ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਧਾਨ ਸਭਾ 'ਚ ਟੀਪੂ ਸੁਲਤਾਨ ਦੀ ਤਸਵੀਰ ਲਾਉਣ ਦਾ ਜ਼ੋਰਦਾਰ ਵਿਰੋਧ

By  Shanker Badra January 27th 2018 06:35 PM

ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਧਾਨ ਸਭਾ 'ਚ ਟੀਪੂ ਸੁਲਤਾਨ ਦੀ ਤਸਵੀਰ ਲਾਉਣ ਦਾ ਜ਼ੋਰਦਾਰ ਵਿਰੋਧ:ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਪ ਸਰਕਾਰ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਟੀਪੂ ਸੁਲਤਾਨ ਦੀ ਤਸਵੀਰ ਲਗਾਏ ਜਾਣ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਟੀਪੂ ਸੁਲਤਾਨ ਇਕ ਤਾਨਾਸ਼ਾਹ ਸੀ ਜਿਸਨੇ ਆਪਣੇ ਮਰਜ਼ੀ ਅਨੁਸਾਰ ਜਬਰੀ ਲੋਕਾਂ ਦਾ ਧਰਮ ਪਰਿਵਰਤਨ ਕਰਵਾਇਆ।ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਧਾਨ ਸਭਾ 'ਚ ਟੀਪੂ ਸੁਲਤਾਨ ਦੀ ਤਸਵੀਰ ਲਾਉਣ ਦਾ ਜ਼ੋਰਦਾਰ ਵਿਰੋਧਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਟੀਪੂ ਸੁਲਤਾਨ ਨੇ ਖੁਦ ਇਹ ਗੱਲ ਮੰਨੀ ਸੀ ਕਿ ਉਸਨੇ 400 ਹਜ਼ਾਰ ਹਿੰਦੂਆਂ ਨੂੰ ਜਬਰੀ ਮੁਸਲਿਮ ਬਣਾਇਆ।ਉਹਨਾਂ ਕਿਹਾ ਕਿ ਅਜਿਹੇ ਫਿਰਕੂ ਵਿਅਕਤੀ ਦੀ ਤਸਵੀਰ ਵਿਧਾਨ ਸਭਾ ਵਿਚ ਲਾਉਣ ਦਾ ਆਪ ਸਰਕਾਰ ਦਾ ਫੈਸਲਾ ਬਿਲਕੁਲ ਹੀ ਤਰਕ ਵਿਹੂਣਾ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਰਦਿਆਂ ਸਿਰਸਾ ਨੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਅਸੀਂ ਲੋਕਤੰਤਰ ਦੇਸ਼ ਵਿਚ ਰਹਿੰਦੇ ਹਾਂ ਜਿਥੇ ਸਿਰਫ ਧਰਮ ਨਿਰਪੱਖਤਾ ਹੀ ਪ੍ਰਵਾਨ।ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਧਾਨ ਸਭਾ 'ਚ ਟੀਪੂ ਸੁਲਤਾਨ ਦੀ ਤਸਵੀਰ ਲਾਉਣ ਦਾ ਜ਼ੋਰਦਾਰ ਵਿਰੋਧਉਹਨਾਂ ਕਿਹਾ ਕਿ ਇਹ ਫੈਸਲਾ ਨਾ ਸਿਰਫ ਗਲਤ ਤੇ ਤਰਕ ਵਿਹੁਣਾ ਬਲਕਿ ਇਸ ਨਾਲ ਦੇਸ਼ ਵਿਚ ਗਲਤ ਸੰਦੇਸ਼ ਜਾਵੇਗਾ।ਸਿਰਸਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਤਸਵੀਰ ਤੁਰੰਤ ਹਟਾਏ ਜਾਣ ਦੇ ਹੁਕਮ ਦੇਣ ਨਹੀਂ ਤਾਂ ਉਹ ਖੁਦ ਇਸਨੂੰ ਹਟਾਉਦ ਲਈ ਮਜਬੂਰ ਹੋਣਗੇ।ਉਹਨਾਂ ਨੇ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰਨ।ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਧਾਨ ਸਭਾ 'ਚ ਟੀਪੂ ਸੁਲਤਾਨ ਦੀ ਤਸਵੀਰ ਲਾਉਣ ਦਾ ਜ਼ੋਰਦਾਰ ਵਿਰੋਧਦਿੱਲੀ ਦੇ ਵਿਧਾਇਕ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਜੇਕਰ ਉਹ ਮਹਾਨ ਸ਼ਖਸੀਅਤਾਂ ਦੀ ਤਸਵੀਰ ਹੀ ਲਗਾਉਣਾ ਚਾਹੁੰਦੇ ਹਨ ਤਾਂ ਫਿਰ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ਲਾਉਣ ਜਿਹਨਾਂ ਨੇ ਸਭ ਤੋਂ ਪਹਿਲਾਂ ਦਿੱਲੀ ਫਤਿਹ ਕੀਤੀ ਸੀ।ਉਹਨਾਂ ਕਿਹਾ ਕਿ ਜੱਸਾ ਸਿੰਘ ਆਹਲੂਵਾਲੀਆ ਨੇ ਮੁਗਲ ਸ਼ਹਿਨਸ਼ਾਹ ਖਿਲਾਫ ਲੜਾਈ ਲੜੀ ਤੇ ਮੁਗਲਾਂ ਉਪਰ ਪਹਿਲੀ ਜਿੱਤ ਹਾਸਲ ਕੀਤੀ।ਉਹਨਾਂ ਕਿਹਾ ਕਿ ਸਿਰਫ ਜਿੱਤ ਹੀ ਨਹੀਂ ਬਲਕਿ ਜੱਸਾ ਸਿੰਘ ਆਹਲੂਵਾਲੀਆ ਨੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਅਫਗਾਨਿਸਤਾਨ ਵਿਚ ਗੁਲਾਮ ਬਣਾਉਣ ਲਈ ਲਿਜਾਈਆਂ ਜਾਰਹੀਆਂ 2200 ਭਾਰਤੀ ਮਹਿਲਾਵਾਂ ਨੂੰ ਵੀ ਮੁਕਤ ਕਰਵਾਇਆ ਸੀ। -PTCNews

Related Post