‘ਕੇਸਰੀ’ ਅਤੇ MS ਧੋਨੀ ਫ਼ੇਮ ਅਦਾਕਾਰ ਸੰਦੀਪ ਨਾਹਰ ਨੇ ਲਈ ਆਪਣੀ ਜਾਨ, ਫੇਸਬੁੱਕ 'ਤੇ live ਹੋ ਦੱਸੀ ਵਜ੍ਹਾ

By Jagroop Kaur - February 16, 2021 11:02 am

ਬਾਲੀਵੁੱਡ ਇੰਡਸਟਰੀ ' ਚ ਇਕ 'ਤੋਂ ਬਾਅਦ ਇੱਕ Suicide ਦੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਕਾਫੀ ਹੈਰਾਨ ਕਰਨ ਵਾਲੇ ਹਨ। ਇਹਨਾਂ 'ਚ ਇੱਕ ਹੋਰ ਨਾਮ ਸਾਹਮਣੇ ਆਇਆ ਹੈ ਸੰਦੀਪ ਨਾਹਰ ਦਾ। ਜੋ ਕਿ ਫਿਲਮ ਐੱਮ.ਐੱਸ. ਧੋਨੀ ਦੇ ਵਿਚ ਇਕ ਅਹਿਮ ਕਿਰਦਾਰ ਨਿਭਾਇਆ ਸੀ। ਸੰਦੀਪ ਨੇ ਫ਼ਿਲਮ ‘ਕੇਸਰੀ’ ਤੇ ਹੋਰ ਵੀ ਕਈ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਕੀਤੀ ਸੀ ਜਿਸ ਦੀ ਸ਼ਲਾਘਾ ਵੀ ਹੋਈ । ਅਚਾਨਕ ਸੰਦੀਪ ਵੱਲੋਂ ਚੁੱਕੇ ਇਸ ਕਦਮ ਨਾਲ ਬਾਲੀਵੁੱਡ ਅਤੇ ਫ਼ਿਲਮ ਜਗਤ ‘ਚ ਸੋਗ ਦੀ ਲਹਿਰ ਹੈ ।ਇਸ ਦੇ ਨਾਲ ਹੀ ਉਨ੍ਹਾਂ ਦੀ ਮੌਤ ਦੀ ਖਬਰ ‘ਤੇ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ।ਹਰ ਕੋਈ ਹੈਰਾਨ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ

Image result for sandeep nahar Suicide

ਪੜ੍ਹੋ ਹੋਰ ਖ਼ਬਰਾਂ : ਵੱਡੀ ਖ਼ਬਰ : ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਨਾਮਜਦ ਦੀਪ ਸਿੱਧੂ ਚੜ੍ਹਿਆ ਪੁਲਿਸ ਅੜਿੱਕੇ

ਪਿਛਲੇ ਸਾਲ ਹੀ ਫਿਲਮ ਐੱਮ.ਐੱਸ. ਧੋਨੀ ਦੇ ਲੀਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਈਡ ਨਾਲ ਹਰ ਕੋਈ ਹੈਰਾਨ ਰਹਿ ਗਿਆ ਸੀ। ਹੁਣ ਇਸ ਫਿਲਮ ਦਾ ਹਿੱਸਾ ਰਹੇ ਅਦਾਕਾਰ ਸੰਦੀਪ ਨਾਹਰ ਦੇ ਵੀ ਸੁਸਾਈਡ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸੰਦੀਪ ਪਿਛਲੇ ਕੁੱਝ ਸਮੇਂ ਤੋਂ ਮਾਨਸਿਕ ਤੌਰ 'ਤੇ ਠੀਕ ਮਹਿਸੂਸ ਨਹੀਂ ਕਰ ਰਹੇ ਸਨ। ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਨੇ ਆਪਣਾ ਹਾਲ ਬਿਆਨ ਕੀਤਾ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਸਪੱਸ਼ਟ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ Police ਨੂੰ ਸ਼ੱਕ ਹੈ ਕਿ ਸੰਦੀਪ ਨੇ ਆਤਮ ਹੱਤਿਆ ਹੀ ਕੀਤੀ ਹੈ।

sandeep

ਪੜ੍ਹੋ ਹੋਰ ਖ਼ਬਰਾਂ :ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ
ਸੰਦੀਪ ਪਿਛਲੇ ਕੁਝ ਸਮੇਂ ਤੋਂ ਕਿਨ੍ਹਾਂ ਹਾਲਾਤਾਂ ਚੋਂ ਗੁਜ਼ਰ ਰਹੇ ਸਨ ਇਸ ਦਾ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਕੇ ਦੱਸਿਆ ਹੈ ।ਵੀਡੀਓ ‘ਚ ਜੋ ਵੀ ਕੁਝ ਦੱਸਿਆ ਗਿਆ ਹੈ ਕਿ ਉਸ ਤੋਂ ਸਪੱਸ਼ਟ ਹੈ ਕਿ Sandeep Nahar ਪਤਨੀ ਕੰਚਨ ਦੇ ਨਾਲ ਲੜਾਈ ਝਗੜਿਆਂ ਦੇ ਕਾਰਨ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਨਾਲ ਪਰੇਸ਼ਾਨ ਅਤੇ ਅਸਥਿਰ ਸਨ । ਸੰਦੀਪ ਨੇ ਵੀਡੀਓ ‘ਚ ਕਿਹਾ ਕਿ ਕੋਈ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਉਹ ਸ਼ੂਟਿੰਗ ਤੋਂ ਥੱਕੇ ਹਾਰੇ ਘਰ ਜਾਣ ਦੀ ਸੋਚਦੇ ਸਨ ਤਾਂ ਉਨ੍ਹਾਂ ਨੂੰ ਘਰ ਜਾਣ ਤੋਂ ਡਰ ਲੱਗਦਾ ਸੀ ।

 

View this post on Instagram

 

A post shared by Viral Bhayani (@viralbhayani)

ਸੰਦੀਪ ਨਾਹਰ ਨੇ ਫੇਸਬੁੱਕ ਪੇਜ 'ਤੇ ਆਪਣੇ ਜੀਵਨ ਦੀਆਂ ਪ੍ਰੇਸ਼ਾਨੀਆਂ ਅਤੇ ਪਤਨੀ ਨਾਲ ਤਲਖ਼ ਰਿਸ਼ਤੇ ਬਾਰੇ ਇੱਕ ਵੀਡੀਓ ਵਿੱਚ ਦੱਸਿਆ ਹੈ। ਮੌਤ ਤੋਂ ਬਾਅਦ ਕੁੱਝ ਲੋਕਾਂ ਨੇ ਇਸ ਨੂੰ ਸੁਸਾਈਡ ਦੱਸਿਆ ਹੈ, ਪਰ ਗੋਰੇਗਾਂਓ ਪੁਲਸ ਦੀ ਮੰਨੀਏ ਤਾਂ ਇਸ ਅਦਾਕਾਰ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਹੋਰ ਕਾਰਨ ਉਸਦੀ ਮੌਤ ਹੋਈ ਹੈ ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ। ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਚੱਲੇਗਾ।

Sandeep Nahar's suicide

adv-img
adv-img