ਦੇਸ਼

ਸੂਰਤ ਦੀ ਡਿਸ਼ ਦਾ ਸਵਾਦ ਵੇਖਣ ਤੋਂ ਬਾਅਦ ਆਸ਼ੀਸ਼ ਵਿਦਿਆਰਥੀ ਨੇ ਕਿਹਾ, ਵੀਡੀਓ ਖੂਬ ਵਾਇਰਲ

By Pardeep Singh -- June 24, 2022 7:32 pm

ਚੰਡੀਗੜ੍ਹ: ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ  ਆਸ਼ੀਸ਼ ਵਿਦਿਆਰਥੀ ਇਨ੍ਹੀਂ ਦਿਨੀਂ ਦੇਸ਼ ਦੇ ਸਵਾਦਿਸ਼ ਪਕਵਾਨਾਂ ਦਾ ਆਨੰਦ ਲੈ ਰਹੇ ਹਨ ਅਤੇ ਆਪਣੇ ਫੈਨਜ਼ ਨੂੰ ਵੱਖ-ਵੱਖ ਥਾਵਾਂ ਉੱਤੇ ਉਥੋ ਦੀ ਜਾਣਕਾਰੀ ਦੇ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਸ਼ੀਸ਼ ਸੂਰਤ ਦੀ ਇਕ ਸਵਾਦਿਸ਼ ਡਿਸ਼ ਦਾ ਅਨੰਦ ਲੈ ਰਹੇ ਹਨ।

 ਆਸ਼ੀਸ਼ ਵਿਦਿਆਰਥੀ ਨੇ ਪਿਛਲੀ ਦਿਨੀ ਕੂ (Koo) ਐਪ ਦੇ ਹੈਂਡਲ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਵੀਡੀਓ ਵਿੱਚ ਉਹ ਗੁਜਰਾਤ ਦੇ ਸਟਰੀਟ ਫੂਡ  ਸੁਰਤੀ ਲੋਚੇ ਨੂੰ ਖਾ ਰਹੇ ਹਨ ਅਤੇ ਉਸ ਦੀ ਖੂਬ ਤਾਰੀਫ ਕਰ ਰਹੇ ਹਨ।ਆਸ਼ੀਸ਼ ਨੇ ਵੀਡੀਓ ਦੀ ਕੈਪਸ਼ਨ ਵਿੱਚ  ਉਨ੍ਹਾਂ ਨੇ ਖਾਣੇ ਨੂੰ ਸੁਆਦੀ ਨਾਸ਼ਤਾ ਕਿਹਾ ਹੈ।

ਗੁਜਰਾਤ ਦੀ ਮਸ਼ਹੂਰ ਡਿਸ਼ ਲੋਚੇ 

ਭਾਰਤ ਵਿੱਚ ਹਰ ਸੂਬੇ ਵਿੱਚ ਕੁਝ ਨਾ ਕੁਝ ਖਾਸ ਹੁੰਦਾ ਹੈ। ਗੁਜਰਾਤ ਦੇ ਲੋਚੇ ਬਹੁਤ ਹੀ ਸਵਾਦਿਸ਼ ਡਿਸ਼ ਮੰਨੀ ਜਾਂਦੀ ਹੈ। ਖਾਸ ਕਰਕੇ ਇਸ ਨੂੰ ਸੁਰਤੀ ਲੋਚੇ ਵੀ ਕਿਹਾ ਜਾਂਦਾ ਹੈ। ਇਸ ਨੂੰ ਕਿਸੇ ਵੀ ਸਮੇਂ ਨਾਸ਼ਤੇ ਦੇ ਰੂਪ ਵਿੱਚ ਖਾਧੀ ਜਾ ਸਕਦੀ ਹੈ।

ਆਸ਼ੀਸ਼ ਵਿਦਿਆਰਥੀ ਨੂੰ 11 ਵੱਖ-ਵੱਖ ਭਾਸ਼ਾਵਾਂ ਚ ਕੰਮ ਲਈ ਜਾਣਿਆ 

ਜ਼ਿਕਰਯੋਗ ਹੈ ਕਿ ਆਸ਼ੀਸ਼ ਨੂੰ 11 ਵੱਖ-ਵੱਖ ਭਾਸ਼ਾਵਾਂ 'ਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਵਿੱਚ ਹਿੰਦੀ, ਤਾਮਿਲ, ਕੰਨੜ, ਮਲਿਆਲਮ, ਤੇਲਗੂ, ਬੰਗਾਲੀ, ਅੰਗਰੇਜ਼ੀ, ਉੜੀਆ, ਮਰਾਠੀ ਸਿਨੇਮਾ ਦੀਆਂ ਫਿਲਮਾਂ ਸ਼ਾਮਿਲ ਹਨ। 1995 ਵਿੱਚ ਵਿਦਿਆਰਥੀ ਨੂੰ ਦ੍ਰੋਹ ਕਾਲ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ।

ਇਹ ਵੀ ਪੜ੍ਹੋ:ਮਨਾਲੀ ਦੇ ਹੋਟਲ 'ਚ ਪਤਨੀ ਦੇ ਦੋਸਤ ਦੀ ਹੱਤਿਆ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

-PTC News

  • Share