂਰਵਾਲਾ ਵਿੱਚ ਰਹਿੰਦੇ ਹਨ। ਵਿਕਰਾਂਤ ਸੈਕਟਰ 18 ਵਿੱਚ ਕਿਰਾਏ ਉਤੇ ਰਹਿੰਦਾ ਹੈ। ਪੁਲਿਸ ਨੇ ਦੱਸਿਆ ਕਿ ਵਿਕਰਾਂਤ ਦੀਆਂ ਦੋ ਪੈਥੋਲੋਜੀ ਲੈਬ ਹਨ। ਘਰ 'ਚ ਸ਼ਾਮ ਨੂੰ ਦੇਵੀ ਮਾਂ ਦਾ ਜਾਗਰਣ ਵੀ ਹੋਇਆ। ਉਸਦੀ ਪਤਨੀ ਰੇਣੂ ਰਾਠੀ ਇੱਕ ਫਿਜ਼ੀਓਥੈਰੇਪਿਸਟ ਹੈ ਅਤੇ ਉਸਦਾ ਦੋ ਮਹੀਨੇ ਦਾ ਬੇਟਾ ਹੈ। ਇਸ ਦੇ ਨਾਲ ਹੀ ਸ਼ੁਗਮ ਵਿਕਰਾਂਤ ਦੀ ਲੈਬ 'ਚ ਕੰਮ ਕਰਦਾ ਸੀ ਤੇ ਪੰਕਜ ਦੀ ਵੱਖਰੀ ਲੈਬ ਸੀ। ਪਾਣੀਪਤ ਇਸਰਾਨਾ 'ਚ ਚੱਲਦੇ ਟਰੱਕ 'ਚ ਵੱਜੀ ਕਾਰ, 3 ਜ਼ਿੰਦਾ ਸੜੇ ਐਸਪੀ ਪੂਜਾ ਵਸ਼ਿਸ਼ਟ ਵੀ ਮੌਕੇ 'ਤੇ ਪਹੁੰਚ ਗਏ। ਇਸ ਮੌਕੇ ਉਨ੍ਹਾਂ ਨਾਲ ਡੀਐਸਪੀ ਸੰਦੀਪ, ਇਸਰਾਣਾ ਦੇ ਨਾਇਬ ਤਹਿਸੀਲਦਾਰ ਸੌਰਭ ਸ਼ਰਮਾ ਵੀ ਮੌਜੂਦ ਸਨ। ਲਾਸ਼ਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਐਸਐਚਓ ਦੀਪਕ ਰੰਗਾ ਨੇ ਦੱਸਿਆ ਕਿ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਕਾਰ ਵਿੱਚ ਰੱਖੇ ਕਾਗਜ਼ ਵੀ ਪੂਰੀ ਤਰ੍ਹਾਂ ਸੜ ਗਏ ਹਨ। ਕਾਰ ਦਾ ਨੰਬਰ ਲੈ ਕੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਕਾਰ ਸੀਐਨਜੀ ਦੀ ਸੀ। ਇਹ ਵੀ ਪੜ੍ਹੋ : ਸੰਸਾਰਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ


Top News view more...

Latest News view more...

PTC NETWORK