ਮੁੱਖ ਖਬਰਾਂ

ਅਜਨਾਲਾ ਦੀ ਬੱਤੀ ਗੁੱਲ, ਲੋਕ ਪਰੇਸ਼ਾਨ

By Pardeep Singh -- June 07, 2022 5:43 pm -- Updated:June 07, 2022 5:43 pm

ਅਜਨਾਲਾ:ਪੰਜਾਬ ਅੰਦਰ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਸਤੀ ਅਤੇ ਨਿਰਵਿਘਨ ਬਿਜਲੀ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਸੀ ਪਰ ਜ਼ਮੀਨੀ ਪੱਧਰ ਤੇ ਲੋਕ ਸਰਕਾਰ ਕੋਲੋਂ ਮਹਿੰਗੀ ਬਿਜਲੀ ਲੈਣ ਲਈ ਵੀ ਤਰਲੇ ਲੈ ਰਹੇ ਹਨ ਅਤੇ ਹੱਥ ਜੋੜ ਕੇ ਬੇਨਤੀ ਕਰ ਰਹੇ ਹਨ ਕਿ ਸਰਕਾਰ ਜੀ ਬੱਤੀ ਦਿਉ, ਹਰੇਕ ਵਿਅਕਤੀ ਆਮ ਲੋਕ ਦੁਕਾਨਦਾਰ ਬੱਚੇ ਬਜ਼ੁਰਗ ਸਰਕਾਰ ਨੂੰ ਤਰਲੇ ਪਾ ਰਹੇ ਹਨ ਕਿ ਸਰਕਾਰ ਬਿਜਲੀ ਦੇਵੇ।

ਅਜਨਾਲਾ ਅੰਦਰ ਪਿਛਲੇ ਕਈ ਹਫ਼ਤਿਆਂ ਤੋਂ ਹਰ ਦੂਸਰੇ ਦਿਨ ਬਿਜਲੀ ਦੇ 8-8 ਘੰਟੇ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ ਜਿਸ ਤੋਂ ਅਜਨਾਲਾ ਵਾਸੀ ਅਤੇ ਦੁਕਾਨਦਾਰ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਇਕ ਪਾਸੇ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ ਅਤੇ ਉੱਥੇ ਹੀ ਦੂਸਰੇ ਪਾਸੇ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾਂ ਨੇ ਲੋਕਾਂ ਨੂੰ ਗਰਮੀ ਵਿੱਚ ਹਾਲੋਂ ਬੇਹਾਲ ਹੋਣ ਲਈ ਮਜਬੂਰ ਕਰ ਦਿੱਤਾ ਹੈ ਲੋਕ ਪੰਜਾਬ ਅੰਦਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਸ ਰਹੇ ਹਨ।

 ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਹਰ ਰੋਜ਼ ਹੀ ਬਿਜਲੀ ਵਿਭਾਗ ਦੇ ਬਣੇ ਗਰੁੱਪ ਵਿਚ ਮੈਸੇਜ ਆ ਜਾਂਦਾ ਹੈ ਕਿ ਬਿਜਲੀ ਸਵੇਰੇ 9 ਤੋ 5 ਤੱਕ ਬੰਦ ਰਹੇਗੀ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਉੱਠ ਕੇ ਪਹਿਲਾਂ ਤਾਂ ਵ੍ਹੱਟਸਐਪ ਉੱਪਰ ਲੋਕਾਂ ਦੇ ਗੁੱਡ ਮਾਰਨਿੰਗ ਤੇ ਮੈਂ ਸਜਾਉਂਦੇ ਸਨ ਪਰ ਹੁਣ ਗਰੁੱਪ ਵਿੱਚ ਸਵੇਰੇ ਹੀ ਬੱਤੀ ਗੁਲ ਦਾ ਮੈਸੇਜ ਦੇਖ ਕੇ ਉਨ੍ਹਾਂ ਦਾ ਘਰਾਂ ਅੰਦਰ ਅਤੇ ਉਹਨਾਂ ਦੇ ਬੱਚਿਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲਾਂ ਅੰਦਰ ਛੁੱਟੀਆਂ ਹੋਣ ਕਰਕੇ ਬੱਚੇ ਘਰਾਂ ਵਿਚ ਗਰਮੀ ਵਿੱਚ ਬੈਠੇ ਹਨ ਜਿਨ੍ਹਾਂ ਦਾ ਬੁਰਾ ਹਾਲ ਹੋ ਰਿਹਾ ਹੈ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਸਾਰਾ ਹੀ ਬਿਜਲੀ ਉਪਰ ਹੈ ਪਰ ਬਿਜਲੀ ਨਹੀਂ ਆਉਂਦੀ ਜਿਸ ਕਰਕੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਡੀਜ਼ਲ ਫੂਕ ਕੇ ਬੱਤੀ ਪਾਲਣੀ ਪੈ ਰਹੀ ਹੈ ਉਨ੍ਹਾਂ ਕਿਹਾ ਇਹ ਸਰਕਾਰ ਨਾਲੋਂ ਤਾਂ ਪਹਿਲੀਆਂ ਸਰਕਾਰਾਂ ਚੰਗੀਆਂ ਸੀ ਜੋ ਕਮ ਸੇ ਕਮ ਬੱਤੀ ਤਾਂ ਦਿੰਦੀਆਂ ਸੀ ਇਨ੍ਹਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ

ਇਸ ਮੌਕੇ ਸਕੂਲੀ ਬੱਚੇ ਵੀ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਸਰਕਾਰ ਸਾਨੂੰ ਲਾਈਟ ਦਵੇ ਤਾਂ ਜੋ ਅਸੀਂ ਘਰਾਂ ਅੰਦਰ ਬੈਠ ਕੇ ਪੜ੍ਹ ਸਕੀਏ ਬੱਚਿਆਂ ਦਾ ਕਹਿਣਾ ਹੈ ਕਿ ਇਸ ਨਾਲੋਂ ਤਾਂ ਸਕੂਲ ਚੰਗੇ ਸੀ ਸਕੂਲ ਵਿੱਚ ਜਰਨੇਟਰ ਚਲਦੇ ਸੀ ਅਤੇ ਉਹ ਪੜ੍ਹ ਲੈਂਦੇ ਸੀ ਪਰ ਹੁਣ ਘਰ ਵਿੱਚ ਉਨ੍ਹਾਂ ਦਾ ਪੜ੍ਹਨਾ ਬਹੁਤ ਔਖਾ ਹੋ ਚੁੱਕਾ ਹੈ ਇਕ ਤਾਂ ਛੁੱਟੀਆਂ ਦਾ ਬਹੁਤ ਜ਼ਿਆਦਾ ਕੰਮ ਹੈ ਅਤੇ ਉੱਪਰੋਂ ਬੱਤੀ ਨਾ ਆਉਣ ਕਰਕੇ ਉਨ੍ਹਾਂ ਦਾ ਬੁਰਾ ਹਾਲ ਹੈ।

ਇਹ ਵੀ ਪੜ੍ਹੋ:ਕੱਚੇ ਮੁਲਾਜ਼ਮਾਂ ਤੇ ਟਰਾਂਸਪੋਰਟ ਮੰਤਰੀ ਦੀ ਹੋਈ ਮੀਟਿੰਗ, 8 ਜੂਨ ਤੋਂ ਹੋਣ ਵਾਲੀ ਹੜਤਾਲ ਮੁਲਤਵੀ

-PTC News

  • Share