ਮੁੱਖ ਖਬਰਾਂ

ਜਨਮ ਦਿਨ ਮੌਕੇ ਕਿਰਪਾਨ ਨਾਲ ਕੇਕ ਕੱਟਣ ਵਾਲਿਆਂ 'ਚੋਂ ਮਹਿਲਾ ਸਮੇਤ ਪੰਜ ਗ੍ਰਿਫ਼ਤਾਰ 

By Pardeep Singh -- September 18, 2022 2:41 pm
ਸੰਗਰੂਰ: ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਹੁੱਲੜਬਾਜ਼ਾਂ ਵੱਲੋਂ ਜਨਮ ਦਿਨ ਉੱਤੇ ਕੇਕ ਕਿਰਪਾਨ ਨਾਲ ਕੱਟਿਆ ਗਿਆ ਅਤੇ ਅਸਲੇ ਦੀ ਪ੍ਰਦਰਸ਼ਨ ਕਰਦੇ ਹੋਏ ਫਾਇਰਿੰਗ ਕੀਤੀ ਸੀ। ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਹਿਲਾ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਲਹਿਰਾ ਮੁਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਹੁਣ ਤੱਕ 5 ਵਿਅਕਤੀਆਂ ਸਮੇਤ ਇੱਕ ਔਰਤ ਗ੍ਰਿਫ਼ਤਾਰ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਬਲਜਿੰਦਰ ਸਿੰਘ ਸਾਹਬੀ ਜਿਸ ਦੀ ਪਤਨੀ ਕਰਮਜੀਤ ਕੌਰ ਕੋਲੋਂ ਅਸਲਾ ਲਾਇਸੰਸ ਇਕ ਬਾਰਾਂ ਬੋਰ ਦੀ ਰਾਈਫਲ ਅਤੇ ਪਿਸਟਲ ਹੈ, ਨਾਮਜ਼ਦ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਾਂਗੇ।
ਉਨ੍ਹਾਂ ਨੇ ਦੱਸਿਆ ਹੈ ਕਿ ਇੱਕ ਮੁਲਜ਼ਮ ਹਰਪ੍ਰੀਤ ਸਿੰਘ ਅਤੇ ਇੱਕ ਰਾਮਗੜ੍ਹ ਸੰਧੂਆਂ ਦਾ ਹੈ। ਜਿਨ੍ਹਾਂ ਦੀ ਪਛਾਣ ਕਰਕੇ ਨਾਮਜ਼ਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸਲੇ ਦੇ ਲਾਇੰਸੈਂਸ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਐੈੱਸਐੈੱਸਪੀ ਮਨਦੀਪ ਸਿੰਘ ਸਿੱਧੂ ਅਤੇ ਡੀਐੱਸਪੀ ਲਹਿਰਾ ਪੁਸ਼ਪਿੰਦਰ ਸਿੰਘ ਦੀ ਅਗਵਾਈ ਵਿੱਚ ਅਸੀਂ ਇਸ ਕੇਸ ਦੀ ਤਹਿ ਤੱਕ ਜਾਵਾਂਗੇ ਅਤੇ ਕਿਸੇ ਵੀ ਮੁਲਜ਼ਮ ਨੂੰ ਨਹੀਂ ਬਖਸ਼ਾਂਗੇ।
  • Share