ਮੁੱਖ ਖਬਰਾਂ

ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੀਟਿਵ

By Shanker Badra -- October 02, 2020 5:10 pm -- Updated:Feb 15, 2021

ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੀਟਿਵ:ਸੈਨ ਫ੍ਰਾਂਸਿਸਕੋ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਰਕੇ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਹੈ। ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ ਐਮਾਜ਼ੋਨ ਦੇ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ। ਇਹ ਡਾਟਾ ਮਾਰਚ ਤੋਂ ਸਤੰਬਰ ਤਕ ਦਾ ਹੈ।

ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀਕੋਰੋਨਾ ਪਾਜ਼ੀਟਿਵ

ਕੰਪਨੀ ਨੇ ਕੋਰੋਨਾ ਸੰਕ੍ਰਮਿਤਾਂ ਦਾ ਡਾਟਾ ਜਾਰੀ ਕਰਦੇ ਹੋਏ ਕਿਹਾ ਕਿ ਯੂਐੱਸ ਦੇ ਸਾਰੇ ਵੇਅਰਹਾਊਸ 'ਚ ਕੰਮ ਕਰ ਰਹੇ 19,816 ਫਰੰਟ ਲਾਈਨ ਕਰਮਚਾਰੀ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ। ਵੀਰਵਾਰ ਨੂੰ ਐਮਾਜ਼ੋਨ ਨੇ ਸਾਰੇ ਵੇਅਰਹਾਊਸ ਅਤੇ ਹੋਲ ਫੂਡ ਮਾਰਕਿਟ 'ਚ ਕੰਮ ਕਰ ਰਹੇ 13 ਲੱਖ 70 ਹਜ਼ਾਰ ਫਰੰਟ ਲਾਈਨ ਕਰਮਚਾਰੀ ਦੀ ਜਾਂਚ ਤੋਂ ਬਾਅਦ ਵਿਸ਼ਲੇਸ਼ਣਾਤਮਕ ਡਾਟਾ ਜਾਰੀ ਕੀਤਾ। ਇਹ ਰਿਪੋਰਟ 1 ਮਾਰਚ ਤੋਂ 19 ਸਤੰਬਰ ਤਕ ਕੰਪਨੀ 'ਚ ਮੌਜੂਦ ਸਾਰੇ ਕਰਮਚਾਰੀਆਂ ਦੀ ਰਿਪੋਰਟ 'ਤੇ ਆਧਾਰਿਤ ਹੈ।

ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀਕੋਰੋਨਾ ਪਾਜ਼ੀਟਿਵ

ਐਮਾਜ਼ੋਨ ਨੇ ਕਿਹਾ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਕੰਪਨੀ ਪ੍ਰਤੀਦਿਨ ਟੈਸਟਿੰਗ ਕਰ ਰਹੀ ਹੈ ਅਤੇ ਨਵੰਬਰ ਤੋਂ ਇਕ ਦਿਨ 'ਚ ਟੈਸਟਿੰਗ ਦੀ ਸੰਖਿਆ ਵੱਧ ਕੇ 50,000 ਤੱਕ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਐਮਾਜ਼ੋਨ ਹੋਰ ਸੁਰੱਖਿਆ ਉਪਾਵਾਂ ਤੋਂ ਇਲਾਵਾ ਕਰੋੜਾਂ ਡਾਲਰ ਟੈਸਟਿੰਗ 'ਤੇ ਖ਼ਰਚ ਕਰ ਰਿਹਾ ਹੈ।

ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀਕੋਰੋਨਾ ਪਾਜ਼ੀਟਿਵ

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੀ ਨਿੱਜੀ ਸਲਾਹਕਾਰ ਹੋਪ ਹਿੱਕਸ ਕੋਰੋਨਾ ਸੰਕ੍ਰਮਿਤ ਹੋ ਗਈ ਸੀ, ਜਿਸ ਤੋਂ ਬਾਅਦ ਟਰੰਪ ਨੇ ਵੀ ਕੋਰੋਨਾ ਦੀ ਜਾਂਚ ਕਰਵਾਈ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਟਰੰਪ ਤੇ ਮੇਲਾਨੀਆ ਇਕਾਂਤਵਾਸ ਹੋ ਗਏ ਹਨ।
-PTCNews

  • Share