Sun, Sep 13, 2026
Whatsapp

ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ, ਨਵੇਂ ਚੁਣੇ ਵਿਧਾਇਕਾਂ ਲਈ ਲਗਾਇਆ ਜਾਵੇਗਾ ਸਿਖਲਾਈ ਕੈਂਪ

Reported by:  PTC News Desk  Edited by:  Pardeep Singh -- May 12th 2022 08:57 AM
ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ, ਨਵੇਂ ਚੁਣੇ ਵਿਧਾਇਕਾਂ ਲਈ ਲਗਾਇਆ ਜਾਵੇਗਾ ਸਿਖਲਾਈ ਕੈਂਪ

ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ, ਨਵੇਂ ਚੁਣੇ ਵਿਧਾਇਕਾਂ ਲਈ ਲਗਾਇਆ ਜਾਵੇਗਾ ਸਿਖਲਾਈ ਕੈਂਪ

ਚੰਡੀਗੜ੍ਹ:  ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੁਣੇ ਗਏ ਪੰਜਾਬ ਦੇ ਨਵੇਂ ਵਿਧਾਇਕਾਂ ਨੂੰ ਕਈ ਨੁਕਤੇ ਦੱਸਣ ਲਈ ਪੰਜਾਬ ਸਰਕਾਰ ਵੱਲੋਂ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 31 ਮਈ ਤੋਂ 3 ਜੂਨ ਤੱਕ ਲਗਾਇਆ ਜਾਵੇਗਾ। ਸਿਖਲਾਈ ਕੈਂਪ ਤਿੰਨ ਦਿਨ ਦਾ ਹੋਵੇਗਾ। ਇਸ ਕੈਪ ਵਿੱਚ ਵਿਧਾਇਕਾਂ ਦੀ ਕਲਾਸ ਸਵੇਰੇ 10 ਵਜੇ ਤੋਂ ਸ਼ਾਮ 5 ਹੋਵੇਗੀ। ਇਸ ਸਿਖਲਾਈ ਕੈਂਪ ਵਿੱਚ ਮੁੱਖ ਮੰਤਰੀ, 8 ਮੰਤਰੀਆਂ ਸਮੇਤ 85 ਵਿਧਾਇਕ ਸਿਖਲਾਈ ਕੈਂਪ ਵਿੱਚ ਭਾਗ ਲੈਣਗੇ। ਇਸ ਕੈਂਪ ਵਿੱਚ ਵਿਧਾਇਕਾਂ ਨੂੰ ਉਨ੍ਹਾਂ ਦਾ ਕੰਮ ਸਮਝਾਇਆ ਜਾਵੇਗਾ।  ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਕਹਿਣਾ ਹੈ ਕਿ ਇਹ ਕੈਂਪ ਬਜਟ ਸੈਸ਼ਨ ਤੋਂ ਪਹਿਲਾ ਲਗਾਇਆ ਜਾਵੇਗਾ। ਇਸ ਸਿਖਲਾਈ ਕੈਂਪ ਵਿੱਚ ਸਿਖਲਾਈ ਦੇਣ ਲਈ ਲੋਕ ਸਭਾ ਤੋਂ ਸਟਾਫ ਆਵੇਗਾ। ਇਹ ਵੀ ਪੜ੍ਹੋ:CM ਭਗਵੰਤ ਮਾਨ ਨੇ ਨਸ਼ਾ ਦੇ ਮੁੱਦੇ ਨੂੰ ਲੈ ਕੇ ਅੱਜ ਫਿਰ ਬੁਲਾਈ ਮੀਟਿੰਗ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK