Tue, Dec 23, 2025
Whatsapp

ਮੋਟਰਸਾਈਕਲ ਨੂੰ ਲੱਗੀ ਅਚਾਨਕ ਅੱਗ, ਸੜ ਕੇ ਹੋਇਆ ਸੁਆਹ

Reported by:  PTC News Desk  Edited by:  Ravinder Singh -- August 23rd 2022 09:08 PM
ਮੋਟਰਸਾਈਕਲ ਨੂੰ ਲੱਗੀ ਅਚਾਨਕ ਅੱਗ, ਸੜ ਕੇ ਹੋਇਆ ਸੁਆਹ

ਮੋਟਰਸਾਈਕਲ ਨੂੰ ਲੱਗੀ ਅਚਾਨਕ ਅੱਗ, ਸੜ ਕੇ ਹੋਇਆ ਸੁਆਹ

ਬਠਿੰਡਾ : ਬਠਿੰਡਾ ਦੇ ਮਾਲ ਰੋਡ ਉਪਰ ਖੜ੍ਹੇ ਇਕ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਮੌਕੇ ਉਤੇ ਇਕ ਸਿਵਲ ਕੱਪੜਿਆਂ ਵਿੱਚ ਪੁਲਿਸ ਮੁਲਾਜ਼ਮ ਨੇ ਜੋ ਆਪਣੇ ਪਰਿਵਾਰ ਦੇ ਨਾਲ ਕੋਈ ਖ਼ਰੀਦੋ-ਫਰੋਖਤ ਕਰ ਰਿਹਾ ਸੀ, ਉਸ ਨੇ ਮੋਟਰਸਾਈਕਲ ਨੂੰ ਲੱਗੀ ਅੱਗ ਦੇਖ ਕੇ ਸਾਹਮਣੇ ਪੈਟਰੋਲ ਪੰਪ ਉਤੇ ਅੱਗ ਬੁਝਾਉਣ ਵਾਲੇ ਗੈਸ ਸਿਲੰਡਰ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਮੋਟਰਸਾਈਕਲ ਨੂੰ ਅੱਗ ਲੱਗਣ ਨਾਲ ਇਕਦਮ ਭੱਜਦੌੜ ਮਚ ਗਈ। ਨੇੜੇ ਦੇ ਦੁਕਾਨਦਾਰ ਡਰ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਦੀ ਇਤਲਾਹ ਦਿੱਤੀ ਮੋਟਰਸਾਈਕਲ ਨੂੰ ਲੱਗੀ ਅਚਾਨਕ ਅੱਗ, ਸੜ ਕੇ ਹੋਇਆ ਸੁਆਹਇੰਨੇ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਉਤੇ ਪੁੱਜ ਗਈ ਤੇ ਅੱਗ ਬੁਝਾਈ ਗਈ। ਮੋਟਰਸਾਈਕਲ ਦੇ ਮਾਲਕ ਦਾ ਕਹਿਣਾ ਹੈ ਕਿ ਅਚਾਨਕ ਸ਼ਾਰਟ ਸਰਕਟ ਹੋ ਗਿਆ। ਧੂੰਆਂ ਨਿਕਲਦਾ ਨਜ਼ਰ ਆਇਆ ਤਾਂ ਉਹ ਮੋਟਰਸਾਈਕਲ ਤੋਂ ਦੂਰ ਹੋ ਗਿਆ। ਉਸ ਨੇ ਦੱਸਿਆ ਕਿ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ ਪਰ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੋਟਰਸਾਈਕਲ ਨੂੰ ਲੱਗੀ ਅਚਾਨਕ ਅੱਗ, ਸੜ ਕੇ ਹੋਇਆ ਸੁਆਹਮੌਕੇ ਉਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਕਿਉਂਕਿ ਉਥੇ ਨਜ਼ਦੀਕ ਪੈਟਰੋਲ ਪੰਪ ਹੈ, ਇਹ ਮਾਰਕੀਟ ਸ਼ਹਿਰ ਦਾ ਵਿਚਕਾਰ ਸਥਿਤ ਹੈ ਇਥੇ ਆਮ ਤੌਰ ਉਤੇ ਕਾਫੀ ਭੀੜ ਰਹਿੰਦੀ ਹੈ। -PTC News ਇਹ ਵੀ ਪੜ੍ਹੋ : ਪਟਿਆਲਾ ਦਾ 'ਮੰਜਾਲ ਖ਼ੁਰਦ' ਵੀ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਿਤ ਖੇਤਰ ਐਲਾਨਿਆ


Top News view more...

Latest News view more...

PTC NETWORK
PTC NETWORK