Thu, Nov 12, 2026
Whatsapp

Mohali : ਸਮੂਹਿਕ ਜਬਰ-ਜਨਾਹ ਮਾਮਲੇ 'ਚ 2 ਦੋਸ਼ੀਆਂ ਨੂੰ 20-20 ਸਾਲ ਦੀ ਕੈਦ, 50-50 ਹਜ਼ਾਰ ਰੁਪਏ ਜੁਰਮਾਨਾ

Mohali Rape Case : ਸ਼ਿਕਾਇਤ ਮੁਤਾਬਕ, ਜਦੋਂ ਪੀੜਤਾ ਆਪਣੇ ਕਮਰੇ ਵੱਲ ਜਾ ਰਹੀ ਸੀ ਤਾਂ ਮੋਟਰਸਾਈਕਲ ਚਾਲਕ ਨੇ ਆਪਣੇ ਇਕ ਸਾਥੀ ਨੂੰ ਬੁਲਾ ਲਿਆ। ਦੋਵੇਂ ਉਸ ਦੇ ਪਿੱਛੇ ਹੀ ਜ਼ਬਰਦਸਤੀ ਕਮਰੇ ਵਿਚ ਦਾਖ਼ਲ ਹੋ ਗਏ।

Reported by:  PTC News Desk  Edited by:  KRISHAN KUMAR SHARMA -- November 12th 2026 03:38 PM -- Updated: November 12th 2026 03:43 PM
Mohali : ਸਮੂਹਿਕ ਜਬਰ-ਜਨਾਹ ਮਾਮਲੇ 'ਚ 2 ਦੋਸ਼ੀਆਂ ਨੂੰ 20-20 ਸਾਲ ਦੀ ਕੈਦ, 50-50 ਹਜ਼ਾਰ ਰੁਪਏ ਜੁਰਮਾਨਾ

Mohali : ਸਮੂਹਿਕ ਜਬਰ-ਜਨਾਹ ਮਾਮਲੇ 'ਚ 2 ਦੋਸ਼ੀਆਂ ਨੂੰ 20-20 ਸਾਲ ਦੀ ਕੈਦ, 50-50 ਹਜ਼ਾਰ ਰੁਪਏ ਜੁਰਮਾਨਾ

Rape Case : Indrive ਐਪ ਰਾਹੀਂ ਮੋਟਰਸਾਈਕਲ ਬੁੱਕ ਕਰਕੇ ਘਰ ਜਾ ਰਹੀ ਕੁੜੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਅਦਾਲਤ ਨੇ ਮੋਟਰਸਾਈਕਲ ਚਾਲਕ ਅਤੇ ਉਸ ਦੇ ਸਾਥੀ ਨੂੰ 20-20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ।

ਅੱਧੀ ਰਾਤ ਨੂੰ 3 ਵਜੇ ਐਪ ਰਾਹੀਂ ਬੁੱਕ ਕੀਤੀ ਸੀ ਰਾਈਡ

ਮਾਮਲੇ ਦੇ ਵੇਰਵਿਆਂ ਅਨੁਸਾਰ, 26 ਅਪ੍ਰੈਲ 2025 ਦੀ ਰਾਤ ਨੂੰ ਪੀੜਤਾ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਦੇ ਐਲਾਂਟੇ ਮਾਲ ਸਥਿਤ ਪਲੇਅ ਬੁਆਏ ਕਲੱਬ ਗਈ ਸੀ। 27 ਅਪ੍ਰੈਲ ਦੀ ਤੜਕਸਾਰ ਕਰੀਬ 3 ਵਜੇ ਉਸ ਦੀ ਸਹੇਲੀ ਨੇ ਇਨਡਰਾਈਵ ਐਪ ਰਾਹੀਂ ਨਵਾਂਗਰਾਓਂ ਸਥਿਤ ਉਸ ਦੇ ਘਰ ਜਾਣ ਲਈ ਮੋਟਰਸਾਈਕਲ ਬੁੱਕ ਕਰਵਾਇਆ। ਕਰੀਬ 3.30 ਵਜੇ ਮੋਟਰਸਾਈਕਲ ਚਾਲਕ ਉਸ ਨੂੰ ਲੈ ਕੇ ਰਵਾਨਾ ਹੋਇਆ ਅਤੇ ਸਵੇਰੇ 4 ਤੋਂ 4.30 ਵਜੇ ਦਰਮਿਆਨ ਉਸ ਨੂੰ ਘਰ ਛੱਡ ਦਿੱਤਾ।

ਪੀੜਤਾ ਦੇ ਕਮਰੇ 'ਚ ਜ਼ਬਰੀ ਦਾਖਲ ਹੋਏ ਸਨ ਮੁਲਜ਼ਮ

ਪੀੜਤਾ ਨੇ ਕਿਰਾਏ ਵਜੋਂ 250 ਰੁਪਏ ਕਿਊਆਰ ਕੋਡ ਰਾਹੀਂ ਅਦਾ ਕੀਤੇ। ਸ਼ਿਕਾਇਤ ਮੁਤਾਬਕ, ਜਦੋਂ ਪੀੜਤਾ ਆਪਣੇ ਕਮਰੇ ਵੱਲ ਜਾ ਰਹੀ ਸੀ ਤਾਂ ਮੋਟਰਸਾਈਕਲ ਚਾਲਕ ਨੇ ਆਪਣੇ ਇਕ ਸਾਥੀ ਨੂੰ ਬੁਲਾ ਲਿਆ। ਦੋਵੇਂ ਉਸ ਦੇ ਪਿੱਛੇ ਹੀ ਜ਼ਬਰਦਸਤੀ ਕਮਰੇ ਵਿਚ ਦਾਖ਼ਲ ਹੋ ਗਏ। ਉਨ੍ਹਾਂ ਨੇ ਪੀੜਤਾ ਦਾ ਮੂੰਹ ਬੰਦ ਕਰਕੇ ਵਾਰੀ-ਵਾਰੀ ਉਸ ਨਾਲ ਜਬਰ-ਜਨਾਹ ਕੀਤਾ। ਮੁਲਜ਼ਮਾਂ ਨੇ ਜਾਂਦੇ ਸਮੇਂ ਕਿਸੇ ਨੂੰ ਘਟਨਾ ਬਾਰੇ ਦੱਸਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ।

ਪੀੜਤਾ ਨੇ ਹਿੰਮਤ ਕਰਕੇ 28 ਅਪ੍ਰੈਲ ਨੂੰ ਥਾਣਾ ਨਵਾਂਗਰਾਓਂ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇੰਸਪੈਕਟਰ ਅਮਨਦੀਪ ਕੌਰ ਵਲੋਂ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੋਟਰਸਾਈਕਲ ਪੀ.ਬੀ. 51 ਰਜਿਸਟਰੇਸ਼ਨ ਨੰਬਰੀ ਮੋਟਰਸਾਈਕਲ ਦੇ ਚਾਲਕ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਅਗਲੇ ਦਿਨ ਪੀੜਤਾ ਦਾ ਸਿਵਲ ਹਸਪਤਾਲ ਖਰੜ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਮੈਜਿਸਟਰੇਟ ਅੱਗੇ ਉਸ ਦੇ ਬਿਆਨ ਵੀ ਦਰਜ ਕਰਵਾਏ ਗਏ। ਮਾਮਲੇ ਦੀ ਅਗਲੀ ਜਾਂਚ ਡੀ.ਐੱਸ.ਪੀ. ਦਵਿੰਦਰ ਸਿੰਘ ਵਲੋਂ ਕੀਤੀ ਗਈ।

30 ਅਪ੍ਰੈਲ ਨੂੰ ਪੁਲਿਸ ਪਾਰਟੀ ਪੀੜਤਾ ਨੂੰ ਨਾਲ ਲੈ ਕੇ ਮੁਲਜ਼ਮਾਂ ਦੀ ਭਾਲ ਵਿਚ ਨਿਕਲੀ ਤਾਂ ਨਵਾਂਗਰਾਓਂ ਦੀ ਪਾਣੀ ਵਾਲੀ ਟੈਂਕੀ ਨੇੜੇ ਉਸ ਨੇ ਮੋਟਰਸਾਈਕਲ ਕੋਲ ਖੜ੍ਹੇ ਦੋ ਵਿਅਕਤੀਆਂ ਦੀ ਪਛਾਣ ਆਪਣੇ ਨਾਲ ਜਬਰ-ਜਨਾਹ ਕਰਨ ਵਾਲਿਆਂ ਵਜੋਂ ਕੀਤੀ। ਪੁਲਿਸ ਨੇ ਦੋਵਾਂ ਦੀ ਪਛਾਣ ਕ੍ਰਿਸ਼ਨ ਸਿੰਘ ਅਤੇ ਇੰਦਰਜੀਤ ਸਿੰਘ ਵਜੋਂ ਕੀਤੀ। ਮੌਕੇ 'ਤੇ ਖੜ੍ਹੇ ਮੋਟਰਸਾਈਕਲ ਦੀ ਆਰ.ਸੀ. ਦੀ ਜਾਂਚ ਕਰਨ 'ਤੇ ਉਹ ਕ੍ਰਿਸ਼ਨ ਸਿੰਘ ਦੇ ਨਾਂ 'ਤੇ ਦਰਜ ਪਾਇਆ ਗਿਆ।

ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ। ਹੁਣ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 70(1) ਅਤੇ 351(2) ਤਹਿਤ ਦੋਸ਼ੀ ਕਰਾਰ ਦਿੰਦਿਆਂ 20-20 ਸਾਲ ਦੀ ਸਖ਼ਤ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ...1992 ਦੇ ਲੁਧਿਆਣਾ ਟਰਾਂਸਪੋਰਟਰ ਦੇ ਲਾਪਤਾ ਮਾਮਲੇ 'ਚ ਤਰਨਤਾਰਨ ਦੇ ਸਾਬਕਾ SSP ਨੂੰ 7 ਸਾਲ ਦੀ ਜੇਲ੍ਹ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK