Sun, Oct 11, 2026
Whatsapp

ਕਸ਼ਮੀਰ 'ਚ ਇਸ ਸਾਲ ਹੁਣ ਤੱਕ 62 ਅੱਤਵਾਦੀਆਂ ਨੂੰ ਮਾਰਿਆ: ਆਈ.ਜੀ

Reported by:  PTC News Desk  Edited by:  Pardeep Singh -- April 28th 2022 07:02 PM
ਕਸ਼ਮੀਰ 'ਚ ਇਸ ਸਾਲ ਹੁਣ ਤੱਕ 62 ਅੱਤਵਾਦੀਆਂ ਨੂੰ ਮਾਰਿਆ: ਆਈ.ਜੀ

ਕਸ਼ਮੀਰ 'ਚ ਇਸ ਸਾਲ ਹੁਣ ਤੱਕ 62 ਅੱਤਵਾਦੀਆਂ ਨੂੰ ਮਾਰਿਆ: ਆਈ.ਜੀ

ਸ਼੍ਰੀਨਗਰ:ਕਸ਼ਮੀਰ ਘਾਟੀ 'ਚ ਸੁਰੱਖਿਆ ਬਲਾਂ ਨੇ ਇਸ ਸਾਲ ਹੁਣ ਤੱਕ 62 ਅੱਤਵਾਦੀਆਂ ਨੂੰ ਵੱਖ-ਵੱਖ ਮੁਕਾਬਲੇ 'ਚ ਮਾਰ ਦਿੱਤਾ ਹੈ। ਜਿਨ੍ਹਾਂ 'ਚ 15 ਵਿਦੇਸ਼ੀ ਅੱਤਵਾਦੀ ਵੀ ਸ਼ਾਮਿਲ ਹਨ। 62 ਅੱਤਵਾਦੀ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਏ ਸਨ। ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਵਿਜੇ ਕੁਮਾਰ ਨੇ ਕਿਹਾ ਕਿ ਮਾਰੇ ਗਏ 62 ਅੱਤਵਾਦੀਆਂ ਵਿੱਚੋਂ 39 ਲਸ਼ਕਰ-ਏ-ਤੋਇਬਾ ਅਤੇ 15 ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ।  ਉਨ੍ਹਾਂ ਨੇ ਟਵਿੱਟਰ 'ਤੇ ਦੱਸਿਆ ਕਿ ਇਸ ਤੋਂ ਇਲਾਵਾ ਹਿਜ਼ਬੁਲ ਮੁਜਾਹਿਦੀਨ ਦੇ ਛੇ ਅਤੇ ਅਲ ਬਦਰ ਦੇ ਦੋ ਅੱਤਵਾਦੀ ਵੀ ਮਾਰੇ ਗਏ ਹਨ। ਵਾਦੀ ਦੇ ਪੁਲਿਸ ਮੁਖੀ ਨੇ ਕਿਹਾ ਕਿ 62 ਅੱਤਵਾਦੀਆਂ 'ਚੋਂ 47 ਸਥਾਨਕ ਸਨ ਜਦਕਿ 15 ਵਿਦੇਸ਼ੀ ਸਨ। ਇਹ ਵੀ ਪੜ੍ਹੋ:ਪੰਚਾਇਤੀ ਜ਼ਮੀਨ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ, 29 ਏਕੜ ਜ਼ਮੀਨ ਦਾ ਲਿਆ ਕਬਜ਼ਾ, ਕਹੀ ਇਹ ਵੱਡੀ ਗੱਲ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK