Tue, Jun 18, 2024
Whatsapp

ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ 2 ਔਰਤਾਂ ਤੇ ਇਕ ਬੱਚੇ ਸਮੇਤ 6 ਜਣੇ ਗੰਭੀਰ ਜ਼ਖ਼ਮੀ

Written by  Ravinder Singh -- August 12th 2022 09:19 AM
ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ 2 ਔਰਤਾਂ ਤੇ ਇਕ ਬੱਚੇ ਸਮੇਤ 6 ਜਣੇ ਗੰਭੀਰ ਜ਼ਖ਼ਮੀ

ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ 2 ਔਰਤਾਂ ਤੇ ਇਕ ਬੱਚੇ ਸਮੇਤ 6 ਜਣੇ ਗੰਭੀਰ ਜ਼ਖ਼ਮੀ

ਬਠਿੰਡਾ : ਬਠਿੰਡਾ ਵਿਖੇ ਅਚਾਨਕ ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਭੱਜ-ਦੌੜ ਮਚ ਗਈ। ਬਠਿੰਡਾ ਦੇ ਦੀਪ ਨਗਰ ਵਿੱਚ ਅਚਾਨਕ ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਈ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਛੱਤਾਂ ਦੇ ਡਿੱਗਣ ਨਾਲ ਆਪਣੇ ਕਿਰਾਏ ਦੇ ਮਕਾਨਾਂ ਵਿੱਚ ਬੈਠੇ ਲੋਕਾਂ ਵਿੱਚ ਇੱਕ ਬੱਚਾ, ਦੋ ਔਰਤਾਂ ਤੇ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ 2 ਔਰਤਾਂ ਤੇ ਇਕ ਬੱਚੇ ਸਮੇਤ 6 ਜਣੇ ਗੰਭੀਰ ਜ਼ਖ਼ਮੀਜਾਣਕਾਰੀ ਅਨੁਸਾਰ ਬਠਿੰਡਾ ਦੇ ਦੀਪ ਨਗਰ ਵਿੱਚ ਬਣੇ ਮਕਾਨਾਂ ਦੀ ਮੁਰੰਮਤ ਕੀਤੀ ਜਾ ਰਹੀ ਸੀ ਤਾਂ ਉਸ ਦੇ ਨਾਲ ਲੱਗਦੇ ਤਿੰਨ ਮਕਾਨਾਂ ਦੀਆਂ ਅਚਾਨਕ ਛੱਤਾਂ ਡਿੱਗ ਪਈਆਂ। ਛੱਤ ਦੇ ਹੇਠਾਂ ਮਕਾਨ ਵਿੱਚ ਰਹਿੰਦੇ ਲੋਕ ਦਬ ਗਏ ਜਿਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ ਤੇ ਸਮਾਜ ਸੇਵੀ ਸੰਸਥਾਵਾਂ ਸਹਾਰਾ ਜਨ ਸੇਵਾ ਦੀਆਂ ਐਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਜਿਥੇ ਜ਼ਖ਼ਮੀਆਂ ਵਿੱਚ ਇਕ ਬੱਚਾ, ਦੋ ਔਰਤਾਂ ਅਤੇ ਤਿੰਨ ਵਿਅਕਤੀ ਸ਼ਾਮਿਲ ਸਨ। ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ 2 ਔਰਤਾਂ ਤੇ ਇਕ ਬੱਚੇ ਸਮੇਤ 6 ਜਣੇ ਗੰਭੀਰ ਜ਼ਖ਼ਮੀਜ਼ਖ਼ਮੀ ਔਰਤਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਿਲ ਸੀ। ਜ਼ਖ਼ਮੀਆਂ ਨੇ ਦੱਸਿਆ ਕਿ ਮਕਾਨ ਮਾਲਕ ਵੱਲੋਂ ਆਸ ਪਾਸ ਦੇ ਮਕਾਨਾਂ ਦੀ ਮੁਰੰਮਤ ਕਰਨ ਲਈ ਭੰਨ ਤੋੜ ਕੀਤੀ ਜਾ ਰਹੀ ਸੀ ਤਾਂ ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ। ਉਨ੍ਹਾਂ ਅੱਗੇ ਦੱਸਿਆ ਕਿ ਮਕਾਨ ਮਾਲਕ ਨੇ ਉਨ੍ਹਾਂ ਨੂੰ ਮੁਰੰਮਤ ਬਾਰੇ ਦੱਸਿਆ ਤੱਕ ਨਹੀਂ, ਨਹੀ ਤਾਂ ਉਹ ਬਾਹਰ ਨਿਕਲ ਜਾਂਦੇ। ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ 2 ਔਰਤਾਂ ਤੇ ਇਕ ਬੱਚੇ ਸਮੇਤ 6 ਜਣੇ ਗੰਭੀਰ ਜ਼ਖ਼ਮੀਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਦੱਸਿਆ ਕਿ ਜਿਸ ਮਕਾਨ ਦੀ ਛੱਤ ਡਿੱਗੀ ਸੀ ਉਸ ਮਕਾਨ ਦੇ ਨਾਲ ਦੇ ਮਕਾਨ ਦੀ ਮੁਰੰਮਤ ਕਰਨ ਸਮੇਂ ਪਈ ਧਮਕ ਨਾਲ ਇਨ੍ਹਾਂ ਮਕਾਨਾਂ ਦੀਆਂ ਛੱਤਾਂ ਵੀ ਡਿੱਗ ਪਈਆਂ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਵੀ ਪੜ੍ਹੋ : ਪੰਜਾਬ ਬੰਦ ਨੂੰ ਲੈ ਕੇ ਦੋ ਧੜਿਆਂ 'ਚ ਵੰਡਿਆ ਗਿਆ ਵਾਲਮੀਕਿ ਭਾਈਚਾਰਾ, ਬੰਦ ਨੂੰ ਲੈ ਕੇ ਭੰਬਲਭੂਸਾ


Top News view more...

Latest News view more...

PTC NETWORK