ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨਾਲ ਇਸ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਗੁਰੂ ਘਰ 'ਚ ਲਈਆਂ ਲਾਵਾਂ

By Shanker Badra - July 15, 2021 4:07 pm

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੁਲਤਾਨਵਿੰਡ ਰੌਡ 'ਤੇ ਰਹਿਣ ਵਾਲੀ ਅਮਨਦੀਪ ਕੌਰ (Amandeep kaur) , ਜੋ ਅੱਖਾਂ ਤੋਂ ਸੱਖਣੀ ਹੈ ,ਨੇ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਵੇਗਾ ਸੀ ਕਿ ਉਸਦਾ ਵਿਆਹ ਕਿਸ ਨਾਲ ਹੋਵੇਗਾ ਅਤੇ ਉਸਨੂੰ ਐਨਾ ਮਾਨ -ਸਤਿਕਾਰ ਦੇਣਾ ਵਾਲਾ ਜੀਵਨ ਸਾਥੀ ਮਿਲ ਜਾਵੇਗਾ।

ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨਾਲ ਇਸ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਗੁਰੂ ਘਰ 'ਚ ਲਈਆਂ ਲਾਵਾਂ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ

ਦਰਅਸਲ 'ਚ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੇਖੀ ਤਾਂ ਉਸ ਨੇ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਤੋਂ ਬਾਅਦ ਗੁਰਸਿੱਖ ਨੌਜਵਾਨ ਨੇ ਇਸ ਨਾਲ ਸਿੱਖ ਰਹਿਤ ਮਰਿਯਾਦਾ ਅਨੁਸਾਰ ਗੁਰੂ ਘਰ ਵਿੱਚ ਲਾਵਾਂ ਲਈਆਂ ਅਤੇ ਉਸਨੂੰ ਪੂਰੇ ਮਾਣ - ਸਤਿਕਾਰ ਨਾਲ ਅਪਣਾ ਲਿਆ ਹੈ।

ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨਾਲ ਇਸ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਗੁਰੂ ਘਰ 'ਚ ਲਈਆਂ ਲਾਵਾਂ

ਇਸ ਸੰਬਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਸ ਨੇ ਜਦੋਂ ਸੋਸ਼ਲ ਮੀਡੀਆ 'ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਸ ਨੇ ਉਸੇ ਵੇਲੇ ਮਨ ਬਣਾ ਲਿਆ ਸੀ ਕਿ ਉਹ ਇਸ ਲੜਕੀ ਨਾਲ ਵਿਆਹ ਕਰਵਾਉਣਗੇ। ਉਸ ਨੇ ਦੱਸਿਆ ਕਿ ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁੱਝ ਨਹੀ ਹੈ ,ਸਗੋਂ ਉਸ ਇਨਸਾਨ ਦੀ ਚੰਗਿਆਈ ਨੂੰ ਵੇਖ ਮੈਂ ਉਸ ਵੱਲ ਆਕਰਸ਼ਿਤ ਹੋਇਆ ਹਾਂ। ਅਮਨਦੀਪ ਕੌਰ ਪੋਸਟ ਗਰੈਜੂਏਟ ਦੀ ਪੜਾਈ ਕਰ ਰਹੀ ਹੈ ,ਜਿਸਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹਾਂ।

ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨਾਲ ਇਸ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਗੁਰੂ ਘਰ 'ਚ ਲਈਆਂ ਲਾਵਾਂ

ਪੜ੍ਹੋ ਹੋਰ ਖ਼ਬਰਾਂ : ਜੈਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੰਮ੍ਰਿਤਸਰ ਦੇ ਭੈਣ-ਭਰਾ ਦੀ ਹੋਈ ਮੌਤ

ਇਸ ਸੰਬਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ, ਉਸਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਹੈ , ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਹਨ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ -ਬਹੁਤ ਸ਼ੁਕਰਾਨਾ ਕਰ ਰਹੇ ਹਾਂ।

-PTCNews

adv-img
adv-img