Tue, Jun 17, 2025
Whatsapp

ਮੌਤ ਦੀ ਭੇਂਟ ਚੜ੍ਹੇ ਦੋ ਕਿਸਾਨ, ਇਕ ਨੇ ਕਰਜ਼ੇ ਹੇਠ ਦੱਬੇ ਨੇ ਲਈ ਆਪਣੀ ਜਾਨ, ਤਾਂ ਦੂਜਾ ਹੋਇਆ ਹਾਦਸੇ ਦਾ ਸ਼ਿਕਾਰ

Reported by:  PTC News Desk  Edited by:  Jagroop Kaur -- February 21st 2021 05:22 PM
ਮੌਤ ਦੀ ਭੇਂਟ ਚੜ੍ਹੇ ਦੋ ਕਿਸਾਨ, ਇਕ ਨੇ ਕਰਜ਼ੇ ਹੇਠ ਦੱਬੇ ਨੇ ਲਈ ਆਪਣੀ ਜਾਨ, ਤਾਂ ਦੂਜਾ ਹੋਇਆ ਹਾਦਸੇ ਦਾ ਸ਼ਿਕਾਰ

ਮੌਤ ਦੀ ਭੇਂਟ ਚੜ੍ਹੇ ਦੋ ਕਿਸਾਨ, ਇਕ ਨੇ ਕਰਜ਼ੇ ਹੇਠ ਦੱਬੇ ਨੇ ਲਈ ਆਪਣੀ ਜਾਨ, ਤਾਂ ਦੂਜਾ ਹੋਇਆ ਹਾਦਸੇ ਦਾ ਸ਼ਿਕਾਰ

ਇੱਕ ਪਾਸੇ ਕਿਸਾਨ ਆਪਣੀ ਮੰਗਾਂ ਨੂੰ ਮਨਵਾਉਣ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿਲੀ ਸਰਹੱਦਾਂ 'ਤੇ ਡਟੇ ਹਨ ਉਥੇ ਹੀ ਕੁਝ ਕਿਸਾਨ ਅਜਿਹੇ ਵੀ ਹਨ ਜੋ ਸਰਕਾਰ ਵੱਲੋਂ ਦਿੱਤੇ ਗਏ ਕਰਜ਼ ਮੁਆਫੀ ਦੇ ਦਘੋਖੇ ਦਾ ਸ਼ਿਕਾਰ ਹੋ ਰਹੇ ਹਨ। ਅਤੇ ਆਪਣੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਤੋਂ ਜਿਥੇ ਨਜ਼ਦੀਕੀ ਪਿੰਡ ਗੁਜਰਪੁਰਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੜ੍ਹੋ ਹੋਰ ਖ਼ਬਰਾਂ : ਵਿਆਹ ਵਾਲੀ ਗੱਡੀ ‘ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ 

ਜਾਣਕਾਰੀ ਮੁਤਾਬਿਕ ਮ੍ਰਿਤਕ ਜਰਨੈਲ ਸਿੰਘ ਪੁੱਤਰ ਦਲਬੀਰ ਸਿੰਘ (45) ਵਾਸੀ ਪਿੰਡ ਗੁੱਜਰਪੁਰਾ (ਤਰਨਤਾਰਨ) ਜਿਸ ਕੋਲ ਪਿੰਡ ਦੇ ਨਜ਼ਦੀਕ ਦਰਿਆ ਬਿਆਸ ਦੇ ਮੰਡ ਖੇਤਰ ਵਿਚ ਸਿਰਫ਼ 2 ਏਕੜ ਵਾਹੀਯੋਗ ਜ਼ਮੀਨ ਸੀ ਅਤੇ ਮ੍ਰਿਤਕ ਦੇ ਸਿਰ 'ਤੇ 17 ਲੱਖ ਰੁਪਏ ਦਾ ਕਰਜ਼ਾ ਸੀ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪੜ੍ਹੋ ਹੋਰ ਖ਼ਬਰਾਂ : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਰਿਕਾਰਡ ਵਾਧਾ ਉਥੇ ਹੀ ਜਿਥੇ ਕਰਜ਼ ਤੋਂ ਤੰਗ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਤਾਂ ਉਥੇ ਹੀ ਕਿਸਾਨੀ ਬਿੱਲਾਂ ਨੂੰ ਰੱਦ ਕਰਵਾਉਣ ਵਾਲੇ ਲੋਕਾਂ ਚ ਸ਼ਾਮਿਲ ਇਕ ਹੋਰ ਕਿਸਾਨ ਨੇ ਆਪਣੀ ਜਾਨ ਗੁਆ ਦਿੱਤੀ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਗੁਰਦਾਸਪੁਰ ਤੋਂ ਟਰੈਕਟਰ-ਟਰਾਲੀਆਂ ਰਾਹੀਂ ਜਥਾ ਰਵਾਨਾ ਹੋਇਆ, ਜਿਸ ਵਿਚ ਪਿੰਡ ਨਰਪੁਰ ਦਾ ਵਾਸੀ ਕਿਸਾਨ ਜਗੀਰ ਸਿੰਘ ਪੁੱਤਰ ਗਿਆਨ ਸਿੰਘ (55) ਵੀ ਸ਼ਾਮਿਲ ਸੀ ਜਦੋਂ ਇਹ ਟਰੈਕਟਰ-ਟਰਾਲੀ ਹਰਿਆਣੇ ਦੇ ਸ਼ਹਿਰ ਸਹਿਬਾਗ਼ ਨੇੜਿਉਂ ਗੁਜ਼ਰ ਰਹੀ ਸੀ ਤਾਂ ਪਿੱਛੋਂ ਆ ਰਹੇ ਇਕ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੀਆਂ MC ਚੋਣਾਂ ‘ਚ ਭਾਜਪਾ ਨੂੰ ਪੰਜਾਬੀਆਂ ਨੇ ਭਾਂਡੇ ਵਾਂਗ ਮਾਂਜ ਕੇ ਰੱਖਤਾ : ਰੁਲਦੂ ਸਿੰਘ ਮਾਨਸਾ
ਜਿਸ ਕਾਰਨ ਜਗੀਰ ਸਿੰਘ ਟਰਾਲੀ ਤੋਂ ਬਾਹਰ ਡਿਗ ਗਿਆ, ਜਿਸ ਉੱਪਰੋਂ ਟਰੱਕ ਦਾ ਟਾਇਰ ਲੰਘ ਗਿਆ। ਸੱਟਾਂ ਗੰਭੀਰ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅੱਜ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਪਿੰਡ ਨਰਪੁਰ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Top News view more...

Latest News view more...

PTC NETWORK