Tue, Jul 15, 2025
Whatsapp

3 ਹਜ਼ਾਰ ਈ.ਟੀ.ਟੀ. ਅਧਿਆਪਕ ਹੋਣਗੇ ਮਾਸਟਰ ਕੇਡਰ 'ਚ ਪ੍ਰੋਮੋਟ : ਸਿੱਖਿਆ ਸਕੱਤਰ

Reported by:  PTC News Desk  Edited by:  Shanker Badra -- June 01st 2021 07:11 PM
3 ਹਜ਼ਾਰ ਈ.ਟੀ.ਟੀ. ਅਧਿਆਪਕ ਹੋਣਗੇ ਮਾਸਟਰ ਕੇਡਰ 'ਚ ਪ੍ਰੋਮੋਟ : ਸਿੱਖਿਆ ਸਕੱਤਰ

3 ਹਜ਼ਾਰ ਈ.ਟੀ.ਟੀ. ਅਧਿਆਪਕ ਹੋਣਗੇ ਮਾਸਟਰ ਕੇਡਰ 'ਚ ਪ੍ਰੋਮੋਟ : ਸਿੱਖਿਆ ਸਕੱਤਰ

ਚੰਡੀਗੜ੍ਹ : 3000 ਈਟੀਟੀ ਅਧਿਆਪਕਾਂ ਦੀ ਬਹੁਤ ਜਲਦ ਮਾਸਟਰ ਕੇਡਰ ਵਿਚ ਤਰੱਕੀ ਹੋਣ ਜਾ ਰਹੀ ਹੈ। ਇਹ ਜਾਣਕਾਰੀ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਬਾਠ ਨਾਲ ਹੋਈ ਅਹਿਮ ਜੂਮ ਮੀਟਿੰਗ ਦੌਰਾਨ ਦਿੱਤੀ। ਮੀਟਿੰਗ ਦੌਰਾਨ ਸ.ਬਾਠ ਵਲੋਂ ਈ ਟੀ ਟੀ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਲਾਗੂ ਕਰਵਾਉਣ ਅਤੇ ਈਟੀਟੀ ਅਧਿਆਪਕਾਂ ਦੀ  ਮਾਸਟਰ ਕੇਡਰ ਵਿਚ  ਤਰੱਕੀ ਕਰਨ ਦਾ ਮੁੱਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਕੋਲ ਪ੍ਰਮੁੱਖਤਾ ਨਾਲ ਉਠਾਇਆ ਗਿਆ। ਪੜ੍ਹੋ ਹੋਰ ਖ਼ਬਰਾਂ : LPG ਗੈਸ ਸਿਲੰਡਰ ਦੇ ਰੇਟ ਵਿਚ ਵੱਡੀ ਕਟੌਤੀ, ਪੜ੍ਹੋ ਇਸ ਮਹੀਨੇ ਦਾ ਨਵਾਂ ਰੇਟ   [caption id="attachment_502384" align="aligncenter" width="300"]3 thousand ETT Teachers will be promoted in master cadre : Education Secretary Krishan Kumar 3 ਹਜ਼ਾਰ ਈ.ਟੀ.ਟੀ. ਅਧਿਆਪਕ ਹੋਣਗੇ ਮਾਸਟਰ ਕੇਡਰ 'ਚ ਪ੍ਰੋਮੋਟ : ਸਿੱਖਿਆ ਸਕੱਤਰ[/caption] ਇਸ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ ਦੀਆਂ ਬਦਲੀਆਂ ਬਹੁਤ ਜਲਦ ਲਾਗੂ ਕਰ ਦਿੱਤੀਆਂ ਜਾਣਗੀਆਂ ਅਤੇ ਈਟੀਟੀ ਅਧਿਆਪਕਾਂ ਤੋਂ ਮਾਸਟਰ ਕੇਡਰ ਦੀ ਤਰੱਕੀ ਲਈ ਪ੍ਰਕਿਰਿਆ ਜਾਰੀ ਹੈ ਅਤੇ 3000 ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਾਸਟਰ ਕੇਡਰ ਵਿਚ  ਤਰੱਕੀ ਮਿਲੇਗੀ। [caption id="attachment_502385" align="aligncenter" width="300"]3 thousand ETT Teachers will be promoted in master cadre : Education Secretary Krishan Kumar 3 ਹਜ਼ਾਰ ਈ.ਟੀ.ਟੀ. ਅਧਿਆਪਕ ਹੋਣਗੇ ਮਾਸਟਰ ਕੇਡਰ 'ਚ ਪ੍ਰੋਮੋਟ : ਸਿੱਖਿਆ ਸਕੱਤਰ[/caption] ਉਹਨਾਂ ਇਹ ਵੀ ਦੱਸਿਆ ਕਿ ਇਹ ਤਰੱਕੀਆਂ ਨਰੋਲ ਈ ਪੰਜਾਬ ਤੇ ਦਿੱਤੇ ਗਏ ਵੇਰਵੇ ਦੇ ਆਧਾਰ ਤੇ ਹੋਣਗੀਆਂ ਅਤੇ ਕਿਸੇ ਵੀ ਅਧਿਆਪਕ ਤੋਂ ਕੋਈ ਡਾਕੂਮੈਂਟ ਨਹੀਂ ਮੰਗਿਆ ਜਾਵੇਗਾ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੇ ਇਹ ਵੀ ਦੱਸਿਆ ਕਿ ਪ੍ਰੀ - ਪ੍ਰਾਇਮਰੀ ਦੀਆਂ 8393 ਅਸਾਮੀਆਂ ਲਈ ਜੂਨ ਦੇ ਅੰਤ ਵਿੱਚ ਟੈਸਟ ਹੋਵੇਗਾ। ਜਲੰਧਰ ਜਿਲੇ ਦੇ ਸੀ ਐਚ ਟੀ  ਅਧਿਆਪਕਾਂ ਦੀ ਬਦਲੀ ਦਾ ਮਸਲਾ ਵੀ ਜਲਦ ਹੱਲ ਹੋਵੇਗਾ। [caption id="attachment_502387" align="aligncenter" width="260"]3 thousand ETT Teachers will be promoted in master cadre : Education Secretary Krishan Kumar 3 ਹਜ਼ਾਰ ਈ.ਟੀ.ਟੀ. ਅਧਿਆਪਕ ਹੋਣਗੇ ਮਾਸਟਰ ਕੇਡਰ 'ਚ ਪ੍ਰੋਮੋਟ : ਸਿੱਖਿਆ ਸਕੱਤਰ[/caption] ਇਸ ਮੌਕੇ ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜ੍ਹੈਚ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਭਗਤਾ ਅਤੇ ਬਲਰਾਜ ਸਿੰਘ ਘਲੋਟੀ, ਜਗਤਾਰ ਸਿੰਘ ਮਨੈਲਾ, ਉਂਕਾਰ ਸਿੰਘ ਗੁਰਦਾਸਪੁਰ ਹਰਿੰਦਰ ਪੱਲਾ ਅੰਮ੍ਰਿਤਸਰ, ਸ਼ਿਵਰਾਜ ਸਿੰਘ ਜਲੰਧਰ, ਰਾਜੇਸ਼ ਕੁਮਾਰ ਮਾਨਸਾ, ਸ੍ਰੀ ਰਾਮ ਚੌਧਰੀ ਨਵਾਂ ਸ਼ਹਿਰ,ਸ਼ਿਵ ਕੁਮਾਰ ਰਾਣਾ ਮੋਹਾਲੀ, ਸੋਮਨਾਥ ਹੁਸ਼ਿਆਰਪਰ, ਅਨੂਪ ਸ਼ਰਮਾ ਪਟਿਆਲਾ, ਗੁਰਪ੍ਰੀਤ ਬਰਾੜ ਮੁਕਤਸਰ ਸਾਹਿਬ ਰਾਜਾ ਕੋਹਲੀ ਫਾਜਲਿਕਾ, ਕੁਲਵਿੰਦਰ ਜਹਾਂਗੀਰ ਸੰਗਰੂਰ, ਜਸਵਿੰਦਰ ਬਰਗਾੜੀ ਫਰੀਦਕੋਟ, ਸੰਪੂਰਨ ਵਿਰਕ ਫ਼ਿਰੋਜ਼ਪੁਰ ਆਦਿ ਯੂਨੀਅਨ ਆਗੂ ਹਾਜ਼ਰ ਸਨ। -PTCNews


Top News view more...

Latest News view more...

PTC NETWORK
PTC NETWORK