"ਆਪ" ਆਗੂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਨੇ ਪਾਇਆ ਭੜਥੂ, ਆਖਿਰ ਕੀ ਹੈ ਮਸਲਾ?
ਪਿਛਲੇ ਵਰ੍ਹੇ ਦੌਰਾਨ ਉਹ ਰਾਜਨੀਤੀ 'ਚ ਕਾਫੀ ਸਰਗਰਮ ਸਨ ਅਤੇ ਸ਼ਾਇਦ ਵਿਆਹ ਕਰਵਾਉਣ ਦਾ ਖਿਆਲ ਉਹਨਾਂ ਦੇ ਦਿਮਾਗ 'ਚ ਨਹੀਂ ਆਇਆ ਪਰ ਹੁਣ ਉਹਨਾਂ ਨੇ ਆਪਣਾ ਘਰ ਵਸਾਉਣ ਦਾ ਮਨ ਬਣਾ ਲਿਆ ਹੈ।
ਹਿੰਮਤ ਸਿੰਘ ਸ਼ੇਰਗਿੱਲ ਪਹਿਲਾਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਅਤੇ ਬਾਅਦ ਵਿੱਚ ਮਜੀਠਾ ਹਲਕੇ ਤੋਂ ਬਿਕਰਮ ਮਜੀਠੀਆ ਦੇ ਖਿਲਾਫ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ।
ਉਹਨਾਂ ਦੀ ਉਮਰ 38 ਸਾਲਾਂ ਦੀ ਹੋ ਚੁੱਕੀ ਹੈ ਅਤੇ ਉਹਨਾਂ ਨੇ ਇਸ਼ਤਿਹਾਰ 'ਚ ਲਿਖਿਆ ਗਿਆ ਹੈ ਕਿ ਉਹ ਪੰਜਾਬ ਵਿੱਚ ਆਪ ਪਾਰਟੀ ਦੇ ਲੀਡਰ ਹਨ।
ਉਹਨਾਂ ਨੇ ਇਸ ਖਬਰ ਦੀ ਪੁਸ਼ਟੀ ਕਰ ਕਿਹਾ ਹੈ ਕਿ ਉਹਨਾਂ ਦੇ ਮਾਤਾ ਜੀ ਤੇ ਬਾਕੀ ਪਰਿਵਾਰ ਵਾਲਿਆਂ ਦੇ ਜ਼ੋਰ ਪਾਉਣ 'ਤੇ ਉਹ ਵਿਆਹ ਕਰਵਾਉਣ ਲਈ ਤਿਆਰ ਹੋਏ ਹਨ, ਜਿਸ ਕਾਰਨ ਉਹਨਾਂ ਨੇ ਅਖਬਾਰ 'ਚ ਇਸ਼ਤਿਹਾਰ ਦਿੱਤਾ ਹੈ। ਇਸ ਤੋਂ ਪਹਿਲਾਂ ਬਿਜ਼ੀ ਰਹਿਣ ਕਾਰਨ ਉਹ ਜ਼ਿੰਦਗੀ ਦੇ ਇਸ ਪੱਖ ਬਾਰੇ ਨਹੀ ਸੋਚ ਸਕੇ ਸਨ।
—PTC News