ਵਿਆਹ ਤੋਂ ਬਾਅਦ ਪਹਿਲੀ ਵਾਰ ਘਰੋਂ ਬਾਹਰ ਆਈ ਆਲੀਆ ਭੱਟ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਰਣਬੀਰ-ਆਲੀਆ (Ranbir Kapoor) ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਵਿਆਹ ਤੋਂ ਬਾਅਦ ਰਣਬੀਰ ਕਪੂਰ ਵੀ ਕੰਮ 'ਤੇ ਪਰਤ ਆਏ ਹਨ। ਰਣਬੀਰ ਦੀਆਂ ਸਾਰੀਆਂ ਤਸਵੀਰਾਂ ਟੀ-ਸੀਰੀਜ਼ ਦੇ ਦਫਤਰ ਦੇ ਬਾਹਰ ਤੋਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ:ਪਿਸਤੌਲ ਦੇ ਜ਼ੋਰ 'ਤੇ ਕਾਰ ਲੁੱਟੀ, ਚੱਲਦੀ ਕਾਰ 'ਚੋਂ ਔਰਤ ਨੂੰ ਸੁੱਟਿਆ ਬਾਹਰ
ਇਸ ਦੇ ਨਾਲ ਹੀ ਰਣਬੀਰ ਤੋਂ ਬਾਅਦ ਲੱਗਦਾ ਹੈ ਕਿ ਆਲੀਆ ਭੱਟ ਵੀ ਕੰਮ 'ਤੇ ਵਾਪਸ ਆ ਗਈ ਹੈ। ਮੁੰਬਈ ਏਅਰਪੋਰਟ ਤੋਂ ਆਲੀਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਮਨੀਸ਼ ਮਲਹੋਤਰਾ ਨਾਲ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਆਲੀਆ ਨੇ ਪਿਕ ਐਂਡ ਵ੍ਹਾਈਟ ਕਲਰ ਦਾ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਸਿੰਪਲ ਅਤੇ ਖੂਬਸੂਰਤ ਲੱਗ ਰਹੀ ਹੈ।
ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਆਲੀਆ ਆਪਣੀ ਸ਼ੂਟਿੰਗ ਲਈ ਕਿਤੇ ਜਾ ਰਹੀ ਹੈ ਜਾਂ ਨਿੱਜੀ ਕੰਮ ਕਾਰਨ। ਤਸਵੀਰਾਂ 'ਚ ਆਲੀਆ ਪਾਪਰਾਜ਼ੀ 'ਤੇ ਹੱਥ ਹਿਲਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਹੱਥ 'ਚ ਮੰਗਣੀ ਦੀ ਅੰਗੂਠੀ ਅਤੇ ਮਹਿੰਦੀ ਵੀ ਨਜ਼ਰ ਆ ਰਹੀ ਹੈ। ਹਾਲਾਂਕਿ ਦੁਲਹਨ ਦੀ ਮਹਿੰਦੀ ਹੁਣ ਥੋੜ੍ਹੀ ਹਲਕੀ ਹੋ ਗਈ ਹੈ।
ਦੱਸ ਦੇਈਏ ਕਿ ਆਲੀਆ ਵਿਆਹ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
-PTC News